ਦਸਨਸ
ਚੰਡੀਗੜ੍ਹ, 15 ਜਨਵਰੀ : ਆਮ ਆਦਮੀ ਪਾਰਟੀ ਸੈਕਟਰ 47 ਵਲੋਂ ਬਲਵਿੰਦਰ ਸਿੰਘ (ਬੱਲੀ) ਦੀ ਅਗਵਾਈ ’ਚ ਵੱਖ ਵੱਖ ਥਾਵਾਂ ਤੇ ਕੇਂਦਰ ਸਰਕਾਰ ਵੱਲੋਂ ਪਾਸ ਕਿੱਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੀਆ ਕਾਪੀਆਂ ਲੋਹੜੀ ਦੇ ਨਾਲ ਸਾੜਿਆ ਗਈਆਂ। ਵੱਖ ਵੱਖ ਥਾਵਾਂ ’ਤੇ ਕੀਤੇ ਗਏ ਇਸ ਪ੍ਰਦਰਸ਼ਨ ਵਿਚ ਸੈਕਟਰ 47 ਦੀ ਸਾਰੀ ਟੀਮ ਓਹਨਾ ਨਾਲ ਮੌਜੂਦ ਰਹੀ | ਇਸ ਮੌਕੇ ਤੇ ਸੈਕਟਰ ਵਾਸੀਆਂ ਨੇ ਇਸ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।
ਇਸ ਮੌਕੇਂ ਤੇ ਗੱਲ ਕਰਦਿਆਂ ਪ੍ਰਧਾਨ ਬਲਵਿੰਦਰ ਸਿੰਘ (ਬੱਲੀ) ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਬਿੱਲਾ ਕਰਕੇ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਪਿੰਡਾਂ ਦੇ ਨਾਲ ਨਾਲ ਸ਼ਹਿਰੀ ਲੋਕ ਵੀ ਇਸ ਦਾ ਵਿਰੋਧ ਕਰ ਰਹੇ ਹਨ। ਇਸ ਬਿੱਲ ਦਾ ਅਸਰ ਦੇਸ਼ ਦੇ ਹਰ ਵਰਗ ਤੇ ਪਏਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਤੁਰੰਤ ਇਸ ਬਿੱਲ ਨੂੰ ਵਾਪਿਸ ਲੈ ਲੈਣਾ ਚਾਹੀਦਾ ਹੈ।
ਇਸ ਮੌਕੇ ਓਹਨਾ ਦੇ ਨਾਲ ਸੈਕਟਰ ਦੀ ਪੂਰੀ ਟੀਮ ਮੌਜੂਦ ਰਹੀ |ਓਹਨਾ ਨਾਲ ਯੂਥ ਪ੍ਰਧਾਨ ਅਮਨਦੀਪ ਸਿੰਘ, ਜਨਰਲ ਸੇਕ੍ਰੇਟਰੀ ਦੇਵਿੰਦਰ ਕੁਮਾਰ, ਉਪ ਪ੍ਰਧਾਨ ਮਨਦੀਪ ਸਿੰਘ, ਯੂਥ ਉਪ ਪ੍ਰਧਾਨ ਜਸਵੰਤ ਸਿੰਘ, ਸੇਕ੍ਰੇਟਰੀ ਗੁਰਸ਼ਰਨ ਸਿੰਘ ਐਮਪੀ, ਇਸ਼ਾਂਨ ਮਨਚੰਦਾ, ਪ੍ਰਵੇਸ਼ ਅਟਵਾਲ, ਜਸਕਰਨ ਸਿੰਘ ਤੇ ਭਾਰੀ ਸੰਖਿਆ ਵਿੱਚ ਸੈਕਟਰ ਵਾਸੀ ਮੌਜ਼ੂਦ ਰਹੇ।