Sunday, March 07, 2021 ePaper Magazine
BREAKING NEWS
ਬਨਵਾਲਾ ਅਨੂੰਕਾ 'ਚ 23 ਸਾਲਾ ਨੌਜਵਾਨ ਦੀ ਹੱਤਿਆਕੋਰੋਨਾ ਤੋ ਨਿਜਾਤ ਦਿਵਾਉਣ ਲਈ ਫਿਰੋਜ਼ਪੁਰ ਪੁਲਿਸ ਪਰਸ਼ਾਸ਼ਨ ਨੇ ਲੋਕਾਂ ਨੂੰ 5000 ਮਾਸਕ ਵੰਡੇ।ਐਨ.ਸੀ.ਸੀ. ਕੈਡਿਟਾਂ ਦੀ ਮਾਤਾ ਗੁਜ਼ਰੀ ਸਕੂਲ ਵਿਖੇ ਲਈ ਗਈ ਪ੍ਰੀਖਿਆਸ਼ਿਵ ਕੁਮਾਰ ਨੂੰ 52 ਦਿਨਾਂ ਬਾਅਦ ਮਿਲੀ ਜ਼ਮਾਨਤ, ਜੇਲ੍ਹ ਤੋਂ ਰਿਹਾਅ32 ਬੋਰ ਦੇ ਪਿਸਟਲ ਸਮੇਤ ਦੋ ਕਾਬੂ ਗੈਗਸਟਰ ਮਨਜਿੰਦਰ ਉਰਫ ਡਿੰਪਲ ਨੂੰ ਮਾਰਨ ਲਈ ਖਰੀਦ ਕੀਤਾ ਸੀ ਅਸਲਾ : ਡੀ ਐਸ ਪੀਘਰ-ਘਰ ਨੌਕਰੀ ਦੇਣ ਵਾਲੀ ਕੈਪਟਨ ਸਰਕਾਰ ਨੇ ਸੈਂਕੜੇ ਕੰਪਿਊਟਰ ਉਪਰੇਟਰਾਂ ਦੇ ਚੁੱਲੇ ਕੀਤੇ ਠੰਡੇਕੈਬਨਿਟ ਮੰਤਰੀ ਰੰਧਾਵਾ ਵੱਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾਹੋਮ ਆਈਸੋਲੇਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜਨਵਾਂਸ਼ਹਿਰ ਵਿਖੇ ਨਾਈਟ ਕਰਫਿਊ ਲਗਾਉਣ ਦੇ ਹੁਕਮਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ’ਤੇ ਜਤਾਇਆ ਦੁੱਖ

ਹਰਿਆਣਾ

ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ ਵਿੱਚ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਨਾਲ ਮਨਾਇਆ ਗਿਆ

January 21, 2021 12:06 PM

ਪੰਚਕੂਲਾ, 20 ਜਨਵਰੀ, ਪੀ.ਪੀ ਵਰਮਾ : ਪੰਚਕੂਲਾ ਦੇ ਗੁਰਦੁਆਰਾ ਨਾਢਾ ਸਾਹਿਬ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾਂ ਨਾਲ ਮਨਾਇਆ ਗਿਆ। ਟ੍ਰਾਈਸਿਟੀ ਪੰਚਕੂਲਾ, ਚੰਡੀਗੜ੍ਹ ਤੇ ਮੋਹਾਲੀ ਤੋਂ ਇਲਾਵਾ ਵੱਡੀ ਗਿਣਤੀ ਦੇ ਸ਼ਰਧਾਲੂ ਆਸ-ਪਾਸ ਦੇ ਵੱਖ-ਵੱਖ ਸ਼ਹਿਰਾਂ ਤੋਂ ਵੀ ਪਹੁੰਚੇ। ਗੁਰਦੁਆਰਾ ਪ੍ਰਬੰਦਕਾਂ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਸ਼ਧਾਲੂਆਂ ਦੀ ਭੀੜ ਨੂੰ ਵੇਖਦੇ ਹੋਏ ਅਤੇ ਪਾਰਕਿੰਗ ਵਿਵਸਥਾ ਨੂੰ ਲੈ ਕੇ ਵਿਆਪਕ ਪ੍ਰਬੰਧ ਕੀਤੇ ਹੋਏ ਸਨ। ਗੁਰਦੁਆਰਾ ਕੰਪਲੈਕਸ ਨੂੰ ਪੂਰੀ ਤਰ੍ਹਾਂ ਰੰਗ-ਬਰੰਗੀਆਂ ਲਾਇਟਾਂ ਅਤੇ ਰੰਗੀਨ ਫੁੱਲਾਂ ਨਾ ਸਜਾਇਆ ਗਿਆ ਸੀ।। ਅੱਜ ਪ੍ਰਕਾਸ਼ ਪੁਰਬ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ। ਅੱਜ ਸਵੇਰੇ ਹੀ ਸੰਗਤਾਂ ਦੀ ਭੀੜ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਦੇ ਕਬਾੜ ਸਵੇਰੇ 3.30 ਵਜੇ ਖੋਲ੍ਹ ਦਿੱਤੇ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਰਾਗੀ, ਢਾਡੀ ਅਤੇ ਕੀਰਤਨੀ ਜੱਥਿਆਂ ਨੇ ਸਵੇਰ ਤੋਂ ਸ਼ਾਮ ਤੱਕ ਗੁਰੂ ਇਤਿਹਾਸ ਅਤੇ ਗੁਰੂ ਜੀ ਵੱਲੋਂ ਕੀਤੀਆਂ ਕੁਰਬਾਨੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਗੁਰੂ ਘਰ ਨਾਲ ਜੋੜੀ ਰੱਖਿਆ। ਜ਼ਿਲ੍ਹਾ ਪੁਲਿਸ ਨੇ ਵੀ ਪ੍ਰਕਾਸ਼ ਉਤਸ਼ਵ ਨੂੰ ਵੇਖਦੇ ਹੋਏ ਵਿਆਪਕ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਗੁਰੂ ਦਾ ਅਤੁੱਟ ਲੰਗਰ ਵੀ ਚੱਲਿਆ। ਇਸ ਤੋਂ ਇਲਾਵਾ ਗੁਰਦੁਆਰਾ ਸੈਕਟਰ-7, ਗੁਰਦੁਆਰਾ-12, ਗੁਰਦੁਆਰਾ ਕੁਹਣੀ ਸਾਹਿਬ ਅਤੇ ਗੁਰਦੁਆਰਾ ਮੰਜ਼ੀ ਸਹਿਬ-ਪਿੰਜ਼ੋਰ, ਤੋਂ ਇਲਾਵਾ ਬਰਵਾਲਾ-ਰਾਏਪੁਰਰਾਣੀ ਦੇ ਗੁਰਦੁਆਰਿਆਂ ਵਿੱਚ ਵੀ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਨਾਲ ਮਨਾਇਆ ਗਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