ਜਗਜੀਤ ਸਿੰਘ
ਜਗਾਧਰੀ , 20 ਜਨਵਰੀ : ਕੁਰੂਕਸ਼ੇਤਰ ਯੂਨੀਵਰਸਿਟੀ ਦੇ ਨਿਰਦੇਸ਼ ਅਨੁਸਾਰ ਸੰਤਪੁਰਾ ਸਥਿਤ ਗੁਰੂ ਨਾਨਕ ਗਰਲਜ਼ ਕਾਲਜ ਵਿੱਚ ਆਨਲਾਈਨ ਟੈਲੇੰਟ ਸ਼ੋਅ ਦਾ ਆਯੋਜਨ ਕੀਤਾ ਗਿਆ । ਪ੍ਰੋਗਰਾਮ ਸੰਯੋਜਕ ਡਾ. ਅੰਬਿਕਾ ਕਸ਼ਯਪ ਨੇ ਦੱਸਿਆ ਕਿ ਆਨਲਾਈਨ ਟੈਲੇੰਟ ਸ਼ੋਅ ਦਾ ਆਯੋਜਨ ਸਾਡੇ ਲਈ ਅਤੇ ਇਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਇੱਕ ਨਵਾਂ ਅਨੁਭਵ ਸੀ । ਫਿਰ ਵੀ ਵਿਦਿਆਰਥੀਆਂ ਨੇ ਇਸ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਸ੍ਰਜਿਨਾਤਮਕ ਕਲਾਵਾਂ ਦਾ ਲੋਹਾ ਮਨਵਾਇਆ । ਵੱਖ-ਵੱਖ ਮੁਕਾਬਲਿਆਂ ਦੇ ਨਿਰਣਾਇਕ ਅਤੇ ਨਿਰੀਕਸ਼ਨ ਮੰਡਲ ਵਿੱਚ ਡਾ. ਮਨਦੀਪ ਕੌਰ , ਡਾ. ਅਨੁਭਾ ਜੈਨ , ਡਾ. ਰਚਨਾ ਆਨੰਦ , ਡਾ. ਭਾਰਤੀ , ਡਾ. ਰਮਨੀਤ ਕੌਰ , ਡਾ. ਗੀਤੂ ਖੰਨਾ , ਡਾ. ਸੁਖਵਿੰਦਰ ਕੌਰ ਅਤੇ ਸ਼ਰਮਿਲਾ ਪੁਨਿਆ ਨੇ ਆਪਣੀ ਮੁੱਖ ਭੂਮਿਕਾ ਨਿਭਾਈ । ਡਾ. ਅੰਬਿਕਾ ਕਸ਼ਯਪ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਵਿੱਚ ਐਮ. ਏ. ਪੰਜਾਬੀ ਦੂਜੇ ਸਾਲ ਦੀ ਹਰਜੀਤ ਕੌਰ ਪਹਿਲੇ , ਬੀ. ਏ. ਤੀਜੇ ਸਾਲ ਦੀ ਸ਼ੁਭਾਂਗੀ ਦੂਜੇ ਅਤੇ ਬੀਐਸਸੀ ਬੀਐਡ ਦੂਜੇ ਸਾਲ ਦੀ ਮਹਿਕਦੀਪ ਕੌਰ ਤੀਜੇ ਸਥਾਨ ਤੇ ਰਹੀ । ਕਵਿਤਾ ਮੁਕਾਬਲੇ ਵਿੱਚ ਬੀ. ਏ. ਤੀਜੇ ਸਾਲ ਦੀ ਤਮੰਨਾ ਪਹਿਲੇ , ਬੀ. ਏ. ਪਹਿਲੇ ਸਾਲ ਦੀ ਪ੍ਰਾਚੀ ਦੂਜੇ ਅਤੇ ਬੀ. ਏ. ਪਹਿਲੇ ਸਾਲ ਦੀ ਖੁਸ਼ੀ ਤੀਜੇ ਸਥਾਨ ਤੇ ਰਹੀ । ਸਵਰਾਂਜਲੀ ਸਿੰਗਿੰਗ ਟੈਲੇੰਟ ਹੰਟ ਵਿੱਚ ਐਮ. ਏ. ਪਹਿਲਾ ਸਾਲ ਮਿਊਜ਼ਿਕ ਵੋਕਲ ਦੀ ਕੰਵਲਜੀਤ ਕੌਰ ਪਹਿਲੇ , ਬੀ.