ਏਜੰਸੀ : ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰਾਉਟੇਲਾ ਹੁਣ ਇੱਕ ਵੈੱਬ ਸੀਰੀਜ਼ 'ਚ ਨਜ਼ਰ ਆਵੇਗੀ | ਯਾਨੀ ਉਹ ਵੈੱਬ ਸੀਰੀਜ਼ "ਇੰਸਪੈਕਟਰ ਅਵਿਨਾਸ਼" 'ਚ ਬਾਲੀਵੁੱਡ ਰਣਦੀਪ ਹੁੱਡਾ ਦੇ ਨਾਲ ਕੰਮ ਕਰਦੀ ਨਜ਼ਰ ਆਵੇਗੀ | ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰਾਉਟੇਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰ ਇਸ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ | ਇਸ ਪੋਸਟ ਦੇ ਜ਼ਰੀਏ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੀ ਡਿਊਟੀ 'ਤੇ ਆ ਗਈ ਹੈ |
ਬਾਲੀਵੁੱਡ 'ਚ ਆਪਣੀ ਖਾਸ ਪਛਾਣ ਬਣਾਉਣ ਵਾਲੀ ਉਰਵਸ਼ੀ ਰਾਉਟੇਲਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਆਪਣੀ ਅਗਲੀ ਵੈੱਬ ਸੀਰੀਜ਼ "ਇੰਸਪੈਕਟਰ ਅਵਿਨਾਸ਼" ਦੇ ਸੈੱਟ 'ਤੇ ਰਣਦੀਪ ਹੁੱਡਾ ਦੇ ਨਾਲ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ |
ਬਾਲੀਵੁੱਡ ਦੀ ਕਈ ਸਫਲ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁਕੀ ਉਰਵਸ਼ੀ ਰਾਉਟੇਲਾ ਨੇ ਸੋਸ਼ਲ ਮੀਡਿਆ ਦੇ ਜ਼ਰੀਏ ਕਿਹਾ ਕਿ ਕੱਟੇ ਬਹੁਤ ਦੇਖ ਲਏ, ਹੁਣ ਸਰਕਾਰੀ ਬੰਦੂਕ ਦੀ ਗਰਮੀ ਦਿਖਾਵਾਂਗੇ | ਦੱਸਿਆ ਜਾ ਰਿਹਾ ਹੈ ਕਿ ਇਹ ਵੈੱਬ ਸੀਰੀਜ਼ ਪੁਲਿਸ ਔਫ਼ੀਸਰ ਅਵਿਨਾਸ਼ ਮਿਸ਼ਰਾ ਦੇ ਜੀਵਨ ਦੀ ਅਸਲ ਘਟਨਾਵਾਂ 'ਤੇ ਅਧਾਰਤ ਹੈ |