Monday, March 01, 2021 ePaper Magazine
BREAKING NEWS
10 ਕਰੋੜ ਦੀ ਲਾਗਤ ਵਾਲੇ ਘਨੌਰ ਕਮਿਉਨਿਟੀ ਹੈਲਥ ਸੈਂਟਰ ਦਾ ਸਿਹਤ ਮੰਤਰੀ ਨੇ ਰੱਖਿਆ ਨੀਂਹ ਪੱਥਰਜਲੰਧਰ 'ਚ ਨਵੇਂ ਕੇਸ ਫਿਰ ਸੈਂਕੜਾ ਪਾਰ, 11 ਵਿਦਿਆਰਥੀ ਸਮੇਤ 108 ਪਾਜ਼ੇਟਿਵ, 2 ਦੀ ਮੌਤਮਾਨਸਾ- 21 ਸਾਲਾ ਗ੍ਰੈਜੂਏਸ਼ਨ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਸੋਗ ਦੀ ਲਹਿਰਭਵਾਨੀਗੜ੍ਹ ’ਚ ਚਾਰ ਦੁਕਾਨਾਂ ਦੇ ਤੋੜੇ ਸ਼ਟਰ, ਨਕਦੀ ਚੋਰੀਕੇਜਰੀਵਾਲ  ਦੀ ਪੰਜਾਬ ਫੇਰੀ ਤੇ ਕਮੀਆਂ ਛੁਪਾਉਣ ਲਈ ਕੈਪਟਨ ਸਰਕਾਰ ਕਰ ਰਹੀ ਕੋਰੋਨਾ ਦਾ ਖ਼ੌਫ਼ ਪੈਦਾ : ਲਾਲਜੀਤ ਭੁੱਲਰਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਵਿਖੇ ਅਰਦਾਸਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏਦਲਿਤ ਵੈਲਫੇਅਰ ਸੰਗਠਨ ਪੰਜਾਬ ਵੱਲੋਂ ਕ੍ਰਿਸ਼ਨ ਸੰਘੇੜਾ ਸੂਬਾਈ ਜਨਰਲ ਸਕੱਤਰ ਨਿਯੁਕਤਨਵਾਂ ਸ਼ਹਿਰ ਡੀਸੀ ਦਾ ਦਾਅਵਾ, ਹੁਣ ਤੱਕ 58328 ਪਰਿਵਾਰਾਂ ਦੇ ਬਣਾਏ ਈ ਕਾਰਡਕਾਂਗਰਸ ਮੁਖ਼ਤਾਰ ਅੰਸਾਰੀ ਵਰਗੇ ਗੈਂਗਸਟਰਾਂ ਦੇ ਹੱਕ 'ਚ ਕਿਉਂ ਖੜੀ ਹੈ -ਅਕਾਲੀ ਦਲ

ਦੇਸ਼

ਦਿੱਲੀ ’ਚ ਸ਼ਾਂਤਮਈ ਢੰਗ ਨਾਲ ਕਰਾਂਗੇ ਟਰੈਕਟਰ ਪਰੇਡ : ਕਿਸਾਨ

January 20, 2021 11:07 AM

- ਦਿੱਲੀ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ’ਚ ਨਹੀਂ ਬਣੀ ਸਹਿਮਤੀ, ਅੱਜ ਮੁੜ ਹੋਵੇਗੀ ਮੀਟਿੰਗ