ਏ. ਦੂਜੇ ਸਾਲ ਦੀ ਪਲਕ ਦੂਜੇ ਅਤੇ ਐਮ. ਏ. ਪਹਿਲਾ ਸਾਲ ਮਿਊਜ਼ਿਕ ਵੋਕਲ ਦੀ ਗੁਰਦੀਪ ਕੌਰ ਤੀਜੇ ਸਥਾਨ ਤੇ ਰਹੀ । ਡਾਂਸ ਟੈਲੇੰਟ ਹੰਟ ਵਿੱਚ ਬੀਐਸਸੀ ਬੀਐਡ ਦੂਜੇ ਸਾਲ ਦੀ ਗਗਨਦੀਪ ਕੌਰ ਪਹਿਲੇ , ਬੀਏਬੀਐਡ ਦੂਜੇ ਸਾਲ ਦੀ ਗੀਤਾ ਦੂਜੇ , ਬੀਕਾਮ ਪਹਿਲੇ ਸਾਲ ਦੀ ਆਂਚਲ ਅਤੇ ਬੀਏਬੀਐਡ ਦੂਜੇ ਸਾਲ ਦੀ ਵਸੁਧਾ ਤੀਜੇ ਸੰਥਾਨ ਤੇ ਰਹੀ ਅਤੇ ਬੀ.ਏ. ਏਕੋਨੋਮਿਕਸ ਆਨਰਸ ਤੀਜੇ ਸਾਲ ਦੀ ਗੁਰਮੀਤ ਨੇ ਹੌਂਸਲਾ ਅਫਜਾਈ ਇਨਾਮ ਜਿੱਤਿਆ । ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ. ਅੰਨੂ ਅਤਰੇਜਾ ਨੇ ਕਿਹਾ ਕਿ ਯੂਵਾ ਵਿਦਿਆਰਥੀ ਵਰਗ ਵਿੱਚ ਇਸ ਪ੍ਰਕਾਰ ਦੇ ਆਯੋਜਨ ਕੁੱਝ ਨਵਾਂ ਕਰਨ ਦਾ ਜੋਸ਼ ਪੈਦਾ ਕਰਦੇ ਹਨ । ਇਸ ਨਾਲ ਉਨ੍ਹਾਂ ਦੇ ਵਿਅਕਤੀਤਵ ਵਿੱਚ ਉਤਸ਼ਾਹ-ਭਰਪੂਰ ਨਿਖਾਰ ਆਓਂਦਾ ਹੈ । ਉਨ੍ਹਾਂ ਦੀ ਝਿਝੱਕ ਘੱਟ ਜਾਂਦੀ ਹੈ ਅਤੇ ਪ੍ਰਤੀਯੋਗਿਤਾ ਜੀਵਨ ਵਿੱਚ ਮੁਕਾਬਲਾ ਕਰਨ ਦੀ ਸ਼ਕਤੀ ਮਿਲਦੀ ਹੈ । ਕਾਲਜ ਨਿਦੇਸ਼ਕ ਡਾ. ਵਰਿੰਦਰ ਗਾਂਧੀ ਨੇ ਆਪਣੇ ਪ੍ਰੇਰਨਾ ਭਰਪੂਰ ਸ਼ਬਦਾਂ ਰਾਹੀ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ । ਉਨ੍ਹਾਂ ਨੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫ਼ਲਤਾ ਤੇ ਵਧਾਈ ਦਿੱਤੀ ।