ਨਵੀਂ ਦਿੱਲੀ, 21 ਜਨਵਰੀ (ਏਜੰਸੀ) : ਕਰਨਾਟਕ ਵਿੱਚ ਸੈਂਡਲਵੁੱਡ ਡਰੱਗਜ਼ ਰੈਕੇਟ ਕੇਸ ਵਿੱਚ ਗਿਰਫ਼ਤਾਰ ਅਦਾਕਾਰਾ ਰਾਗਿਨੀ ਦਿਵੇਦੀ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜਿਨ੍ਹਾਂ ਧਾਰਾਵਾਂ ਤਹਿਤ ਦੋਸ਼ ਰਜਿਸਟਰ ਕੀਤੇ ਗਏ ਹਨ ਉਨ੍ਹਾਂ ਵਿਚ ਇਕ ਸਾਲ ਦੀ ਸਜਾ ਹੁੰਦੀ ਹੈ, ਇਸ ਲਈ ਉਹ ਜ਼ਮਾਨਤ ਦੇ ਹੱਕਦਾਰ ਹਨ।
ਰਾਗਿਨੀ ਦਿਵੇਦੀ ਦੀ ਜ਼ਮਾਨਤ ਪਟੀਸ਼ਨ 2 ਨਵੰਬਰ, 2020 ਨੂੰ ਕਰਨਾਟਕ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਸੀ। ਰਾਗਿਨੀ ਨੂੰ ਕੰਨੜ ਫਿਲਮ ਇੰਡਸਟਰੀ 'ਚ ਡਰੱਗ ਵਰਤੋਂ ਦੇ ਮਾਮਲੇ' ਚ ਗਿਰਫ਼ਤਾਰ ਕੀਤਾ ਗਿਆ ਸੀ। ਰਾਗਿਨੀ ਸਤੰਬਰ 2020 ਤੋਂ ਹਿਰਾਸਤ ਵਿਚ ਹੈ। ਰਾਗਿਨੀ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 120 ਬੀ ਤੋਂ ਇਲਾਵਾ ਐਨਡੀਪੀਐਸ ਐਕਟ ਦੀ ਧਾਰਾ 21, 21 ਸੀ, 27 ਏ, 27 ਬੀ ਅਤੇ 29 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।