ਏਜੰਸੀ : ਬਾਲੀਵੁਡ ਅਦਾਕਾਰ ਵਰੁਣ ਧਵਨ ਆਪਣੀ ਦੋਸਤ ਅਤੇ ਫ਼ੈਸ਼ਨ ਡਿਜ਼ਾਈਨਰ ਨਤਾਸ਼ਾ ਦਲਾਲ ਨਾਲ ਛੇਤੀ ਹੀ ਵਿਆਹ ਕਰਵਾਉਣ ਜਾ ਰਹੇ ਹਨ। ਧਵਨ ਦੇ ਪਰਿਵਾਰ ਦੇ ਨਜ਼ਦੀਕੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਦੋਵਾਂ ਦੇ ਵਿਆਹ ਦੀ ਤਰੀਕ 24 ਜਨਵਰੀ ਰੱਖੀ ਗਈ ਹੈ। ਦੱਸ ਦੇਈਏ ਕਿ ਵਰੁਣ ਧਵਨ ਤੇ ਨਤਾਸ਼ਾ ਸਕੂਲ ਵਿੱਚ ਇਕੱਠੇ ਪੜ੍ਹਦੇ ਰਹੇ ਹਨ ਅਤੇ ਲੰਬੇ ਸਮੇਂ ਤੋਂ ਉਨ੍ਹਾਂ ਵਿਚਕਾਰ ਦੋਸਤੀ ਚੱਲ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਆ ਰਹੀਆਂ ਹਨ, ਹਾਲਾਂਕਿ ਇਸ ਦੀ ਹਾਲੇ ਤੱਕ ਅਧਿਕਾਰਕ ਤੌਰ ’ਤੇ ਕੋਈ ਪੁਸ਼ਟੀ ਨਹੀਂ ਹੋਈ ਸੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਛੇਤੀ ਹੀ ਵਰੁਣ ਧਵਨ ਦੀ ਫਿਲਮ 'ਜੁੱਗ-ਜੁੱਗ ਜਿਓ' ਰਿਲੀਜ਼ ਹੋਣ ਵਾਲੀ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਇਸਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਤੋਂ ਉਹ ਹੋਰ ਕਈ ਫਿਲਮਾਂ ਚ ਵੀ ਨਜਰ ਆਉਣਗੇ।