Friday, February 26, 2021 ePaper Magazine
BREAKING NEWS
ਪੁਡੁਚੇਰੀ ਸੰਕਟ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਹਿਲਜੁਲ , ਪੰਜਾਬ ਕਾਂਗਰਸ ਪ੍ਰਧਾਨ ਵੀ ਪਲਟੇ ਆਪਣੇ ਬਿਆਨ ਤੋਂ ..ਸਹਾਇਕ ਸੁਪਰਡੈਂਟ ਅਸਾਮੀਆਂ ਲਈ ਸਰੀਰਕ ਯੋਗਤਾ ਟੈਸਟ 2 ਮਾਰਚ ਨੂੰ : ਬਹਿਲਜਾਤੀ ਕਮਿਸ਼ਨ ਵੱਲੋਂ ਡਿਗਰੀਆਂ ਨਾ ਦੇਣ ਦੇ ਮਾਮਲੇ 'ਚ ਡੀ.ਪੀ.ਆਈ. ਉਚੇਰੀ ਸਿੱਖਿਆ ਤੋਂ ਰਿਪੋਰਟ ਤਲਬਬਰਨਾਲਾ ਦੇ ਗੁਰਦੁਆਰਾ ਸਾਹਿਬ ’ਚ ਅੱਗ ਲੱਗਣ ’ਤੇ ਸ਼੍ਰੋਮਣੀ ਕਮੇਟੀ ਨੇ ਪ੍ਰਗਟਾਇਆ ਅਫ਼ਸੋਸਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ 'ਚ ਰਹਾਂਗੇ ਹਮੇਸ਼ਾਂ ਯਤਨਸ਼ੀਲ : ਪ੍ਰਕਾਸ਼ ਗਾਦੂਕੋਰੋਨਾ ਸਮੇਂ ਆਨਲਾਈਨ ਸਟੱਡੀ ਪ੍ਰੋਗਰਾਮ 'ਚ ਦੋ ਅਧਿਆਪਕ ਜੋੜੀਆਂਂ ਨੇ ਪਾਇਆ ਭਰਪੂਰ ਯੋਗਦਾਨ26 ਫਰਵਰੀ ਤੋਂ 5 ਮਾਰਚ ਤੱਕ ਨਹਿਰੀ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀਗੋਡਿਆਂ ਦੀ ਸਰਜਰੀ ਕਰਵਾ ਚੁੱਕੇ ਮਰੀਜ਼ਾਂ ਦਾ ਦੂਸਰਾ ਸੈਮੀਨਾਰ ਆਯੋਜਿਤਜ਼ਿਲ੍ਹਾ ਹੁਸ਼ਿਆਰਪੁਰ 'ਚ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਅਤੇ ਨਾਜਾਇਜ਼ ਬੋਰ ਕਰਨ ’ਤੇ ਪਾਬੰਦੀ ਦਾ ਹੁਕਮ ਜਾਰੀਖਾਦ, ਬੀਜ ਅਤੇ ਦਵਾਈਆਂ ਵਿਕਰੇਤਾ ਬਨਣ ਲਈ ਜ਼ਰੂਰੀ ਕੋਰਸ ਆਤਮਾ ਫਰੀਦਕੋਟ ਵਿਖੇ

