Monday, March 01, 2021 ePaper Magazine
BREAKING NEWS
10 ਕਰੋੜ ਦੀ ਲਾਗਤ ਵਾਲੇ ਘਨੌਰ ਕਮਿਉਨਿਟੀ ਹੈਲਥ ਸੈਂਟਰ ਦਾ ਸਿਹਤ ਮੰਤਰੀ ਨੇ ਰੱਖਿਆ ਨੀਂਹ ਪੱਥਰਜਲੰਧਰ 'ਚ ਨਵੇਂ ਕੇਸ ਫਿਰ ਸੈਂਕੜਾ ਪਾਰ, 11 ਵਿਦਿਆਰਥੀ ਸਮੇਤ 108 ਪਾਜ਼ੇਟਿਵ, 2 ਦੀ ਮੌਤਮਾਨਸਾ- 21 ਸਾਲਾ ਗ੍ਰੈਜੂਏਸ਼ਨ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਸੋਗ ਦੀ ਲਹਿਰਭਵਾਨੀਗੜ੍ਹ ’ਚ ਚਾਰ ਦੁਕਾਨਾਂ ਦੇ ਤੋੜੇ ਸ਼ਟਰ, ਨਕਦੀ ਚੋਰੀਕੇਜਰੀਵਾਲ  ਦੀ ਪੰਜਾਬ ਫੇਰੀ ਤੇ ਕਮੀਆਂ ਛੁਪਾਉਣ ਲਈ ਕੈਪਟਨ ਸਰਕਾਰ ਕਰ ਰਹੀ ਕੋਰੋਨਾ ਦਾ ਖ਼ੌਫ਼ ਪੈਦਾ : ਲਾਲਜੀਤ ਭੁੱਲਰਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਵਿਖੇ ਅਰਦਾਸਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏਦਲਿਤ ਵੈਲਫੇਅਰ ਸੰਗਠਨ ਪੰਜਾਬ ਵੱਲੋਂ ਕ੍ਰਿਸ਼ਨ ਸੰਘੇੜਾ ਸੂਬਾਈ ਜਨਰਲ ਸਕੱਤਰ ਨਿਯੁਕਤਨਵਾਂ ਸ਼ਹਿਰ ਡੀਸੀ ਦਾ ਦਾਅਵਾ, ਹੁਣ ਤੱਕ 58328 ਪਰਿਵਾਰਾਂ ਦੇ ਬਣਾਏ ਈ ਕਾਰਡਕਾਂਗਰਸ ਮੁਖ਼ਤਾਰ ਅੰਸਾਰੀ ਵਰਗੇ ਗੈਂਗਸਟਰਾਂ ਦੇ ਹੱਕ 'ਚ ਕਿਉਂ ਖੜੀ ਹੈ -ਅਕਾਲੀ ਦਲ

