Monday, March 01, 2021 ePaper Magazine
BREAKING NEWS
10 ਕਰੋੜ ਦੀ ਲਾਗਤ ਵਾਲੇ ਘਨੌਰ ਕਮਿਉਨਿਟੀ ਹੈਲਥ ਸੈਂਟਰ ਦਾ ਸਿਹਤ ਮੰਤਰੀ ਨੇ ਰੱਖਿਆ ਨੀਂਹ ਪੱਥਰਜਲੰਧਰ 'ਚ ਨਵੇਂ ਕੇਸ ਫਿਰ ਸੈਂਕੜਾ ਪਾਰ, 11 ਵਿਦਿਆਰਥੀ ਸਮੇਤ 108 ਪਾਜ਼ੇਟਿਵ, 2 ਦੀ ਮੌਤਮਾਨਸਾ- 21 ਸਾਲਾ ਗ੍ਰੈਜੂਏਸ਼ਨ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਸੋਗ ਦੀ ਲਹਿਰਭਵਾਨੀਗੜ੍ਹ ’ਚ ਚਾਰ ਦੁਕਾਨਾਂ ਦੇ ਤੋੜੇ ਸ਼ਟਰ, ਨਕਦੀ ਚੋਰੀਕੇਜਰੀਵਾਲ  ਦੀ ਪੰਜਾਬ ਫੇਰੀ ਤੇ ਕਮੀਆਂ ਛੁਪਾਉਣ ਲਈ ਕੈਪਟਨ ਸਰਕਾਰ ਕਰ ਰਹੀ ਕੋਰੋਨਾ ਦਾ ਖ਼ੌਫ਼ ਪੈਦਾ : ਲਾਲਜੀਤ ਭੁੱਲਰਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਵਿਖੇ ਅਰਦਾਸਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏਦਲਿਤ ਵੈਲਫੇਅਰ ਸੰਗਠਨ ਪੰਜਾਬ ਵੱਲੋਂ ਕ੍ਰਿਸ਼ਨ ਸੰਘੇੜਾ ਸੂਬਾਈ ਜਨਰਲ ਸਕੱਤਰ ਨਿਯੁਕਤਨਵਾਂ ਸ਼ਹਿਰ ਡੀਸੀ ਦਾ ਦਾਅਵਾ, ਹੁਣ ਤੱਕ 58328 ਪਰਿਵਾਰਾਂ ਦੇ ਬਣਾਏ ਈ ਕਾਰਡਕਾਂਗਰਸ ਮੁਖ਼ਤਾਰ ਅੰਸਾਰੀ ਵਰਗੇ ਗੈਂਗਸਟਰਾਂ ਦੇ ਹੱਕ 'ਚ ਕਿਉਂ ਖੜੀ ਹੈ -ਅਕਾਲੀ ਦਲ

ਹਰਿਆਣਾ

ਹਰਿਆਣਾ ਦੇ ਕਿਸਾਨ ਨੇਤਾ ਚੜੂਨੀ ਦੇ ਸਿਰਸਾ ਖੇਤਰ ਦੇ ਦੌਰੇ ਨੇ ਮਚਾਈ ਤਰਥੱਲੀ

January 21, 2021 01:06 PM

- ਹਰ ਥਾਂ ਵਹੀਰਾਂ ਘੱਤਕੇ ਪੁਜਦੇ ਰਹੇ ਲੋਕ ਅਤੇ ਹਰ ਥਾਂ ਹੋਇਆ ਨਾਗਰਿਕ ਸਨਮਾਨ

ਸੁਰਿੰਦਰ ਪਾਲ ਸਿੰਘ
ਕਾਲਾਂਵਾਲੀ, 20 ਜਨਵਰੀ : ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਨੂੰ ਤੇਜ਼ ਅਤੇ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਮੰਡੀ ਕਾਲਵਾਲੀ ਦੀ ਅਨਾਜ ਮੰਡੀ ਵਿੱਚ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਕਾਲਾਵਾਲੀ ਦੀ ਕੱਚਾ ਆੜ੍ਹਤੀ ਐਸੋਸੀਏਸ਼ਨ ਅਤੇ ਖੇਤਰ ਦੇ ਕਿਸਾਨ ਸੰਗਠਨਾ ਅਤੇ ਜਨ ਸੰਗਠਨਾ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਫੁੱਲਾਂ ਅਤੇ ਸ਼ਾਲਾਂ ਨਾਲ ਲੱਦ ਦਿਤਾ। ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਾਡੇ ਭਾਰਤ ਦੇ ਪੂੰਜੀਪਤੀ ਇੱਕ ਘੰਟੇ ਵਿੱਚ 90 ਕਰੋੜ ਦੀ ਕਮਾਈ ਕਰਦੇ ਹਨ ਪਰ ਇੱਕ ਆਮ ਆਦਮੀ ਨੂੰ 8 ਘੰਟੇ ਕੰਮ ਕਰਨ ਉੱਤੇ ਸਿਰਫ 300 ਰੁਪਏ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਭਾਰਤ ਦੇਸ਼ ਸੋਨੇ ਦੀ ਚਿੜੀ ਸੀ ਪਰ ਮੋਦੀ ਰਾਜ ਵਿੱਚ ਅੱਜ ਭੁੱਖਮਰੀ ਦੀ ਵਜ੍ਹਾ ਕਰਕੇ 194 ਵੇਂ ਸਥਾਨ ਉੱਤੇ ਪਹੁੰਚ ਗਿਆ ਹੈ ਅਤੇ ਭਾਰਤ ਦੇਸ਼ ਵਿੱਚ 45 ਫ਼ੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਦਿੱਲੀ ਵਿੱਚ ਹਰ ਰੋਜ਼ ਸ਼ਹੀਦ ਹੋ ਰਿਹਾ ਹੈ ਪਰ ਮੋਦੀ ਸਰਕਾਰ ਪੂੰਜੀਪਤੀਆਂ ਦਾ ਘਰ ਭਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਦੇਸ਼ ਦੇ ਕਿਰਤੀ ਕਾਮੇ ਲੋਕਾਂ ਨੂੰ ਖਤਮ ਕਰਨ ਉੱਤੇ ਉਤਾਰੂ ਹੈ। ਚੜੂਨੀ ਨੇ ਜਜਪਾ ਭਾਜਪਾ ਗੱਠਜੋੜ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਇਨ੍ਹਾਂ ਪਾਰਟੀਆਂ ਦਾ ਕੋਈ ਨੇਤਾ ਪਿੰਡ ਵਿੱਚ ਵੜਦਾ ਹੈ ਤਾਂ ਪਿੰਡ ਦੇ ਜਾਗਰੂਕ ਲੋਕ ਉਨ੍ਹਾਂ ਨੂੰ ਸਬਕ ਸਿਖਾ ਦੇਣ। ਉਨ੍ਹਾ ਕਿਹਾ ਕਿ ਰਾਮਦੇਵ ਦੀ ਠੱਗੀ ਤੋ ਬਚਕੇ ਭਾਰਤ ਦੇ ਲੋਕ ਰਾਮਦੇਵ ਦੇ ਅਖੋਤੀ ਪ੍ਰੋਡਕਟਾ ਦਾ ਬਾਈਕਾਟ ਕਰਨ ਅਤੇ ਉਸਦੇ ਉਤਪਾਦਨਾ ਨੂੰ ਨਾਂ ਖਰੀਦਣ। ਆਪਣੀ ਪੱਤਰਕਾਰ ਵਾਰਤਾ ਦੌਰਾਨ ਉਨ੍ਹਾਂ ਕਿਹਾ ਕਿ ਇਹ ਹੁਣ ਕਿਸਾਨ ਅੰਦੋਲਨ ਨਹੀ ਇਹ ਇਕ ਜਨ ਅੰਦੋਲਨ ਬਣ ਗਿਆ ਹੈ ਜਿਸ ਕਾਰਨ ਸਾਰਾ ਦੇਸ਼ ਇੱਕਜੁਟ ਹੋ ਕੇ ਖੇਤੀ ਕਾਨੂੰਨਾਂ ਦੇ ਖਿਲਾਫ ਮੋਦੀ ਸਰਕਾਰ ਨੂੰ ਸ਼ਾਤਮਈ ਸਬਕ ਸਿਖਾਉਣ ਲਈ ਤਿਆਰ ਬਰ ਤਿਆਰ ਹੈ। ਇਸ ਮੌਕੇ ਕਿਸਾਨ ਨੇਤਾ ਗੁਰਦਾਸ ਸਿੰਘ ਲੱਕੜਵਾਲੀ, ਲਖਵਿੰਦਰ ਸਿੰਘ ਔਲਖ, ਐਸ ਪੀ ਮਸੀਤਾਂ, ਜਗਸੀਰ ਸਿੰਘ ਜੱਗਾ, ਗੁਰਜੀਤ ਸ਼ਰਮਾਂ, ਧਰਮ ਪਾਲ, ਮਿੱਠੂ ਮਾਂਗਟ, ਗਰਪ੍ਰੀਤ ਦਾਦੂ, ਮਹਿੰਦਰ ਜੈਨ, ਗੁਰਨਾਮ ਸਿੰਘ ਪੱਕਾ ਸ਼ਹੀਦਾ, ਇਕਬਾਲ ਸਿੰਘ ਘੁਕਾਂਵਾਲੀ ਅਤੇ ਕੌਰ ਸਿੰਘ ਔਢਾ ਨੇ ਹਾਜ਼ਰ ਜਨ ਸਮੂਹ ਕੋਲੋ ਦੋਵੇ ਹੱਥ ਖੜੇ ਕਰਵਾਕੇ ਚੜੂਨੀ ਦਾ ਪੂਰਨ ਸਾਥ ਅਤੇ 26 ਜਨਵਰੀ ਦੀ ਦਿੱਲੀ ਦੀ ਕਿਸਾਨ ਮਜ਼ਦੂਰ ਪਰੇਡ ਵਿਚ ਵਿਸ਼ਾਲ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