ਦੁਨੀਆ

ਜੋਅ ਬਾਇਡਨ ਅੱਜ ਚੁੱਕਣਗੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ

January 20, 2021 11:05 AM

ਏਜੰਸੀਆਂ
ਨਵੀਂ ਦਿੱਲੀ/19 ਜਨਵਰੀ : ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਬੁੱਧਵਾਰ, 20 ਜਨਵਰੀ ਨੂੰ ਦੁਪਹਿਰ 12 ਵਜੇ (ਭਾਰਤੀ ਸਮੇਂ ਅਨੁਸਾਰ 10.30 ਵਜੇ) ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।
ਚੀਫ਼ ਜਸਟਿਸ ਜਾਨ ਜੀ ਰਾਬਰਟ ਜੂਨੀਅਰ ਕੈਪੀਟਲ ਹਿਲਜ ਦੇ ਬੇਸਟ ਫਰੰਟ ’ਤੇ ਬਾਇਡਨ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਚੁਕਾਉਣਗੇ।
ਇਸ ਦੇ ਨਾਲ ਹੀ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਭਾਰਤੀ ਮੂਲ ਦੀ ਮਹਿਲਾ ਕਮਲਾ ਹੈਰਿਸ ਉੱਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੇਗੀ। ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸੁਪਰੀਮ ਕੋਰਟ ਦੀ ਜਸਟਿਸ ਸੋਨੀਆ ਸੋਤੋਮੇਅਰ ਵੱਲੋਂ ਸਹੁੰ ਚੁਕਾਈ ਜਾਵੇਗੀ। ਇਸ ਵਾਰ ਇਸ ਸਮਾਰੋਹ ਵਿੱਚ ਕਈ ਚੀਜ਼ਾਂ ਨਜ਼ਰ ਆਉਣਗੀਆਂ। ਇਸ ਦੇ ਦੋ ਕਾਰਨ ਹਨ, ਪਹਿਲਾ ਕੋਰੋਨਾ ਅਤੇ ਦੂਜਾ 7 ਜਨਵਰੀ ਨੂੰ ਅਮਰੀਕੀ ਸੰਸਦ ਅੰਦਰ ਅਤੇ ਬਾਹਰ ਹੋਈ ਹਿੰਸਾ।
ਇਸ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜਾਰੀ ਹਨ। ਇਸ ਸਮਾਗਮ ਦਾ ਥੀਮ ਅਮਰੀਕਨ ਯੂਨਾਈਟਿਡ ਅਮਰੀਕੀਆਂ ਦੇ ਏਕਾ ਰੱਖਿਆ ਗਿਆ ਹੈ।
ਹਾਲਾਂਕਿ ਇਸ ਵਾਰ ਦਾ ਸਹੁੰ ਚੁੱਕ ਸਮਾਗਮ ਕੋਰੋਨਾ ਵਾਇਰਸ ਮਹਾਮਾਰੀ ਤੇ ਕੈਪੀਟੋਲ ਹਿੱਲ ’ਚ ਹੋਈ ਹਿੰਸਾ ਕਾਰਨ ਆਮ ਨਾਲੋਂ ਥੋੜ੍ਹਾ ਵੱਖ ਹੋਵੇਗਾ। ਇਸ ਵਾਰ ਪਹਿਲਾਂ ਦੀ ਤਰ੍ਹਾਂ ਲੋਕਾਂ ਦੀ ਵੱਡੀ ਭੀੜ ਇਸ ਸਮਾਗਮ ਵਿੱਚ ਦਿਖਾਈ ਨਹੀਂ ਦੇਵੇਗੀ। ਸਿਰਫ 1000 ਦੇ ਕਰੀਬ ਲੋਕਾਂ ਵੱਲੋਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਦੱਸਣਾ ਬਣਦਾ ਹੈ ਕਿ ਡੋਨਾਲਡ ਟਰੰਪ ਇਸ ਸਮਾਗਮ ਦਾ ਹਿੱਸਾ ਨਹੀਂ ਬਣਨਗੇ ਅਤੇ ਇਸ ਤੋਂ ਪਹਿਲਾਂ ਹੀ ਟਾਊਨ ਛੱਡ ਕੇ ਚੱਲੇ ਜਾਣਗੇ। ਸਹੁੰ ਚੁੱਕ ਸਮਾਗਮ ਸਵੇਰੇ 11.30 ਵਜੇ ਤੋਂ ਸ਼ੁਰੂ ਹੋਵੇਗਾ।
ਜ਼ਿਕਰਯੋਗ ਹੈ ਕਿ ਵਾਸ਼ਿੰਗਟਨ ਡੀ. ਸੀ. ਵਿਚ ਤਾਲਾਬੰਦੀ ਹੈ ਤੇ ਵਧੇਰੇ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾ ਸਕੇ। ਬੀਤੇ ਦਿਨ ਅਮਰੀਕਾ ਨੇ ਨੈਸ਼ਨਲ ਮਾਲ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ ਤੇ ਨਵੇਂ ਰਾਸ਼ਟਰਪਤੀ ਦੇ ਸਵਾਗਤ ਦੀ ਤਿਆਰੀ ਕੀਤੀ ਗਈ ਹੈ। ਇੱਥੇ ਤਕਰੀਬਨ 2 ਲੱਖ ਤੋਂ ਵੱਧ ਅਮਰੀਕੀ ਝੰਡਿਆਂ ਨੂੰ ਲਗਾਇਆ ਗਿਆ, ਜੋ ਕਿ ਰਾਸ਼ਟਰੀ ਮਾਲ ਤੋਂ ਕੈਪੀਟਲ ਬਿਲਡਿੰਗ ਤੱਕ ਸਨ। ਅਸਲ ਵਿਚ, ਜੋਅ ਬਾਈਡੇਨ-ਕਮਲਾ ਹੈਰਿਸ ਦੇ ਸਹੁੰ ਚੁੱਕ ਸਮਾਗਮ ਦੀ ਥੀਮ ਅਮਰੀਕਾ ਯੂਨਾਈਟਡ ਹੈ ਅਤੇ ਇਸ ਤਰ੍ਹਾਂ ਅਮਰੀਕੀ ਝੰਡਿਆਂ ਦਾ ਪ੍ਰਦਰਸ਼ਨ ਉਸ ਦਾ ਹਿੱਸਾ ਹੈ। ਹਾਲਾਂਕਿ ਪ੍ਰੋਗਰਾਮ ਦਾ ਪ੍ਰਸਾਰਣ ਡਿਜੀਟਲੀ ਤੌਰ ’ਤੇ ਕੀਤਾ ਜਾਵੇਗਾ। ਲੇਡੀ ਗਾਗਾ, ਜੈਨੀਫਰ ਲੋਪੇਜ ਵਰਗੇ ਪੋਪ ਸਟਾਰ ਇਸ ਪ੍ਰੋਗਰਾਮ ਦੀ ਸ਼ਾਨ ਨੂੰ ਵਧਾਉਣਗੇ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਨੀਰਵ ਮੋਦੀ ਦੀ ਹੋਵੇਗੀ ਭਾਰਤ ਹਵਾਲਗੀ, ਬ੍ਰਿਟੇਨ ਦੀ ਅਦਾਲਤ ਨੇ ਸੁਣਾਇਆ ਫੈਸਲਾ

