Friday, February 26, 2021 ePaper Magazine
BREAKING NEWS
ਪੁਡੁਚੇਰੀ ਸੰਕਟ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਹਿਲਜੁਲ , ਪੰਜਾਬ ਕਾਂਗਰਸ ਪ੍ਰਧਾਨ ਵੀ ਪਲਟੇ ਆਪਣੇ ਬਿਆਨ ਤੋਂ ..ਸਹਾਇਕ ਸੁਪਰਡੈਂਟ ਅਸਾਮੀਆਂ ਲਈ ਸਰੀਰਕ ਯੋਗਤਾ ਟੈਸਟ 2 ਮਾਰਚ ਨੂੰ : ਬਹਿਲਜਾਤੀ ਕਮਿਸ਼ਨ ਵੱਲੋਂ ਡਿਗਰੀਆਂ ਨਾ ਦੇਣ ਦੇ ਮਾਮਲੇ 'ਚ ਡੀ.ਪੀ.ਆਈ. ਉਚੇਰੀ ਸਿੱਖਿਆ ਤੋਂ ਰਿਪੋਰਟ ਤਲਬਬਰਨਾਲਾ ਦੇ ਗੁਰਦੁਆਰਾ ਸਾਹਿਬ ’ਚ ਅੱਗ ਲੱਗਣ ’ਤੇ ਸ਼੍ਰੋਮਣੀ ਕਮੇਟੀ ਨੇ ਪ੍ਰਗਟਾਇਆ ਅਫ਼ਸੋਸਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ 'ਚ ਰਹਾਂਗੇ ਹਮੇਸ਼ਾਂ ਯਤਨਸ਼ੀਲ : ਪ੍ਰਕਾਸ਼ ਗਾਦੂਕੋਰੋਨਾ ਸਮੇਂ ਆਨਲਾਈਨ ਸਟੱਡੀ ਪ੍ਰੋਗਰਾਮ 'ਚ ਦੋ ਅਧਿਆਪਕ ਜੋੜੀਆਂਂ ਨੇ ਪਾਇਆ ਭਰਪੂਰ ਯੋਗਦਾਨ26 ਫਰਵਰੀ ਤੋਂ 5 ਮਾਰਚ ਤੱਕ ਨਹਿਰੀ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀਗੋਡਿਆਂ ਦੀ ਸਰਜਰੀ ਕਰਵਾ ਚੁੱਕੇ ਮਰੀਜ਼ਾਂ ਦਾ ਦੂਸਰਾ ਸੈਮੀਨਾਰ ਆਯੋਜਿਤਜ਼ਿਲ੍ਹਾ ਹੁਸ਼ਿਆਰਪੁਰ 'ਚ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਅਤੇ ਨਾਜਾਇਜ਼ ਬੋਰ ਕਰਨ ’ਤੇ ਪਾਬੰਦੀ ਦਾ ਹੁਕਮ ਜਾਰੀਖਾਦ, ਬੀਜ ਅਤੇ ਦਵਾਈਆਂ ਵਿਕਰੇਤਾ ਬਨਣ ਲਈ ਜ਼ਰੂਰੀ ਕੋਰਸ ਆਤਮਾ ਫਰੀਦਕੋਟ ਵਿਖੇ

ਦੁਨੀਆ

ਰਾਸ਼ਟਰਪਤੀ ਬਣਦਿਆਂ ਹੀ ਬਾਈਡਨ ਨੇ ਪਲਟੇ ਟਰੰਪ ਦੇ ਕਈ ਫੈਸਲੇ

January 21, 2021 02:35 PM

ਵਾਸ਼ਿੰਗਟਨ, 21 ਜਨਵਰੀ (ਏਜੰਸੀ) : ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡਨ ਕੁਰਸੀ ਸੰਭਾਲਦੇ ਹੀ ਐਕਸ਼ਨ ਮੋਡ 'ਚ ਆ ਗਏ ਹਨ। ਬੁੱਧਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਡੋਨਾਲਡ ਟਰੰਪ ਦੇ ਕਈ ਫ਼ੈਸਲੇ ਪਲਟਣ ਦੇ ਨਾਲ ਹੀ ਉਨ੍ਹਾਂ ਨੇ ਹੋਰ ਕਈ ਵੱਡੇ ਫ਼ੈਸਲੇ ਲਏ। ਬਾਈਡਨ ਨੇ ਪਹਿਲੇ ਦਿਨ ਕਈ ਫ਼ੈਸਲਿਆਂ 'ਤੇ ਦਸਤਖ਼ਤ ਕਰ ਦਿੱਤੇ ਜਿਨ੍ਹਾਂ ਵਿਚ ਉਹ ਪੈਰਿਸ ਜਲਵਾਯੂ ਸਮਝੌਤੇ ਨਾਲ ਜੁੜਨਗੇ। ਬਾਈਡਨ ਨੇ ਇਸ ਤੋਂ ਇਲਾਵਾ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਫ਼ੈਸਲੇ 'ਤੇ ਵੀ ਦਸਤਖ਼ਤ ਕੀਤੇ। ਉਨ੍ਹਾਂ ਨੇ ਮਾਸਕ ਤੇ ਸੋਸ਼ਲ ਡਿਸਟੈਂਸਿੰਗ ਨੂੰ ਦੇਸ਼ ਵਿਚ ਲਾਜ਼ਮੀ ਕਰ ਦਿੱਤਾ ਹੈ।

ਰਾਸ਼ਟਰਪਤੀ ਬਾਇਡਨ ਨੇ ਟਰੰਪ ਦੇ ਫ਼ੈਸਲੇ ਦੇ ਪਲਟਦੇ ਹੋਏ ਅਮਰੀਕਾ 'ਚ ਮੁਸਲਿਮ ਟ੍ਰੈਵਲ ਬੈਨ ਨੂੰ ਵੀ ਹਟਾ ਦਿੱਤਾ।

