Monday, March 01, 2021 ePaper Magazine
BREAKING NEWS
ਬਠਿੰਡਾ- ਡਿਵਾਈਡਰ ਨਾਲ ਟਕਰਾਈ ਕਾਰ, ਦੋ ਮੌਤਾਂ ਤੇ ਚਾਰ ਜ਼ਖਮੀਤਰਨਤਾਰਨ- ਨਸ਼ੇ ਦਾ ਓਵਰਡੋਜ਼ ਲੈਣ ਨਾਲ 36 ਸਾਲਾ ਨੌਜਵਾਨ ਦੀ ਮੌਤ400 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਨਗਰ ਕੀਰਤਨ ਸਜਾਇਆਜਨ ਅੰਦੋਲਨ ਮੁਹਿੰਮ ਕੋਰੋਨਾ ਤਹਿਤ ਪੋਸਟਰਾਂ ਰਾਹੀਂ ਕੀਤਾ ਜਾਗਰੂਕਮੰਤਰੀ ਮੰਡਲ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ 34 ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ/ਵਾਰਸਾਂ ਨੂੰ ਨੌਕਰੀਆਂ ਦੇਣ ਦੀ ਪ੍ਰਵਾਨਗੀਸਿਹਤ ਬੀਮਾ ਯੋਜਨਾ ਦੀਆਂ ਸੇਵਾਵਾਂ ਦੇਣ ਚ 6 ਸਰਕਾਰੀ ਸਿਹਤ ਸੰਸਥਾਵਾਂ ਵੀ ਸ਼ਾਮਿਲਐਸਜੀਪੀਸੀ ਵੱਲੋਂ ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਗੁਰਬਾਣੀ ਪਾਠ ਬੋਧ ਸਮਾਗਮ ਆਰੰਭਕੇਂਦਰ ਸਰਕਾਰ ਵੱਲੋਂ ਨਨਕਾਣਾ ਸਾਹਿਬ ਜਾਣ ਲਈ ਜਥੇ ਨੂੰ ਰੋਕਣਾ ਸਿੱਖਾਂ ਨੂੰ ਰਹੇਗਾ ਰੜਕਦਾ-ਜਗੀਰ ਕੌਰ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ ਪੰਜਾਬ ਕੇਂਦਰੀ ਯੂਨੀਵਰਸਿਟੀ 12ਵਾਂ ਸਥਾਪਨਾ ਦਿਵਸਸਾਕਾ ਸ੍ਰੀ ਨਨਕਾਣਾ ਸਾਹਿਬ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ 'ਚ ਵਿਸ਼ਾਲ ਗੁਰਮੀਤ ਸਮਾਗਮ

ਦੁਨੀਆ

ਇਹ ਲੋਕਤੰਤਰ ਅਤੇ ਅਮਰੀਕਾ ਦਾ ਦਿਨ ਹੈ : ਜੋਅ ਬਾਈਡਨ

January 21, 2021 02:33 PM

ਵਾਸ਼ਿੰਗਟਨ, 21 ਜਨਵਰੀ (ਏਜੰਸੀ) : ਜੋਅ ਬਾਈਡਨ ਨੇ ਬੁੱਧਵਾਰ ਨੂੰ ਇੱਕ ਇਤਿਹਾਸਕ ਸਮਾਰੋਹ ਵਿੱਚ ਸੰਯੁਕਤ ਰਾਜ ਦੇ 46 ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਡੈਮੋਕਰੇਟਿਕ ਨੇਤਾ ਬਾਈਡਨ (78) ਨੂੰ ਕੈਪੀਟਲ ਬਿਲਡਿੰਗ ਦੇ ‘ਵੈਸਟ ਫਰੰਟ’ ਵਿਖੇ ਚੀਫ਼ ਜਸਟਿਸ ਜੋਨ ਰਾਬਰਟਸ ਨੇ ਅਹੁਦੇ ਅਤੇ ਭੇਦ ਦੀ ਸਹੁੰ ਚੁਕਾਈ। ਉਸ ਤੋਂ ਪਹਿਲਾਂ ਕਮਲਾ ਹੈਰਿਸ ਨੇ ਦੇਸ਼ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਹ ਸੰਯੁਕਤ ਰਾਜ ਦੀ 49ਵੀਂ ਉਪ ਰਾਸ਼ਟਰਪਤੀ ਬਣੀ ਹਨ। ਉਨ੍ਹਾਂ ਨੂੰ ਅਮਰੀਕਾ ਦੀ ਪਹਿਲੀ ਮਹਿਲਾ ਉਪ-ਰਾਸ਼ਟਰਪਤੀ ਬਣਨ ਦਾ ਮਾਣ ਵੀ ਪ੍ਰਾਪਤ ਹੋਇਆ ਹੈ।

ਸੰਯੁਕਤ ਰਾਜ ਦੇ ਨਵੇਂ ਰਾਸ਼ਟਰਪਤੀ ਦੀ ਸਹੁੰ ਚੁੱਕਣ ਤੋਂ ਬਾਅਦ ਜੋਅ ਬਾਈਡਨ ਨੇ ਕਿਹਾ ਕਿ ਅਸੀਂ ਅਮਰੀਕਾ ਨੂੰ ਇਕਜੁੱਟ ਕਰਾਂਗੇ। ਇਹ ਲੋਕਤੰਤਰ ਦਾ ਦਿਨ ਹੈ, ਇਹ ਅਮਰੀਕਾ ਦਾ ਦਿਨ ਹੈ। ਦੁਬਾਰਾ ਖੜੇ ਹੋ ਕੇ ਅਤੇ ਹਰ ਚੁਣੌਤੀ ਨਾਲ ਨਜਿੱਠਣ ਦਾ ਦਿਨ ਹੈ। ਇਹ ਉਮੀਦ ਦਾ ਦਿਨ ਹੈ । ਬਾਈਡਨ ਨੇ ਕਿਹਾ ਕਿ ਅਮਰੀਕਾ ਵਿੱਚ ਹਰ ਵਿਅਕਤੀ ਦੀ ਆਵਾਜ਼ ਸੁਣੀ ਜਾਏਗੀ। ਵਿਵਾਦਵਾਦੀ, ਧਾਰਮਿਕ ਪੱਖਪਾਤ, ਨਸਲਵਾਦ ਨੂੰ ਰੱਦ ਕਰਦਿਆਂ ਅਮਰੀਕਾ ਆਪਣਾ ਸੰਯੁਕਤ ਚਿਹਰਾ ਪੇਸ਼ ਕਰੇਗਾ।

ਇਸ ਵਾਰ ਸਹੁੰ ਚੁੱਕ ਸਮਾਰੋਹ ਦਾ ਆਕਾਰ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਸੁਰੱਖਿਆ ਖਤਰੇ ਦੇ ਮੱਦੇਨਜ਼ਰ ਘਟਾ ਦਿੱਤਾ ਗਿਆ ਸੀ। ਸਹੁੰ ਚੁੱਕਣ ਵੇਲੇ ਅਮਰੀਕੀ ਸੰਸਦ ਵੱਲ ਜਾਣ ਵਾਲੀਆਂ ਸੜਕਾਂ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਸੁਰੱਖਿਆ ਮੁਲਾਜ਼ਮ ਗਸ਼ਤ ਲਾ ਰਹੇ ਸਨ। ਅਮਰੀਕੀ ਸੰਸਦ ਭਵਨ ਦੇ ਆਲੇ-ਦੁਆਲੇ ਦੇ ਇਲਾਕੇ, ਪੈਂਸਿਲਵੇਨੀਆ ਐਵੀਨਿਊ ਤੇ ਵ੍ਹਾਈਟ ਹਾਊਸ ਦੇ ਆਸ-ਪਾਸ ਦਾ ਵੱਡਾ ਹਿੱਸਾ ਆਮ ਜਨਤਾ ਲਈ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ। ਨਾਲ ਹੀ ਇਨ੍ਹਾਂ ਸਥਾਨਾਂ 'ਤੇ ਕੋਈ ਗ਼ੈਰ ਲੋੜੀਂਦਾ ਵਿਅਕਤੀ ਦਾਖ਼ਲ ਨਾ ਹੋ ਸਕੇ ਇਸ ਲਈ ਅੱਠ ਫੁੱਟ ਉੱਚੀਆਂ ਰੋਕਾਂ ਲਾਈਆਂ ਗਈਆਂ ਸਨ। ਪੂਰਾ ਸ਼ਹਿਰ ਹਾਈ ਅਲਰਟ 'ਤੇ ਰਿਹਾ। ਮਜੈਸਟਿਕ ਨੈਸ਼ਨਲ ਮਾਲ ਜਿੱਥੇ ਸਹੁੰ ਚੁੱਕ ਸਮਾਗਮ ਦੌਰਾਨ ਹਜ਼ਾਰਾਂ ਲੋਕ ਮੌਜੂਦ ਰਹਿੰਦੇ ਸਨ, ਉਸ ਨੂੰ ਲਗਪਗ ਦੋ ਲੱਖ ਝੰਡਿਆਂ ਨਾਲ ਸਜਾਇਆ ਗਿਆ ਸੀ। ਇਸ ਦੇ 56 ਖੰਭਿਆਂ 'ਤੇ ਰੋਸ਼ਨੀ ਕੀਤੀ ਗਈ ਸੀ। ਇਹ ਖੰਭੇ ਅਮਰੀਕੀ ਸੂਬਿਆਂ ਤੇ ਕਾਊਂਟੀ ਦੀ ਨੁਮਾਇੰਦਗੀ ਕਰਦੇ ਹਨ। ਹਾਲਾਂਕਿ ਇੱਥੇ ਕਿਸੇ ਨੂੰ ਮੌਜੂਦ ਰਹਿਣ ਦੀ ਪ੍ਰਵਾਨਗੀ ਨਹੀਂ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਐਲਓਸੀ 'ਤੇ ਜੰਗਬੰਦੀ ਸਮਝੌਤੇ ਤੋਂ ਬਾਅਦ ਭਾਰਤ ਤੋਂ ਕਪਾਹ ਦੀ ਦਰਾਮਦ ਸ਼ੁਰੂ ਕਰ ਸਕਦਾ ਹੈ ਪਾਕਿਸਤਾਨ