ਇੰਡੋਨੇਸ਼ੀਆ : ਸੋਨੇ ਦੀ ਖਾਣ 'ਚ ਜ਼ਮੀਨ ਖਿਸਕਣ ਨਾਲ 5 ਦੀ ਮੌਤ, 70 ਲਾਪਤਾ

ਦੁਨੀਆ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 11 ਕਰੋੜ ਦੇ ਪਾਰ, 25 ਲੱਖ ਮੌਤਾਂ

'ਕੋਵੈਕਸ' ਦੇ ਤਹਿਤ ਟੀਕੇ ਦੀ ਪਹਿਲੀ ਖੇਪ ਘਾਨਾ ਪੁੱਜੀ

ਇਕਵਾਡੋਰ ਦੀਆਂ ਜੇਲ੍ਹਾਂ 'ਚ ਦੰਗੇ, 75 ਕੈਦੀਆਂ ਦੀ ਮੌਤ

ਬਾਈਡਨ ਨੇ ਭਾਰਤੀ-ਅਮਰੀਕੀ ਕਿਰਨ ਆਹੂਜਾ ਨੂੰ ਨਿੱਜੀ ਪ੍ਰਬੰਧਨ ਦਫਤਰ ਦਾ ਪ੍ਰਧਾਨ ਚੁਣਿਆ

ਬਾਈਡਨ ਪ੍ਰਸ਼ਾਸਨ 'ਚ ਭਾਰਤੀ ਮੂਲ ਦੀ ਨੀਰਾ ਟੰਡਨ ਤੋਂ ਕਿਉਂ ਨਰਾਜ਼ ਹਨ ਸੈਨੇਟਰ ?

ਨੇਪਾਲ : ਅਸਤੀਫਾ ਦੇਣਗੇ ਜਾਂ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਗੇ ਓਲੀ

ਕੈਨੇਡਾ ’ਚ ਵਿਦਿਆਰਥੀਆਂ ਵਲੋਂ ਕਿਸਾਨਾਂ ਦੇ ਹੱਕ ’ਚ ਰੋਸ ਮੁਜ਼ਾਹਰਾ

ਨੇਪਾਲ ਸੁਪਰੀਮ ਕੋਰਟ ਨੇ ਸੰਸਦ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਰੱਦ