ਵਾਸ਼ਿੰਗਟਨ, 20 ਜਨਵਰੀ (ਏਜੰਸੀ) : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡਨ ਨੇ ਪੈਂਸਿਲਵੇਨਿਆ ਦੀ ਸਿਹਤ ਮੰਤਰੀ ਰੈਸ਼ੇਲ ਲੇਵਿਨ ਨੂੰ ਅਪਣਾ ਸਹਾਇਕ ਸਿਹਤ ਮੰਤਰੀ ਬਣਾਇਆ ਹੈ। ਉਨ੍ਹਾਂ ਨੇ ਲੇਵਿਨ ਨੂੰ ਖੁਲ੍ਹੇ ਤੌਰ ’ਤੇ ਫੈਡਰਲ ਸਰਕਾਰ ਵਿਚ ਮੰਤਰੀ ਬਣਨ ਦਾ ਮੌਕਾ ਦਿੱਤਾ। ਬਾਲ ਰੋਗ ਮਾਹਰ ਅਤੇ ਪੈਂਸਿਲਵੇਨਿਆ ਦੀ ਫਿਜ਼ੀਸ਼ੀਅਨ ਜਨਰਲ ਨੂੰ ਮੌਜੂਦਾ ਅਹੁਦੇ ’ਤੇ ਡੈਮੋਕਰੇਟਿਕ ਗਵਰਨਰ ਟੌਮ ਵੋਲਫ ਨੇ 2017 ਵਿਚ ਨਿਯੁਕਤ ਕੀਤਾ ਸੀ।
ਦੱਸ ਦੇਈਏ ਕਿ ਜੋਅ ਬਾਈਡਨ ਨੇ ਅਪਣੇ ਪ੍ਰਸ਼ਾਸਨ ਵਿੱਚ 13 ਔਰਤਾਂ ਸਣੇ 20 ਭਾਰਤੀ-ਅਮਰੀਕੀਆਂ ਨੂੰ ਵੀ ਅਹਿਮ ਅਹੁਦਿਆਂ ’ਤੇ ਨਿਯੁਕਤ ਕੀਤਾ ਹੈ। ਇਨ੍ਹਾਂ 20 ਭਾਰਤੀ-ਅਮਰੀਕੀਆਂ ਵਿਚੋਂ ਘੱਟ ਤੋਂ ਘੱਟ 17 ਵਾਈਟ ਹਾਊਸ ਵਿਚ ਅਹਿਮ ਅਹੁਦਾ ਸੰਭਾਲਣਗੇ। ਅਮਰੀਕਾ ਦੀ ਕੁਲ ਆਬਾਦੀ ਦਾ ਇੱਕ ਪ੍ਰਤੀਸ਼ਤ ਭਾਰਤੀ-ਅਮਰੀਕੀ ਹਨ ਅਤੇ ਇਸ ਛੋਟੇ ਭਾਈਚਾਰੇ ਤੋਂ ਕਿਸੇ ਪ੍ਰਸ਼ਾਸਨ ਵਿੱਚ ਪਹਿਲੀ ਵਾਰ ਇਨ੍ਹੀ ਜ਼ਿਆਦਾ ਗਿਣਤੀ ਵਿੱਚ ਲੋਕਾਂ ਨੂੰ ਨਿਯੁਕਤ ਕੀਤਾ ਜਾਵੇਗਾ।