- ਕਿਸਾਨੀ ਲਾਮਬੰਦੀ ’ਚ ਜੁਟੀਆਂ ਸਿਰਸਾ ਜ਼ਿਲ੍ਹੇ ਦੀਆਂ ਮਹਿਲਾਵਾਂ
ਸੁਰਿੰਦਰ ਪਾਲ ਸਿੰਘ
ਸਿਰਸਾ, 18 ਜਨਵਰੀ : ਅੱਜ ਮਹਿਲਾ ਕਿਸਾਨ ਦਿਵਸ ਤੇ ਕਾਲਾਂਵਾਲੀ ਖੇਤਰ ਦੀ ਮਹਿਲਾ ਕਿਸਾਨ ਆਗੂ ਦਵਿੰਦਰ ਕੌਰ ਮਾਂਗਟ ਦੀ ਅਗਵਾਈ ਵਿੱਚ ਮਹਿਲਾਵਾਂ ਦੇ ਕਿਸਾਨ ਜਥੇ ਦਿੱਲੀ ਪ੍ਰੇਡ ਲਈ ਰਵਾਨਾ ਹੋਏ। ਕਿਸਾਨ ਸੰਘਰਸ਼ ਲਈ ਆਪਣਾ ਟਰੈਕਟਰ ਲੈ ਕੇ ਜਾ ਰਹੀ ਵਿਦਿਆਰਥਣ ਸੁਖਜੀਤ ਕੌਰ, ਖੁਸ਼ਵਿੰਦਰ ਕੌਰ ਤੇ ਰਮਨਦੀਪ ਕੌਰ ਲੱਕੜਵਾਲੀ ਨੇ ਦੱਸਿਆ ਕਿ ਦਿੱਲੀ ਵਿਚ ਚੱਲ ਰਹੇ ਕਿਸਾਨ ਸੰਘਰਸ਼ ਨੂੰ ਹੋਰ ਤੇਜ ਕਰਨ ਹਿਤ ਖੇਤੀ ਬਚਾਓ ਸੰਘਰਸ ਸੰਮਤੀ ਹਰਿਆਣਾ ਦੀ ਅਪੀਲ ‘ਤੇ ਸਕਤੀ ਪ੍ਰਦਰਸਨ ਦੇ ਤੌਰ ‘ਤੇ ਸਬ-ਡਵੀਜਨ ਕਾਲਾਂਵਾਲੀ ਤੋਂ ਸੈਕੜੇ ਟਰੈਕਟਰਾਂ ਦਾ ਵੱਡਾ ਕਾਫਲਾ ਪਿੰਡ ਸੁਖਚੈਨ ਤੋ ਡੀ. ਸੀ.ਦਫਤਰ ਸਿਰਸਾ ਲਈ ਰਵਾਨਾ ਹੋਇਆ ਹੈ।
ਇਸ ਮਹਿਲਾ ਕਾਫਲੇ ਦੀ ਆਗੂ ਬੀਬਾ ਦਵਿੰਦਰ ਕੌਰ ਮਾਂਗਟ ਨੇ ਕਿਹਾ ਕਿ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵਲੋਂ ਦਿੱਲੀ ਦੇ ਚਾਰੇ ਬਾਰਡਰਾਂ ‘ਤੇ ਪ੍ਰਦਰਸਨ ਚੱਲ ਰਿਹਾ ਹੈ, ਜਿਸ ਦੇ ਤਹਿਤ 26 ਜਨਵਰੀ ਨੂੰ ਕਿਸਾਨਾਂ ਵਲੋਂ ਦਿੱਲੀ ਵਿੱਖੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਟ੍ਰੈਕਟਰ ਮਾਰਚ ਅਤੇ ਰੈਲੀ ਕੱਢੀ ਜਾਵੇਗੀ। ਇਸੇ ਟ੍ਰੈਕਟਰ ਮਾਰਚ ਅਤੇ ਰੈਲੀ ਦੀ ਰਿਹਰਸਲ ਵਜੋਂ ਅੱਜ ਸਬ ਡਵੀਜਨ ਕਾਲਾਵਾਲੀ ਤੋਂ ਸੈਕੜਿਆ ਗਿਣਤੀ ‘ਚ ਕਿਸਾਨ ਮਹਿਲਾਵਾਂ ਆਪਣੇ ਟ੍ਰੈਕਟਰਾਂ ਸਮੇਤ ਸਿਰਸਾ ਲਈ ਰਵਾਨਾਂ ਹੋਈਆ ਹਨ। ਇਸ ਮੌਕੇ ਮਹਿਲਾ ਕਾਫਲੇ ਦੀ ਆਗੂ ਬੀਬਾ ਦਵਿੰਦਰ ਕੌਰ ਮਾਂਗਟ ਨੇ ਖੇਤਰ ਦੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਵੱਧ ਚੱੜ ਕੇ 26 ਜਨਵਰੀ ਨੂੰ ਦਿੱਲੀ ਪਹੁੰਚਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਆਪਣੀ ਆਵਾਜ ਬੁਲੰਦ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਖੇਤਰ ਦੇ ਵੱਡੀ ਗਿਣਤੀ ਵਿਚ ਮੌਜਿਜ ਲੋਕ ਤੇ ਕਿਸਾਨ ਸਾਮਿਲ ਸਨ। ਆ।ਕਿਸਾਨ ਸੰਘਰਸ਼ ਲਈ ਆਪਣਾ ਟਰੈਕਟਰ ਲੈ ਕੇ ਜਾ ਰਹੀ ਲੜਕੀ ਸੁਖਜੀਤ ਕੌਰ ਖੁਸ਼ਵਿੰਦਰ ਕੌਰ ਤੇ ਰਮਨਦੀਪ ਕੌਰ ਅਤੇ ਸੁਖਪਾਲ ਕੌਰ ਲੱਕੜਵਾਲੀ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਪੂਰੇ ਪਰਿਵਾਰ ਕਿਸਾਨੀ ਸੰਘਰਸ਼ ਵਿਚ ਕੁੱਦੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਕਿਸਾਨ ਨੇਤਾਵਾਂ ਤੇ ਪੂਰਾ ਮਾਣ ਹੈ।