ਦੱਸ ਦੇਈਏ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਮੁਸਲਿਮ ਦੇਸ਼ਾਂ ਤੇ ਅਫਰੀਕੀ ਦੇਸ਼ਾਂ ਦੇ ਨਾਗਰਿਕਾਂ 'ਤੇ ਰੋਕ ਲਗਾ ਦਿੱਤੀ ਸੀ। ਉੱਥੇ ਹੀ ਜੋਅ ਨੇ ਮੈਕਸੀਕੋ ਬਾਰਡਰ 'ਤੇ ਕੰਧ ਬਣਨ ਦੇ ਡੋਨਾਲਡ ਟਰੰਪ ਦੇ ਫ਼ੈਸਲੇ ਨੂੰ ਵੀ ਪਲਟ ਦਿੱਤਾ ਤੇ ਫੰਡਿੰਗ ਰੋਕ ਦਿੱਤੀ। ਇਸ ਤੋਂ ਇਲਾਵਾ ਅਮਰੀਕੀ ਪ੍ਰੈਜ਼ੀਡੈਂਟ ਨੇ ਕੀਸਟੋਨ ਪਾਈਪਲਾਈਨ ਦੇ ਵਿਸਥਾਰ 'ਤੇ ਵੀ ਰੋਕ ਲਗਾ ਦਿੱਤੀ ਹੈ। ਕੀਸਟੋਨ ਇਕ ਤੇਲ ਪਾਈਪਲਾਈਨ ਹੈ ਜੋ ਕੱਚੇ ਤੇਲ ਨੂੰ ਅਲਬਰਟੋ ਦੇ ਕੈਨੇਡਾਈ ਸੂਬੇ ਤੋਂ ਇਲੀਨੋਇਸ, ਓਕਲਾਹੋਮਾ ਤੇ ਟੈਕਸਾਸ ਲੈ ਜਾਂਦੀ ਹੈ। ਚੋਣ ਵੇਲੇ ਬਾਈਡਨ ਨੇ ਕੀਸਟੋਨ ਐਕਸੈੱਲ ਪਾਈਪਲਾਈਨ ਦਾ ਜ਼ਿਕਰ ਵੀ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਟਾਰ ਸੈਂਡਜ਼ ਦੀ ਅਮਰੀਕਾ ਨੂੰ ਜ਼ਰੂਰਤ ਨਹੀਂ ਹੈ। ਉੱਥੇ ਹੀ ਬਾਈਡਨ ਨੇ ਵਿਸ਼ਵ ਸਿਹਤ ਸੰਗਠਨ 'ਚ ਦੁਬਾਰਾ ਸ਼ਾਮਲ ਹੋਣ ਦਾ ਵੀ ਫ਼ੈਸਲਾ ਲਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਨੀਰਵ ਮੋਦੀ ਦੀ ਹੋਵੇਗੀ ਭਾਰਤ ਹਵਾਲਗੀ, ਬ੍ਰਿਟੇਨ ਦੀ ਅਦਾਲਤ ਨੇ ਸੁਣਾਇਆ ਫੈਸਲਾ

ਇੰਡੋਨੇਸ਼ੀਆ : ਸੋਨੇ ਦੀ ਖਾਣ 'ਚ ਜ਼ਮੀਨ ਖਿਸਕਣ ਨਾਲ 5 ਦੀ ਮੌਤ, 70 ਲਾਪਤਾ

ਦੁਨੀਆ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 11 ਕਰੋੜ ਦੇ ਪਾਰ, 25 ਲੱਖ ਮੌਤਾਂ

'ਕੋਵੈਕਸ' ਦੇ ਤਹਿਤ ਟੀਕੇ ਦੀ ਪਹਿਲੀ ਖੇਪ ਘਾਨਾ ਪੁੱਜੀ

ਇਕਵਾਡੋਰ ਦੀਆਂ ਜੇਲ੍ਹਾਂ 'ਚ ਦੰਗੇ, 75 ਕੈਦੀਆਂ ਦੀ ਮੌਤ

ਬਾਈਡਨ ਨੇ ਭਾਰਤੀ-ਅਮਰੀਕੀ ਕਿਰਨ ਆਹੂਜਾ ਨੂੰ ਨਿੱਜੀ ਪ੍ਰਬੰਧਨ ਦਫਤਰ ਦਾ ਪ੍ਰਧਾਨ ਚੁਣਿਆ

ਬਾਈਡਨ ਪ੍ਰਸ਼ਾਸਨ 'ਚ ਭਾਰਤੀ ਮੂਲ ਦੀ ਨੀਰਾ ਟੰਡਨ ਤੋਂ ਕਿਉਂ ਨਰਾਜ਼ ਹਨ ਸੈਨੇਟਰ ?

ਨੇਪਾਲ : ਅਸਤੀਫਾ ਦੇਣਗੇ ਜਾਂ ਬੇਭਰੋਸਗੀ ਮਤੇ ਦਾ ਸਾਹਮਣਾ ਕਰਨਗੇ ਓਲੀ

ਕੈਨੇਡਾ ’ਚ ਵਿਦਿਆਰਥੀਆਂ ਵਲੋਂ ਕਿਸਾਨਾਂ ਦੇ ਹੱਕ ’ਚ ਰੋਸ ਮੁਜ਼ਾਹਰਾ

ਨੇਪਾਲ ਸੁਪਰੀਮ ਕੋਰਟ ਨੇ ਸੰਸਦ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਰੱਦ