Friday, February 26, 2021 ePaper Magazine
BREAKING NEWS
ਪੈਟਰੋਲ, ਡੀਜ਼ਲ ਅਤੇ ਗੈਸ ਤੋਂ ਬਾਅਦ ਹੁਣ ਪਿਆਜ਼ ਨੇ ਵੀ ਕੱਢੇ ਹੰਝੂਕਿਸਾਨਾਂ ਨੇ ਅਡਾਨੀ ਦੀ ਕਣਕ ਭਰੀ ਮਾਲ ਰੇਲ ਗੱਡੀ ਮੋਗਾ ਵਿਖੇ ਰੋਕੀਕੋਲ੍ਹਾ ਤਸਕਰੀ : ਸੀਬੀਆਈ ਅਤੇ ਈਡੀ ਦੀ ਸਾਂਝੀ ਟੀਮ ਨੇ ਬੰਗਾਲ ਵਿੱਚ 14 ਥਾਵਾਂ 'ਤੇ ਮਾਰੇ ਛਾਪੇਸੰਯੁਕਤ ਰਾਸ਼ਟਰ ਮਹਾਸਭਾ ਦੇ ਮੁਖੀ ਨੇ ਭਾਰਤ-ਪਾਕਿ ਜੰਗਬੰਦੀ ਸਮਝੌਤੇ ਦਾ ਕੀਤਾ ਸਵਾਗਤਸੀਰੀਆ 'ਤੇ ਅਮਰੀਕੀ ਹਵਾਈ ਹਮਲਾ, ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਸੈਨਿਕ ਕਾਰਵਾਈਅਹਿਮਦਾਬਾਦ : ਐਸਵੀਪੀ ਹਸਪਤਾਲ 'ਚ ਦਾਖਲ ਕੋਰੋਨਾ ਦੇ 30 ਮਰੀਜ਼ ਭਰਤੀ, ਸ਼ਹਿਰ 'ਚ 11 ਮਾਈਕਰੋ ਕੰਟਰੋਲ ਜ਼ੋਨ ਲਾਗੂਬੰਗਾਲ 'ਚ ਅੱਜ ਹੀ ਕੀਤਾ ਜਾ ਸਕਦਾ ਹੈ ਚੋਣ ਤਰੀਕਾਂ ਦਾ ਐਲਾਨਕੋਰੋਨਾ : ਦੇਸ਼ 'ਚ ਪਿਛਲੇ 24 ਘੰਟਿਆਂ 'ਚ 16,577 ਨਵੇਂ ਮਾਮਲੇ, 120 ਲੋਕਾਂ ਦੀ ਮੌਤਨੋਦੀਪ ਕੌਰ ਦਾ ਬਾਹਰ ਆਉਣ ਦਾ ਰਸਤਾ ਹੋਇਆ ਸਾਫ, ਹਾਈਕੋਰਟ ਨੇ ਦਿੱਤੀ ਜ਼ਮਾਨਤਕਿਸਾਨ ਸੰਘਰਸ਼ ਤੋਂ ਪਰਤੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਦੁਨੀਆ

ਅੰਬਾਨੀ-ਅਡਾਨੀ ਦਾ ਮੋਹ ਤਿਆਗ ਕੇ ਮੋਦੀ ਲੋਕਾਂ ਦੀ ਗੱਲ ਸੁਣੇ : ਹੀਉਂ, ਬਿੱਟਾ

January 19, 2021 01:52 PM

- ‘ਕਾਲੇ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ’

ਦਵਿੰਦਰ ਹੀਂਉ
ਇਟਲੀ, 19 ਜਨਵਰੀ : ਭਾਰਤ ਦੀ ਭਾਜਪਾ ਦੀ ਅਗਵਾਈ ਹੇਠ ਚੱਲ ਰਹੀ ਕੇਂਦਰ ਦੀ ਮੋਦੀ ਸਰਕਾਰ ਅੰਬਾਨੀ, ਅਡਾਨੀ ਅਤੇ ਕੁੱਝ ਹੋਰ ਮੁੱਠੀ ਭਰ ਪੂੰਜੀਪਤੀ ਘਰਾਣਿਆਂ ਦਾ ਮੋਹ ਤਿਆਗ ਕੇ ਦੇਸ਼ ਦੇ ਕਰੋੜਾਂ ਮਿਹਨਤਕਸ਼, ਕਿਸਾਨ - ਮਜਦੂਰਾਂ ਦੀ ਆਵਾਜ ਸੁਣ ਕੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਕਰੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਵਿੱਚ ਪ੍ਰਵਾਸੀ ਭਾਰਤੀ ਕਾਮਿਆਂ ਦੀ ਕਿਸਾਨ ਮਜਦੂਰ ਸੰਘਰਸ਼ ਦੀ ਹਮਾਇਤ ਵਿੱਚ ਸਰਬਜੀਤ ਸਾਬੀ ਦੀ ਪ੍ਰਧਾਨਗੀ ਹੇਠ ਵੇਰੋਨਾ ਵਿਖੇ ਹੋਈ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਖੱਬੇ ਪੱਖੀ ਆਗੂ ਸਾਥੀ ਦਵਿੰਦਰ ਹੀਂਉ ਅਤੇ ਅਜੇ ਕੁਮਾਰ ਬਿੱਟਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਸਮੁੱਚੇ ਭਾਰਤ ਦਾ ਪੇਟ ਭਰਨ ਵਾਲਾ ਅੰਨਦਾਤਾ ‘‘ਮਜਦੂਰ ਤੇ ਕਿਸਾਨ’’ ਅੱਜ ਕਹਿਰ ਦੀ ਸਰਦੀ ਦੇ ਮੌਸਮ ਵਿੱਚ ਸੜਕਾਂ ਤੇ ਸੌਣ ਲਈ ਮਜਬੂਰ ਹੋ ਰਿਹਾ ਹੈ ਅਤੇ ਦੂਜੇ ਪਾਸੇ ਪੂੰਜੀਵਾਦੀ ਨਸ਼ੇ ਵਿੱਚ ਚੂਰ ਅੰਨ੍ਹੀ ਤੇ ਬੋਲੀ ਸਰਕਾਰ ਇਨ੍ਹਾਂ ਕਰੋੜਾਂ ਕਿਰਤੀਆਂ ਤੇ ਜਬਰ - ਜੁਲਮ ਕਰਕੇ ਆਪਣੇ ਹੰਕਾਰ ਦਾ ਪ੍ਰਗਟਾਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ ਉਸੇ ਦਿਨ ਤੋਂ ਹੀ ਦੇਸ਼ ਦੇ ਪਬਲਿਕ ਸੈਕਟਰ ਨੂੰ ਕੌਡੀਆਂ ਦੇ ਭਾਅ ਵੇਚ ਕੇ ਤਬਾਹ ਕਰਨ ਤੇ ਤੁੱਲੀ ਹੋਈ ਹੈ। ਉਨ੍ਹਾਂ ਕਿਹਾ ਕਿ ਚੰਗੇ ਦਿਨ ਆਉਣ ਦੇ ਜੁਮਲੇ ਸੁਣਾ ਕੇ ਸੱਤਾ ਤੇ ਆਈ ਇਸ ਸਰਕਾਰ ਨੇ ਆਮ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ। ਮਹਿੰਗਾਈ ਆਸਮਾਨ ਛੂਹ ਰਹੀ ਹੈ, ਬੇਰੁਜ਼ਗਾਰੀ ਫੌਜ ਵਿੱਚ ਅਥਾਹ ਵਾਧਾ ਹੋ ਰਿਹਾ ਹੈ, ਹਰ ਪਾਸੇ ਭੁੱਖਮਰੀ, ਬੇਕਾਰੀ, ਲੁੱਟਮਾਰ, ਫਿਰਕਾਪ੍ਰਸਤੀ ਤੇ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਅਤੇ ਇਸ ਅਜਿਹੇ ਕਾਰਜਕਾਲ ਨੂੰ ਇਹ ਸਰਕਾਰ ਬੜੀ ਬੇਸ਼ਰਮੀ ਨਾਲ ‘‘ਸਭ ਦਾ ਸਾਥ ਤੇ ਸਭ ਦਾ ਵਿਕਾਸ’’ ਦਾ ਢੰਡੋਰਾ ਪਿੱਟ ਰਹੀ ਹੈ। ਇਸ ਮੌਕੇ ਤੇ ਸੋਢੀ ਸੁੰਮਨ, ਅਜੇ ਲੱਦੜ, ਜੀਵਨ ਰਾਮ, ਰਾਜਵਿੰਦਰ ਸਿੰਘ ਚੀਮਾ, ਹਰਜਿੰਦਰ ਮੋਦੀ, ਵਿਸ਼ਾਲ ਕੁਮਾਰ, ਮਨਦੀਪ ਜਲੰਧਰ, ਕੁਲਵੰਤ ਸਿੰਘ ਭਰੋਲੀ, ਬਲਦੇਵ ਰਾਜ ਤੇ ਨਵਦੀਪ ਸਿੰਘ ਆਦਿ ਨੇ ਵੀ ਵਿਚਾਰ ਪੇਸ਼ ਕਰਦਿਆਂ ਮੋਦੀ ਸਰਕਾਰ ਨੂੰ ਅੜੀਅਲ ਵਤੀਰਾ ਛੱਡਦੇ ਹੋਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰਦੇ ਹੋਏ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਲਈ ਕਾਨੂੰਨ ਬਣਾਉਣ ਦੀ ਜੋਰਦਾਰ ਅਪੀਲ ਕੀਤੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਸੰਯੁਕਤ ਰਾਸ਼ਟਰ ਮਹਾਸਭਾ ਦੇ ਮੁਖੀ ਨੇ ਭਾਰਤ-ਪਾਕਿ ਜੰਗਬੰਦੀ ਸਮਝੌਤੇ ਦਾ ਕੀਤਾ ਸਵਾਗਤ

ਸੀਰੀਆ 'ਤੇ ਅਮਰੀਕੀ ਹਵਾਈ ਹਮਲਾ, ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਸੈਨਿਕ ਕਾਰਵਾਈ

ਨੀਰਵ ਮੋਦੀ ਦੀ ਹੋਵੇਗੀ ਭਾਰਤ ਹਵਾਲਗੀ, ਬ੍ਰਿਟੇਨ ਦੀ ਅਦਾਲਤ ਨੇ ਸੁਣਾਇਆ ਫੈਸਲਾ

ਇੰਡੋਨੇਸ਼ੀਆ : ਸੋਨੇ ਦੀ ਖਾਣ 'ਚ ਜ਼ਮੀਨ ਖਿਸਕਣ ਨਾਲ 5 ਦੀ ਮੌਤ, 70 ਲਾਪਤਾ

ਦੁਨੀਆ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 11 ਕਰੋੜ ਦੇ ਪਾਰ, 25 ਲੱਖ ਮੌਤਾਂ

'ਕੋਵੈਕਸ' ਦੇ ਤਹਿਤ ਟੀਕੇ ਦੀ ਪਹਿਲੀ ਖੇਪ ਘਾਨਾ ਪੁੱਜੀ

ਇਕਵਾਡੋਰ ਦੀਆਂ ਜੇਲ੍ਹਾਂ 'ਚ ਦੰਗੇ, 75 ਕੈਦੀਆਂ ਦੀ ਮੌਤ

ਬਾਈਡਨ ਨੇ ਭਾਰਤੀ-ਅਮਰੀਕੀ ਕਿਰਨ ਆਹੂਜਾ ਨੂੰ ਨਿੱਜੀ ਪ੍ਰਬੰਧਨ ਦਫਤਰ ਦਾ ਪ੍ਰਧਾਨ ਚੁਣਿਆ

ਬਾਈਡਨ ਪ੍ਰਸ਼ਾਸਨ 'ਚ ਭਾਰਤੀ ਮੂਲ ਦੀ ਨੀਰਾ ਟੰਡਨ ਤੋਂ ਕਿਉਂ ਨਰਾਜ਼ ਹਨ ਸੈਨੇਟਰ ?

ਨੇਪਾਲ : ਅਸਤੀਫਾ ਦੇਣਗੇ ਜਾਂ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਗੇ ਓਲੀ