- ਸਿਰਸਾ ਦੇ ਵੱਖ-ਵੱਖ ਪਿੰਡਾਂ ’ਚ ਚੱਲ ਰਹੀ ਜਾਗਰੂਕਤਾ ਮੁਹਿੰਮ
ਸੁਰਿੰਦਰ ਪਾਲ ਸਿੰਘ
ਸਿਰਸਾ, 19 ਜਨਵਰੀ : ਕਾਰਪੋਰੇਟ ਸਰਗਣਾ ਅੰਬਾਨੀ ਅੰਡਾਨੀ ਦੀ ਢਾਲ ਬਣੀ ਮੋਦੀ ਸਰਕਾਰ ਵੱਲੋਂ ਕੀਤੇ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਪੂਰੇ ਦੇਸ਼ ਦਾ ਕਿਸਾਨੀ ਰੋਹ ਦਿਨੋ ਦਿਨ ਵਧਦਾ ਜਾ ਰਿਹਾ ਹੈ। ਭਾਰਤ ਦੇਸ਼ ਦੇ ਜਾਗਰੂਕ ਹੋ ਚੁੱਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉਹ ਦਿੱਲੀ ਵਿੱਚੋਂ ਆਪਣੇ ਸ਼ਾਂਤਮਈ ਧਰਨੇ ਉਦੋਂ ਤਕ ਨਹੀਂ ਚੁੱਕਣਗੇ ਜਦੋਂ ਤਕ ਸਰਕਾਰ ਇਹ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ। ਹਰਿਆਣਾ ਕਿਸਾਨ ਸਭਾ ਦੇ ਆਗੂ ਬਲਰਾਜ ਬਣੀ ਅਤੇ ਰੋਸ਼ਨ ਸੁਚਾਨ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਦੇ ਜਰਿਏ ਮੋਦੀ ਸਰਕਾਰ ਕਿਸਾਨਾਂ ਅਤੇ ਮਜਦੂਰਾਂ ਨੂੰ ਪੂੰਜੀਪਤੀਆਂ ਦਾ ਗੁਲਾਮ ਬਣਾਉਣਾ ਚਾਹੁੰਦੀ ਹੈ,ਪਰ ਦੇਸ਼ ਦੀ ਜਨਤਾ ਇਸ ਸਾਜਿਸ਼ ਦਾ ਮੂੰਹ ਤੋੜ ਜਵਾਬ ਦੇਵੇਗੀ ਅਤੇ 26 ਜਨਵਰੀ ਦੀ ਕਿਸਾਨ ਪਰੇਡ ਵਿੱਚ ਹਰ ਘਰ ਵਿਚੋ ਲੋਕ ਦਿੱਲੀ ਪਹੁੰਚਣਗੇ। ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਹਰਿਆਣਾ ਕਿਸਾਨ ਸਭਾ ਜਗਰਾਤਾ ਅਭਿਆਨ ਦੋਰਾਨ ਪਿੰਡ ਚਾਮਲ, ਢਾਣੀ ਟਿੱਬਾ, ਝੋਰੜਨਾਲੀ ਅਤੇ ਢਾਣੀ 400 ਵਿੱਚ ਆਯੋਜਿਤ ਜਨ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਹਰਿਆਣਾ ਕਿਸਾਨ ਸਭਾ ਦੇ ਨੇਤਾ ਬਲਰਾਜ ਬਣੀ ਅਤੇ ਰੋਸ਼ਨ ਸੁਚਾਨ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਖੇਤੀ ਦਾ ਮਾਡਲ ਸਥਾਪਤ ਕਰਕੇ ਦੇਸ਼ ਵਿੱਚ ਭੁੱਖਮਰੀ ਅਤੇ ਬੇਰੋਜ਼ਗਾਰੀ ਪੈਦਾ ਕਰਨਾ ਚਾਹੁੰਦੀ ਹੈ ਜਿਸਨੂੰ ਦੇਸ਼ ਦੀ ਜਨਤਾ ਨਾਕਾਮ ਕਰ ਦੇਵੇਗੀ। ਇਸ ਮੌਕੇ ਕਿਸਾਨ ਸਭਾ ਦੇ ਆਗੂ ਗੁਰਤੇਜ ਬਰਾੜ, ਪ੍ਰੀਤਪਾਲ ਸਿੱਧੂ ਅਤੇ ਹਰਦੇਵ ਜੋਸ਼ ਨੇ ਕਿਹਾ ਕਿ ਪੂਰਾ ਸੱਚ ਅਖਵਾਰ ਦੇ ਐਡੀਟਰ ਅਤੇ ਅਮਰ ਸ਼ਹੀਦ ਰਾਮਚੰਦਰ ਛਤਰਪਤੀ ਦੀ ਭੈਣ ਜੁਮਨਾ ਬਾਈ 26 ਜਨਵਰੀ ਦੇ ਦਿਨ ਦਿੱਲੀ ਪਰੇਡ ਵਿੱਚ ਸਿਰਸਾ ਜਿਲ੍ਹੇ ਦੀਆਂ ਔਰਤਾਂ ਨਾਲ ਸ਼ਾਮਲ ਹੋਵੇਗੀ। ਇਸ ਮੌਕੇ ਕਿਸਾਨ ਕਾਰਕੁਨ ਪ੍ਰੇਮਚੰਦ, ਵਿਕਰਮ ਸਿੰਘ, ਸੁਮੇਰ ਗਿੱਲ, ਹਵਾ ਸਿੰਘ ਕੰਬੋਜ਼ ਅਤੇ ਰਮੇਸ਼ ਕੁਮਾਰ ਸਮੇਤ ਬਹੁਤ ਸਾਰੇ ਕਿਸਾਨ ਮੌਜੂਦ ਸਨ।