ਲਾਸ ਏਂਜਲਸ, 19 ਜਨਵਰੀ (ਏਜੰਸੀ) : ਭਾਰਤੀ ਮੂਲ ਦਾ ਨਾਗਰਿਕ ਆਦਿਤਿਆ ਸਿੰਘ ਕੋਰੋਨਾ ਵਾਇਰਸ ਦੇ ਕਾਰਨ ਜਹਾਜ਼ ਯਾਤਰਾ ਕਰਨ ਤੋਂ ਇਨ੍ਹਾਂ ਡਰ ਗਿਆ ਕਿ ਉਹ ਤਿੰਨ ਮਹੀਨੇ ਤੱਕ ਸ਼ਿਕਾਗੋ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਲੁਕ ਕੇ ਰਹਿੰਦਾ ਰਿਹਾ। ਯੂਨਾਈਟਿਡ ਏਅਰਲਾਈਨਜ਼ ਕਰਮਚਾਰੀਆਂ ਵਲੋਂ ਪਛਾਣ ਪੱਤਰ ਮੰਗਣ ’ਤੇ ਅਮਰੀਕੀ ਅਧਿਕਾਰੀਆਂ ਨੇ 36 ਸਾਲਾ ਆਦਿਤਿਆ ਨੂੰ ਗਿਰਫ਼ਤਾਰ ਕਰ ਲਿਆ। ਦਰਅਸਲ, ਉਸ ਨੇ ਇੱਕ ਬੈਜ ਦਿਖਾਇਆ ਜੋ ਕਿਸੇ ਅਪਰੇਸ਼ਨ ਮੈਨੈਜਰ ਦਾ ਸੀ ਅਤੇ ਉਹ ਅਕਤੂਬਰ ਤੋਂ ਲਾਪਤਾ ਹੈ। ਇਹ ਨਹੀਂ ਪਤਾ ਚਲ ਸਕਿਆ ਕਿ ਉਹ ਸ਼ਿਕਾਗੋ ਕਿਉਂ ਆਇਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਆਦਿਤਿਆ ਸਿੰਘ ਲਾਸ ਏਂਜਲਸ ਦੇ ਉਪ ਨਗਰ ਵਿੱਚ ਰਹਿੰਦਾ ਹੈ ਜਿਸ ਨੂੰ ਸ਼ਨਿੱਚਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਦਿਤਿਆ ਸਿੰਘ ’ਤੇ ਪਾਬੰਦੀ ਵਾਲੇ ਖੇਤਰ ਵਿੱਚ ਰਹਿਣ ਅਤੇ ਚੋਰੀ ਦਾ ਦੋਸ਼ ਲਾਇਆ ਗਿਆ ਹੈ। ਕੋਰਟ ਵਿੱਚ ਦੱਸਿਆ ਗਿਆ ਕਿ ਆਦਿਤਿਆ ਸਿੰਘ ਲਾਸ ਏਂਜਲਸ ਤੋਂ 19 ਅਕਤੂਬਰ ਨੂੰ ਇੱਕ ਫਲਾਈਟ ਤੋਂ ਓਹਰੇ ਪੁੱਜਿਆ ਅਤੇ ਹਵਾਈ ਅੱਡੇ ਦੇ ਸੁਰੱਖਿਆ ਖੇਤਰ ਵਿੱਚ ਲੁਕ ਕੇ ਰਹਿ ਰਿਹਾ ਸੀ।
ਯੂਨਾਈਟਿਡ ਏਅਰਲਾਈਨਜ਼ ਕਰਮਚਾਰੀਆਂ ਨੇ ਜਦੋਂ ਉਸ ਨੂੰ ਪਛਾਣ ਪੱਤਰ ਦਿਖਾਉਣ ਲਈ ਕਿਹਾ ਤਾਂ ਉਸ ਨੇ ਇੱਕ ਬੈਜ ਦਿਖਾਇਆ। ਲੇਕਿਨ ਇਹ ਬੈਜ ਕਥਿਤ ਤੌਰ ’ਤੇ ਇੱਕ ਅਪਰੇਸ਼ਨਲ ਮੈਨੈਜਰ ਦਾ ਸੀ ਜੋ ਅਕਤੂਬਰ ਵਿੱਚ ਖੋਹ ਗਿਆ ਸੀ। ਏਅਰਲਾਈਨਜ਼ ਦੇ ਕਰਮਚਾਰੀਆਂ ਨੇ ਇਸ ਦੇ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਟਰਮੀਨਲ 2 ਤੋਂ ਉਸ ਨੂੰ ਕਾਬੂ ਕਰ ਲਿਆ।