ਸਾਹਪੁਰਕੰਡੀ, 17 ਜਨਵਰੀ (ਭੁਪਿੰਦਰ ਸਿੰਘ) : ਪੰਜਾਬ ਸਰਕਾਰ ਦੁਆਰਾ ਸਕੂਲ ਖੋਲ੍ਹਣ ਦੀ ਆਗਿਆ ਦੇ ਬਾਅਦ 16 ਜਨਵਰੀ 2021 ਨੂੰ ਪ੍ਰਤਾਪ ਵਰਲਡ ਸਕੂਲ ਦੇ ਸਮੂਹ ਅਧਿਆਪਕਾਂ, ਸਪੋਰਟ ਸਟਾਫ ਅਤੇ ਡਰਾਈਵਰ ਤੇ ਕੰਡਕਟਰਾਂ ਦਾ ਕੋਰੋਨਾ ਟੈਸਟ ਸਿਹਤ ਵਿਭਾਗ, ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਸਕੂਲ ਪ੍ਰਬੰਧਨ ਨੂੰ ਇਸ ਸਭ ਦੀ ਰਿਪੋਰਟ ਮੰਗਲਵਾਰ ਮਿਤੀ 19 ਜਨਵਰੀ 2021 ਨੂੰ ਮਿਲਣ ਦੀ ਉਮੀਦ ਹੈ। ਸਕੂਲ ਦੇ ਪ੍ਰਬੰਧਕਾਂ ਅਤੇ ਪਿ੍ਰੰਸੀਪਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਪੰਜਾਬ ਸਰਕਾਰ ਦੁਆਰਾ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਕੀਤਾ ਹੈ ਕਿ ਸਕੂਲ ਪੰਜਵੀਂ ਕਲਾਸ ਤੋਂ ਬਾਰਵੀਂ ਕਲਾਸ ਤਕ ਦੇ ਬੱਚਿਆਂ ਲਈ ਮਿਤੀ 21 ਜਨਵਰੀ 2021 ਵੀਰਵਾਰ ਤੋਂ ਸੁਰੂ ਕੀਤਾ ਜਾਏਗਾ। ਮਾਪਿਆਂ ਦੀ ਬੇਨਤੀ ਤੇ ਸਾਰੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਵਿਦਿਆਰਥੀਆਂ ਨੂੰ ਸਕੂਲ ਬਸ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ, ਸਕੂਲ ਸਾਰੇ ਮਾਪਿਆਂ ਦਾ ਉਨ੍ਹਾਂ ਦੇ ਸਹਿਯੋਗ ਦੇਣ ਲਈ ਧੰਨਵਾਦੀ ਹੈ।