ਸਿਖਿਆ ਹੀ ਜੀਵਨ ਵਿੱਚ ਅੱਗੇ ਵਧਣ ਦਾ ਆਧਾਰ: ਰਾਜਿੰਦਰ ਦੇਸੂਯੋਧ
ਸਿਰਸਾ, 16 ਜਨਵਰੀ, ਸੁਰਿੰਦਰ ਪਾਲ ਸਿੰਘ : ਸਿਰਸਾ ਜ਼ਿਲ੍ਹਾ ਪ੍ਰਸਾਸ਼ਨ ਵੱਲੋ ਪਿੰਡ ਦੇਸੁਜੋਧਾ ਨੂੰ ਵੈਸਟ ਵਿਲੇਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੋਕੇ ਸਿਰਸਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਪੀਐਨਡੀਟੀ ਯੋਜਨਾ ਦੇ ਤਹਿਤ ਪਿੰਡ ਦੀਆਂ ਤਿੰਨ ਮੈਟਰਿਕ ਪਾਸ ਟੋਪਰ ਵਿਦਿਆਰਥਣਾ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਪੀਐਨਡੀਟੀ ਵੈਸਟ ਵਿਲੇਜ਼ ਐਵਾਰਡ ਯੋਜਨਾ 20 ਦੇ ਤਹਿਤ ਪਿੰਡ ਦੇਸੂਯੋਧਾ ਦੀ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਦੀ ਵਿਦਿਆਥਣ ਰੇਣੂ ਨੂੰ 75 ਹਜ਼ਾਰ ਰੁਪਏ, ਦੂੱਜੇ ਸਥਾਨ ਲਈ ਲਵਪ੍ਰੀਤ ਕੌਰ ਨੂੰ 45 ਹਜਾਰ ਰੁਪਏ ਅਤੇ ਤੀਸਰੇ ਸਥਾਨ ਦੀ ਵਿਦਿਆਰਥਣ ਖੁਸ਼ੀ ਨੂੰ 30 ਹਜਾਰ ਰੁਪਏ ਦੀ ਰਾਸ਼ੀ ਦਾ ਚੈਕ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਡੀਸੀ ਸਿਰਸਾ ਨੇ ਕਿਹਾ ਕਿ ਸਿੱਖਿਆ ਇੱਕ ਅਜਿਹਾ ਮਾਧਿਅਮ ਹੈ ਜਿਸ ਦੇ ਬਲਬੂਤੇ ਵਿਅਕਤੀ ਆਪਣੇ ਜੀਵਨ ਵਿੱਚ ਮਨਚਾਹੀ ਸਫਲਤਾ ਹਾਸਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜੀਵਨ ਵਿੱਚ ਹਮੇਸ਼ਾ ਉਦੇਸ਼
ਬਣਾਕੇ ਅੱਗੇ ਵੱਧਣਾ ਚਾਹਿੰਦਾ ਹੈ। ਪਿੰਡ ਦੀਆਂ ਵਿਦਿਆਰਥਣਾਂ ਨੂੰ ਮਿਲੇ ਸਨਮਾਨ ਸਬੰਧੀ ਪਿੰਡ ਦੇਸੂਯੋਧਾ ਦੇ
ਪ੍ਰਮੁੱਖ ਰਾਜਨੀਤਕ ਆਗੂ ਰਜਿੰਦਰ ਸਿੰਘ ਦੇਸੂਯੋਧਾ ਜੋ ਖੁਦ ਰਾਜਨੀਤੀ ਵਿਚ ਆਉਣ ਤੋ ਪਹਿਲਾਂ ਅਧਿਆਪਕ ਰਹੇ ਹਨ ਦਾ ਇਸ ਸਨਮਾਨ ਪ੍ਰਤੀ ਕਹਿਣਾ ਸੀ ਕਿ ਵਿਅਕਤੀ ਦੇ ਜੀਵਨ ਵਿੱਚ ਸਫਲਤਾ ਦਾ ਆਧਾਰ ਹੀ ਸਿੱਖਿਆ ਹੈ ਬਿਨਾਂ ਸਿੱਖਿਆ ਦੇ ਜੀਵਨ ਵਿੱਚ ਸਫਲ ਹੋਣ ਦੀ ਕਾਮਨਾ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੂਰੇ ਪਿੰਡ ਨੂੰ ਇਨਾਂ ਬੇਟੀਆਂ ਦਾ ਸਫਲਤਾ ਤੇ ਹਮੇਸ਼ਾ ਮਾਣ ਰਹੇਗਾ। ਸਨਮਾਨ ਸਮੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਰਸਾ ਜ਼ਿਲੇ੍ਹ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹਾ ਚੌਥੀ ਵਾਰ ਲਿੰਗ ਅਨੁਪਾਤ ਵਿੱਚ ਪਹਿਲੇ ਸਥਾਨ ਤੇ ਆ ਰਿਹਾ ਹੈ ਜੋ ਸਾਡੇ ਸਭ ਲਈ ਗੌਰਵ ਦੀ ਗੱਲ ਹੈ। ਇਸ ਦੌਰਾਨ ਪਿੰਡ ਦੇਸੂਯੋਧਾ ਦੇ
ਸਰਪੰਚ ਪ੍ਰਤਿਨਿੱਧੀ ਗੁਰਦੀਪ ਸਿੰਘ ਨੇ ਆਏ ਸਾਰੇ ਨਗਰ ਨਿਵਾਸੀਆਂ, ਸਕੂਲ ਦੇ ਅਧਿਆਪਕਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਦਾ ਪੂਰੇ ਪਿੰਡ ਦੇਸੂਯੋਧਾ ਵਲੇ ਵਿਸੇਸ਼ ਧੰਨਵਾਦ ਕੀਤਾ।