ਦੁਨੀਆ

ਇਟਲੀ ਦੀ ਕੌਂਤੇ ਸਰਕਾਰ ਵਲੋਂ ਬਹੁਮਤ ਪ੍ਰਾਪਤ, ਵੱਡਾ ਸੰਕਟ ਟਲਿਆ

January 21, 2021 01:24 PM

ਦਵਿੰਦਰ ਹੀਉਂ
ਇਟਲੀ, 20 ਜਨਵਰੀ : ਇਟਲੀ ਵਿੱਚ ਪ੍ਰਧਾਨ ਮੰਤਰੀ ਗਿਓਸੇਪ ਕੌਂਤੇ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਪਿਛਲੇ ਦਿਨੀਂ ਉਸ ਵਕਤ ਗੰਭੀਰ ਸੰਕਟ ਵਿੱਚ ਫਸ ਗਈ ਸੀ ਜਦੋਂ ਉਨ੍ਹਾਂ ਦੇ ਕੁੱਝ ਸਹਿਯੋਗੀ ਮੰਤਰੀਆਂ ਵਲੋਂ ਉਸ ਦਾ ਸਾਥ ਛੱਡਦੇ ਹੋਏ ਆਪਣੇ ਅਸਤੀਫੇ ਦੇ ਦਿੱਤੇ ਸਨ।
ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਨੂੰ ਬਚਾਉਣ ਲਈ ਦਿਨ-ਰਾਤ ਇਕ ਕਰਦਿਆਂ ਰਾਸ਼ਟਰਪਤੀ ਪਾਸੋਂ ਬਹੁਮਤ ਸਾਬਿਤ ਕਰਨ ਲਈ ਸਮਾਂ ਮੰਗਿਆ ਸੀ। ਸਮਾਂ ਮਿਲਣ ਉਪਰੰਤ ਉਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਸੋ ਹੁਣ ਪ੍ਰਧਾਨ ਮੰਤਰੀ ਕੌਂਤੇ ਦੀ ਮਿਹਨਤ ਨੂੰ ਬੂਰ ਪਿਆ ਜੋ ਕਿ ਉਹ ਪਾਰਲੀਮੈਂਟ ਅੰਦਰ ਆਪਣਾ ਬਹੁਮਤ ਹਾਸਲ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਗਏ ਹਨ। ਸੈਨੇਟ ਦੀ ਪ੍ਰਧਾਨ ਮਾਰੀਆ ਐਲਿਸਾਬੇਟਾ ਕਾਸੇਲਟੀ ਨੇ ਬਹੁਮਤ ਸਬੰਧੀ ਨਤੀਜੇ ਦੀ ਘੋਸ਼ਣਾ ਕਰਦੇ ਹੋਏ ਦੱਸਿਆ ਕਿ ਕੌਂਤੇ ਸਰਕਾਰ ਦੇ ਹੱਕ ਵਿੱਚ 156 ਵੋਟਾਂ ਪਈਆਂ ਜਦਕਿ ਵਿਰੋਧ ਵਿੱਚ 140 ਅਤੇ 16 ਸੈਨੇਟਰ ਸਦਨ ਵਿੱਚੋਂ ਗੈਰਹਾਜ਼ਰ ਰਹੇ। ਇਸ ਕਾਰਵਾਈ ਦੌਰਾਨ 321 ਮੈਂਬਰੀ ਸੈਨੇਟਰਾ ਵਿੱਚੋਂ ਵੋਟਿੰਗ ਦੌਰਾਨ 312 ਸੈਨੇਟਰ ਹਾਜ਼ਿਰ ਰਹੇ। ਵੋਟਿੰਗ ਪ੍ਰਕਿਰਿਆ ਦਾ ਇਟਾਲੀਅਨ ਟੀ ਵੀ ਚੈਨਲਾਂ ਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ‘ਦੀ ਚੈਂਬਰ ਆਫ ਟਿਪਟੀਜ਼’ ਵਿੱਚ ਪ੍ਰਧਾਨ ਮੰਤਰੀ ਕੌਂਤੇ ਦੇ ਪੱਖ ਵਿੱਚ 321 ਅਤੇ ਵਿਰੋਧ ਵਿੱਚ 269 ਵੋਟਾਂ ਪਈਆਂ ਸਨ। ਇਸ ਕਾਰਵਾਈ ਉਪਰੰਤ ਇਟਲੀ ਦੇ ਬਹੁ ਗਿਣਤੀ ਲੋਕਾਂ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਕੋਰੋਨਾ ਦੀ ਮਾਰ ਝੱਲ ਰਹੇ ਇਸ ਮਾੜੇ ਸਮੇਂ ਦੌਰਾਨ ਭਾਰੀ ਆਰਥਿਕ ਨੁਕਸਾਨ ਤੇ ਬੇਕਾਰੀ ਦੇ ਚੱਲਦਿਆਂ ਕਿਸੇ ਸਰਕਾਰ ਦਾ ਡਿਗਣਾ ਅਤੇ ਵਾਰ-ਵਾਰ ਚੋਣਾਂ ਦਾ ਬੋਝ ਝੱਲਣਾ ਦੇਸ਼ ਦੇ ਭਵਿੱਖ ਲਈ ਬਹੁਤ ਘਾਤਕ ਸਿੱਧ ਹੋ ਸਕਦਾ ਹੈ। ਇਸ ਲਈ ਇਸ ਸੰਕਟ ਦਾ ਟਲ ਜਾਣਾ ਦੇਸ਼ ਦੀ ਬੇਹਤਰੀ ਲਈ ਸ਼ੁਭ ਸੰਕੇਤ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਹੈਤੀ ਵਿੱਚ ਜੇਲ ਤੋੜ ਕੇ 200 ਤੋਂ ਵੱਧ ਕੈਦੀ ਫਰਾਰ, 25 ਦੀ ਮੌਤ

ਮਿਆਂਮਾਰ : ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਪੁਲਿਸ ਨੇ ਵਰ੍ਹਾਏ ਡੰਡੇ ਅਤੇ ਕੀਤੀ ਹਵਾਈ ਫਾਇਰਿੰਗ

ਕਿਸਾਨ ਸਹਾਇਤਾ ਕਮੇਟੀ ਆਸਟਰੇਲੀਆ ਵੱਲੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਦੀ ਪ੍ਰੋੜ੍ਹਤਾ ਤੇ ਸਹਾਇਤਾ

ਸੰਯੁਕਤ ਰਾਸ਼ਟਰ ਮਹਾਸਭਾ ਦੇ ਮੁਖੀ ਨੇ ਭਾਰਤ-ਪਾਕਿ ਜੰਗਬੰਦੀ ਸਮਝੌਤੇ ਦਾ ਕੀਤਾ ਸਵਾਗਤ

ਸੀਰੀਆ 'ਤੇ ਅਮਰੀਕੀ ਹਵਾਈ ਹਮਲਾ, ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਸੈਨਿਕ ਕਾਰਵਾਈ

ਨੀਰਵ ਮੋਦੀ ਦੀ ਹੋਵੇਗੀ ਭਾਰਤ ਹਵਾਲਗੀ, ਬ੍ਰਿਟੇਨ ਦੀ ਅਦਾਲਤ ਨੇ ਸੁਣਾਇਆ ਫੈਸਲਾ

ਇੰਡੋਨੇਸ਼ੀਆ : ਸੋਨੇ ਦੀ ਖਾਣ 'ਚ ਜ਼ਮੀਨ ਖਿਸਕਣ ਨਾਲ 5 ਦੀ ਮੌਤ, 70 ਲਾਪਤਾ

ਦੁਨੀਆ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 11 ਕਰੋੜ ਦੇ ਪਾਰ, 25 ਲੱਖ ਮੌਤਾਂ

'ਕੋਵੈਕਸ' ਦੇ ਤਹਿਤ ਟੀਕੇ ਦੀ ਪਹਿਲੀ ਖੇਪ ਘਾਨਾ ਪੁੱਜੀ

ਇਕਵਾਡੋਰ ਦੀਆਂ ਜੇਲ੍ਹਾਂ 'ਚ ਦੰਗੇ, 75 ਕੈਦੀਆਂ ਦੀ ਮੌਤ