ਏਜੰਸੀਆਂ
ਨਵੀਂ ਦਿੱਲੀ/19 ਜਨਵਰੀ : ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ 55ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ ਅਤੇ ਹੁਣ ਕਿਸਾਨ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ਕੱਢਣ ਦੇ ਆਪਣੇ ਫੈਸਲੇ ’ਤੇ ਕਾਇਮ ਹਨ।
ਕਿਸਾਨ ਆਗੂਆਂ ਨੇ ਅੱਜ ਸਿੰਘੂ ਬਾਰਡਰ ’ਤੇ ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਸਾਫ ਸਬਦਾਂ ਵਿੱਚ ਕਿਹਾ ਹੈ ਕਿ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦਿੱਲੀ ਦੇ ਅੰਦਰ ਬਾਹਰੀ ਰਿੰਗ ਰੋਡ ’ਤੇ ਕੀਤੀ ਜਾਵੇਗੀ, ਜਿਸ ਲਈ ਕਿਸੇ ਆਗਿਆ ਦੀ ਜ਼ਰੂਰਤ ਨਹੀਂ ਹੈ, ਪਰ ਦਿੱਲੀ ਪੁਲਿਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਕਿਹਾ ਕਿ ਇਹ ਪਰੇਡ ਦਿੱਲੀ ਤੋਂ ਬਾਹਰ ਕੀਤੀ ਜਾਵੇ। ਕਿਸਾਨ ਆਗੂ ਇਸ ਮੁੱਦੇ ’ਤੇ ਬੁੱਧਵਾਰ ਨੂੰ ਮੁੜ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਪੁਲਿਸ ਅਧਿਕਾਰੀਆਂ ਨੇ ਅਜੇ ਤੱਕ ਕਿਸਾਨ ਨੇਤਾਵਾਂ ਨੂੰ ਸਪੱਸਟ ਨਹੀਂ ਕੀਤਾ ਹੈ ਕਿ ਕਿਸਾਨਾਂ ਨੂੰ ਟਰੈਕਟਰ ਪਰੇਡ ਦੀ ਇਜਾਜ਼ਤ ਦਿੱਤੀ ਗਈ ਹੈ ਜਾਂ ਨਹੀਂ। ਕਿਸਾਨਾਂ ਨੇ ਅੱਜ ਦਿੱਲੀ ਪੁਲਿਸ ਨੂੰ ਸਪੱਸਟ ਕਰ ਦਿੱਤਾ ਕਿ ਉਹ 26 ਜਨਵਰੀ ਨੂੰ ਦਿੱਲੀ ਦੇ ਅੰਦਰ ਸ਼ਾਂਤਮਈ ਟਰੈਕਟਰ ਰੈਲੀ ਕਰਨਗੇ ਅਤੇ ਇਸ ਮੁੱਦੇ ’ਤੇ ਸਮਝੌਤਾ ਕਰਨ ਦੀ ਕੋਈ ਗੁੰਜਾਇਸ ਨਹੀਂ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਕਰਨਗੇ ਤੇ ਇਸ ਬਾਰੇ ਰੂਟ ਯੋਜਨਾ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਜਿਹੜੀ ਯੋਜਨਾ ਉਨ੍ਹਾਂ ਨੇ ਤਿਆਰ ਕੀਤੀ ਹੈ ਉਹ ਅੰਤਿਮ ਹੈ। ਮੰਨਿਆ ਜਾਂਦਾ ਹੈ ਕਿ ਦਿੱਲੀ ਅਤੇ ਹਰਿਆਣਾ ਦੇ ਅਧਿਕਾਰੀਆਂ ਨੇ ਕਿਸਾਨ ਨੇਤਾਵਾਂ ਨੂੰ ਬਾਹਰੀ ਰਿੰਗ ਰੋਡ ਦੀ ਆਵਾਜਾਈ ਅਤੇ ਹੋਰ ਰੁਕਾਵਟਾਂ ਦਾ ਹਵਾਲਾ ਦਿੰਦੇ ਹੋਏ ਬਦਲਵਾਂ ਰਸਤਾ ਚੁਣਨ ਲਈ ਕਿਹਾ ਹੈ ਪਰ ਕਿਸਾਨਾਂ ਨੇ ਸਾਫ ਇਨਕਾਰ ਕਰ ਦਿੱਤਾ ਹੈ।
ਇਸ ਮੀਟਿੰਗ ਵਿੱਚ ਕਿਸਾਨਾਂ ਨੇ ਦਿੱਲੀ ਪੁਲਿਸ ਦੇ ਅਧਿਕਾਰੀਆਂਨੂੰ ਟਰੈਕਟਰ ਪਰੇਡ ਨੂੰ ਲੈ ਕੇ ਆਪਣਾ ਰੋਡ ਮੈਪ ਸੌਂਪਿਆ। ਇਸ ਰੋਡ ਮੈਪ ਵਿੱਚ ਕਿਸਾਨ ਆਗੂਆਂ ਨੇ ਮੁੱਖ ਗੱਲਾਂ ਰੱਖੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਹਾਲ ’ਚ ਟਰੈਕਟਰ ਪਰਡੇ ਤੋਂਪਿੱਛੇ ਨਹੀਂਹ ਹਟਣਗੇ ਅਤੇ ਸਾਡਾ 26 ਜਨਵਰੀ ਦਾ ਪ੍ਰੋਗਰਾਮ ਤੈਅ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਟਰੈਕਟਰ ਪਰੇਡ ਦਿੱਲੀ ਅੰਦਰ ਹੀ ਸ਼ਾਂਤੀਪੂਰਨ ਢੰਗ ਨਾਲ ਕੱਢਾਂਗੇ।
ਲੰਬੀ ਮੁਲਾਕਾਤ ਤੋਂ ਬਾਅਦ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਸਪੱਸਟ ਕਰ ਦਿੱਤਾ ਕਿ ਟਰੈਕਟਰ ਪਰੇਡ ਦਿੱਲੀ ਦੇ ਅੰਦਰ ਹੀ ਹੋਣ ਵਾਲੀ ਹੈ, ਹੁਣ ਪ੍ਰਸ਼ਾਸਨ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਇਹ ਕਿਵੇਂ ਹੋਵੇਗੀ।
ਯੋਗੇਂਦਰ ਯਾਦਵ ਨੇ ਕਿਹਾ, “ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ। ਤਿੰਨ ਚੀਜ਼ਾਂ ’ਤੇ ਸਮਝੌਤੇ ਦੀ ਕੋਈ ਗੁੰਜਾਇਸ ਨਹੀਂ। ਨੰਬਰ 1, ਕਿਸਾਨ ਗਣਤੰਤਰ ਪਰੇਡ 26 ਜਨਵਰੀ ਨੂੰ ਹੋਵੇਗੀ। ਨੰਬਰ ਦੋ, ਇਹ ਪਰੇਡ ਦਿੱਲੀ ਦੇ ਅੰਦਰ ਹੀ ਹੋਵੇਗੀ। ਨੰਬਰ 3, ਸਾਰੇ ਦੇਸ ਦੇ ਕਿਸਾਨ ਇਸ ’ਚ ਹਿੱਸਾ ਲੈਣਗੇ। ਅਸੀਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਹ ਟਰੈਕਟਰ ਪਰੇਡ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਹੇਗੀ ਤੇ ਇਸ ਨਾਲ ਗਣਤੰਤਰ ਤੇ ਤਿਰੰਗੇ ਦੀ ਸ਼ਾਨ ਵਧੇਗੀ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਨੇ ਆਪਣੀ ਤਰਫੋਂ ਉਹ ਹੀ ਗੱਲ ਕਹੀ ਜੋ ਉਹ ਆਮ ਤੌਰ ’ਤੇ ਕਹਿੰਦੇ ਹਨ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਉਪਰੋਂ ਨਿਰਦੇਸ ਮਿਲੇ ਹੋਣ, ਪਰ ਮੈਨੂੰ ਵਿਸਵਾਸ ਹੈ ਕਿ ਇਸ ਬਾਰੇ ਫੈਸਲਾ ਅਗਲੇ ਗੇੜ ਦੀ ਮੀਟਿੰਗ ’ਚ ਹੋ ਜਾਵੇਗਾ। ਇਹ ਇਤਿਹਾਸਕ ਕਿਸਾਨ ਗਣਤੰਤਰ ਪਰੇਡ 26 ਜਨਵਰੀ ਨੂੰ ਹੋਵੇਗੀ। ਸਾਰਾ ਦੇਸ਼ ਵੇਖੇਗਾ। ਵਿਸ਼ਵ ਵੇਖੇਗਾ ਤੇ ਸਾਡੇ ਗਣਤੰਤਰ ਦਾ ਮਾਨ ਵਧੇਗਾ।’’
ਕਿਸਾਨ ਨੇਤਾਵਾਂ ਨੇ ਹਾਲਾਂਕਿ ਇਹ ਸਪੱਸਟ ਕਰ ਦਿੱਤਾ ਕਿ ਇਹ ਪੁਲਿਸ ਅਧਿਕਾਰੀਆਂ ਨਾਲ ਅੰਤਿਮ ਮੁਲਾਕਾਤ ਨਹੀਂ ਸੀ। ਅਜੇ ਇੱਕ ਹੋਰ ਮੀਟਿੰਗ ਹੋਣੀ ਬਾਕੀ ਹੈ। ਉਸ ਮੀਟਿੰਗ ’ਚ ਇਹ ਤੈਅ ਕੀਤਾ ਜਾਵੇਗਾ ਕਿ ਆਖਰਕਾਰ ਕਿਸਾਨੀ ਪਰੇਡ ਕਰਨ ਦੀ ਆਗਿਆ ਪੁਲਿਸ ਤੋਂ ਮਿਲਦੀ ਹੈ ਜਾਂ ਨਹੀਂ, ਪਰ ਕਿਸਾਨ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਯੋਗੇਂਦਰ ਯਾਦਵ ਨੇ ਕਿਹਾ ਕਿ ਪੁਲਿਸ ਨੇ ਕਿਹਾ ਹੈ ਕਿ ਟ੍ਰੈਫਿਕ ਦੀ ਸਮੱਸਿਆ ਹੋਵੇਗੀ। ਇਹ ਸਮੱਸਿਆ ਹੈ, ਉਹ ਸਮੱਸਿਆ ਹੈ, ਤੁਸੀਂ ਇਸ ਨੂੰ ਬਾਹਰ ਕਰ ਲਵੋ, ਇੱਥੇ ਨਾ ਕਰੋ, ਉਨ੍ਹਾਂ ਨੇ ਉਹ ਕਿਹਾ ਜੋ ਉਨ੍ਹਾਂ ਨੂੰ ਦੱਸਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਅਸੀਂ ਸਪੱਸਟ ਕਰ ਦਿੱਤਾ ਹੈ ਕਿ ਅਸੀਂ ਇਸ ’ਚ ਗੱਲ ਕੀਤੀ ਹੈ ਤੇ ਇਸ ’ਚ ‘ਪਰ ਲੇਕਿਨ’ ਦੀ ਕੋਈ ਗੁੰਜਾਇਸ ਨਹੀਂ ਹੈ। ਉਨ੍ਹਾਂ ਕਿਹਾ ਮੈਨੂੰ ਯਕੀਨ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਅੰਦਰ ਅਜਿਹੀ ਸ਼ਾਨਦਾਰ ਪਰੇਡ ਹੋਵੇਗੀ, ਜਿਸ ਨੂੰ ਇਤਿਹਾਸ ਯਾਦ ਰੱਖੇਗਾ।” ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਜੇ ਤੱਕ ਲਿਖਤ ਵਿੱਚ ਆਗਿਆ ਨਹੀਂ ਮੰਗੀ ਗਈ ਹੈ। ਕੱਲ੍ਹ ਮੀਟਿੰਗ ਵਿੱਚ ਬਹੁਤ ਕੁਝ ਸਾਫ ਹੋਣ ਦੀ ਸੰਭਾਵਨਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਇਸਰੋ 'ਚ ਪੀਐਸਐਲਵੀ-ਸੀ 51 ਦੀ ਲਾਚਿੰਗ ਦੀ ਪੁੱਠੀ ਗਿਣਤੀ ਸ਼ੁਰੂ, ਕੱਲ ਹੋਵੇਗਾ ਲਾਂਚ

ਭਾਰਤ-ਬੰਗਲਾਦੇਸ਼ ਨੇ ਇੱਕ ਦੂਜੇ ਨੂੰ ਤੋਹਫੇ 'ਚ ਦਿੱਤੇ 'ਵਿੰਟੇਜ ਏਅਰਕ੍ਰਾਫਟ'

ਦਿੱਲੀ : ਕਾਸਮੈਟਿਕ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਇੱਕ ਲਾਸ਼ ਬਰਾਮਦ

ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ

ਦਿੱਲੀ : ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਏਐਸਆਈ ਨੇ ਕੀਤੀ ਖੁਦਕੁਸ਼ੀ

ਸੰਯੁਕਤ ਕਿਸਾਨ ਮੋਰਚੇ ਵੱਲੋਂ ਰੋਮੀ ਘੜਾਮੇਂ ਵਾਲਾ ਦਾ ਗੀਤ ‘ਅੰਦੋਲਨਜੀਵੀ’ ਰਿਲੀਜ਼

ਹਿਮਾਚਲ : ਵਿਧਾਨ ਸਭਾ ’ਚ ਰਾਜਪਾਲ ਨਾਲ ਖਿੱਚਧੂਹ, ਕਾਂਗਰਸ ਦੇ 5 ਵਿਧਾਇਕ ਮੁਅੱਤਲ

ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ’ਤੇ ਨੌਜਵਾਨ ਕਿਸਾਨ ਏਕਤਾ ਦਿਵਸ ਮਨਾਇਆ

ਰੇਲਵੇ ਨੇ ਯਾਤਰੀਆਂ ਲਈ ਮੁੜ ਸ਼ੁਰੂ ਕੀਤੀ ਸਹੂਲਤ

ਹਿਮਾ ਦਾਸ ਆਸਾਮ ’ਚ ਬਣੀ ਡੀਐਸਪੀ