ਏਜੰਸੀ : ਬਾਲੀਵੁੱਡ ਦੇ ਚਾਕਲੇਟੀ ਹੀਰੋ ਸ਼ਾਹਿਦ ਕਪੂਰ ਆਪਣੀ ਆਉਣ ਵਾਲੀ ਫਿਲਮ "ਜਰਸੀ" ਨੂੰ ਲੈਕੇ ਵਿਸ਼ੇਸ਼ ਰੂਪ 'ਚ ਚਰਚਾ 'ਚ ਬਣੇ ਹੋਏ ਹਨ | ਇਸ ਫਿਲਮ ਦੀ ਰਿਲੀਜ਼ ਡੇਟ ਵੀ ਤੈਅ ਹੋ ਗਈ ਹੈ | ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਇਹ ਫਿਲਮ ਇਸੀ ਸਾਲ ਦੀਵਾਲੀ ਦੇ ਮੌਕੇ 'ਤੇ 5 ਨਵੰਬਰ ਨੂੰ ਰਿਲੀਜ਼ ਹੋਵੇਗੀ | ਇਸ ਗੱਲ ਦੀ ਜਾਣਕਾਰੀ ਖੁਦ ਸ਼ਾਹਿਦ ਕਪੂਰ ਨੇ ਸੋਸ਼ਲ ਮੀਡਿਆ ਦੇ ਜ਼ਰੀਏ ਦਿੱਤੀ ਹੈ |
ਉਨ੍ਹਾਂ ਨੇ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ | ਇਸ 'ਚ ਉਹ ਹੈਲਮਟ ਦੇ ਨਾਲ ਹੱਥ 'ਚ ਬੈਟ ਫੜ੍ਹਿਆ ਹੋਇਆ ਦਿਖਾਈ ਦੇ ਰਹੇ ਹਨ | "ਜਰਸੀ" ਫਿਲਮ 'ਚ ਸ਼ਾਹਿਦ ਕਪੂਰ ਕ੍ਰਿਕਟਰ ਦਾ ਰੋਲ ਨਿਭਾਉਂਦੇ ਹੋਏ ਦਿਖਾਈ ਦੇਣਗੇ | ਇਸ ਪੋਸਟਰ ਦੇ ਨਾਲ ਸ਼ਾਹਿਦ ਕਪੂਰ ਨੇ ਲਿੱਖਿਆ ਕਿ ਇਸ ਦੀਵਾਲੀ 5 ਨਵੰਬਰ 2021 ਨੂੰ "ਜਰਸੀ" ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ |
ਮਨੁੱਖੀ ਆਤਮਾ ਦੀ ਜਿੱਤ | ਇੱਕ ਅਜਿਹੀ ਯਾਤਰਾ ਜਿਸ 'ਤੇ ਮੈਨੂੰ ਬਹੁਤ ਮਾਣ ਹੈ | ਇਸ ਟੀਮ ਦੇ ਲਈ...| ਮਹੱਤਵਪੂਰਣ ਹੈ ਕਿ "ਜਰਸੀ" ਤੇਲਗੂ ਫਿਲਮ ਦਾ ਹਿੰਦੀ ਰੀਮੇਕ ਹੈ |
ਸ਼ਾਹਿਦ ਕਪੂਰ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਫ਼ਿਲਮੀ ਦੁਨੀਆ 'ਚ ਵਿਸ਼ੇਸ਼ ਪਛਾਣ ਬਣਾਈ ਹੈ |