ਚੰਡੀਗੜ੍ਹ, 18 ਜਨਵਰੀ (ਏਜੰਸੀ) : ਖੇਤੀ ਕਾਨੂੰਨਨਾਂ ਦੇ ਵਿਰੋਧ 'ਚ ਗਣਤੰਤਰ ਦਿਵਸ ਮੌਕੇ ਦਿੱਲੀ ਕੂਚ ਕਰਨ ਲਈ ਪੰਜਾਬ ਤੋਂ ਰਵਾਨਾ ਹੋਏ ਕਿਸਾਨਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ ਤਿਆਰੀ ਕਰ ਲਈ ਹੈ। ਚੰਡੀਗੜ੍ਹ ਪੁਲਿਸ ਨੇ ਪੰਜਾਬ ਤੋਂ ਆਉਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਹੈ। ਕਿਸਾਨਾਂ ਦੇ ਜਥੇ ਪੰਜਾਬ ਦੇ ਵੱਖ ਵੱਖ ਜਿਲਿਆਂ ਚੋ ਟਰੈਕਟਰ ਟਰਾਲੀਆਂ ਲੈ ਕੇ ਨਿਕਲੇ ਹੋਏ ਹਨ। ਸੋਮਵਾਰ ਨੂੰ ਸੈਂਕੜੇ ਕਿਸਾਨ ਟਰੈਕਟਰ ਲੈ ਕੇ ਰਵਾਨਾ ਹੋਏ ਹਨ। ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਸੀ ਕਿ ਕਿਸਾਨ ਜਥਿਆਂ ਦੇ ਨਾਲ ਦਿੱਲੀ ਜਾਣ ਲਈ ਮੁੱਲਾਂਪੁਰ ਦੇ ਰਸਤੇ ਚੰਡੀਗੜ੍ਹ ਹੁੰਦੇ ਹੋਏ ਦਿੱਲੀ ਜਾਣਗੇ। ਪ੍ਰਸ਼ਾਸਨ ਨੇ ਮੁੱਲਾਂਪੁਰ ਬਾਰਡਰ ਨੂੰ ਸੀਲ ਕਰ ਦਿੱਤਾ ਹੈ। ਭਾਰੀ ਪੁਲਿਸ ਦੇ ਇਲਾਵਾ ਪੈਰਾ ਮਿਲਟਰੀ ਫੋਰਸ ਚ ਤਬਦੀਲ ਕੀਤਾ ਹੈ। ਪੁਲਿਸ ਵਲੋਂ ਵਾਟਰ ਕੈਨਨ, ਆਸੂ ਗੋਲੇ ਤੇ ਟੋ ਵੈਨ ਬਾਰਡਰ ਤੇ ਤੈਨਾਤ ਕਰ ਦਿੱਤਾ ਹੈ।