ਮਿਆਂਮਾਰ : ਪ੍ਰਦਰਸ਼ਨਕਾਰੀਆਂ ‘ਤੇ ਫਾਇਰਿੰਗ, ਤਖ਼ਤਾਪਲਟ ਖ਼ਿਲਾਫ਼ ਯੂਐਨ 'ਚ ਆਵਾਜ ਚੁੱਕਣ ਵਾਲੇ ਰਾਜਦੂਤ ਬਰਖਾਸਤ

ਅਮਰੀਕਾ : ਸੜਕਾਂ ਅਤੇ ਪੁੱਲਾਂ ਲਈ ਇਕ ਹੋਰ ਆਰਥਿਕ ਪੈਕੇਜ ਲਿਆਉਣਗੇ ਰਾਸ਼ਟਰਪਤੀ ਬਾਈਡਨ

ਹੈਤੀ ਵਿੱਚ ਜੇਲ ਤੋੜ ਕੇ 200 ਤੋਂ ਵੱਧ ਕੈਦੀ ਫਰਾਰ, 25 ਦੀ ਮੌਤ

ਮਿਆਂਮਾਰ : ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਪੁਲਿਸ ਨੇ ਵਰ੍ਹਾਏ ਡੰਡੇ ਅਤੇ ਕੀਤੀ ਹਵਾਈ ਫਾਇਰਿੰਗ

ਕਿਸਾਨ ਸਹਾਇਤਾ ਕਮੇਟੀ ਆਸਟਰੇਲੀਆ ਵੱਲੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਦੀ ਪ੍ਰੋੜ੍ਹਤਾ ਤੇ ਸਹਾਇਤਾ

ਸੰਯੁਕਤ ਰਾਸ਼ਟਰ ਮਹਾਸਭਾ ਦੇ ਮੁਖੀ ਨੇ ਭਾਰਤ-ਪਾਕਿ ਜੰਗਬੰਦੀ ਸਮਝੌਤੇ ਦਾ ਕੀਤਾ ਸਵਾਗਤ

ਸੀਰੀਆ 'ਤੇ ਅਮਰੀਕੀ ਹਵਾਈ ਹਮਲਾ, ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਸੈਨਿਕ ਕਾਰਵਾਈ

ਨੀਰਵ ਮੋਦੀ ਦੀ ਹੋਵੇਗੀ ਭਾਰਤ ਹਵਾਲਗੀ, ਬ੍ਰਿਟੇਨ ਦੀ ਅਦਾਲਤ ਨੇ ਸੁਣਾਇਆ ਫੈਸਲਾ

ਇੰਡੋਨੇਸ਼ੀਆ : ਸੋਨੇ ਦੀ ਖਾਣ 'ਚ ਜ਼ਮੀਨ ਖਿਸਕਣ ਨਾਲ 5 ਦੀ ਮੌਤ, 70 ਲਾਪਤਾ