Sunday, March 07, 2021 ePaper Magazine
BREAKING NEWS
ਬਨਵਾਲਾ ਅਨੂੰਕਾ 'ਚ 23 ਸਾਲਾ ਨੌਜਵਾਨ ਦੀ ਹੱਤਿਆਕੋਰੋਨਾ ਤੋ ਨਿਜਾਤ ਦਿਵਾਉਣ ਲਈ ਫਿਰੋਜ਼ਪੁਰ ਪੁਲਿਸ ਪਰਸ਼ਾਸ਼ਨ ਨੇ ਲੋਕਾਂ ਨੂੰ 5000 ਮਾਸਕ ਵੰਡੇ।ਐਨ.ਸੀ.ਸੀ. ਕੈਡਿਟਾਂ ਦੀ ਮਾਤਾ ਗੁਜ਼ਰੀ ਸਕੂਲ ਵਿਖੇ ਲਈ ਗਈ ਪ੍ਰੀਖਿਆਸ਼ਿਵ ਕੁਮਾਰ ਨੂੰ 52 ਦਿਨਾਂ ਬਾਅਦ ਮਿਲੀ ਜ਼ਮਾਨਤ, ਜੇਲ੍ਹ ਤੋਂ ਰਿਹਾਅ32 ਬੋਰ ਦੇ ਪਿਸਟਲ ਸਮੇਤ ਦੋ ਕਾਬੂ ਗੈਗਸਟਰ ਮਨਜਿੰਦਰ ਉਰਫ ਡਿੰਪਲ ਨੂੰ ਮਾਰਨ ਲਈ ਖਰੀਦ ਕੀਤਾ ਸੀ ਅਸਲਾ : ਡੀ ਐਸ ਪੀਘਰ-ਘਰ ਨੌਕਰੀ ਦੇਣ ਵਾਲੀ ਕੈਪਟਨ ਸਰਕਾਰ ਨੇ ਸੈਂਕੜੇ ਕੰਪਿਊਟਰ ਉਪਰੇਟਰਾਂ ਦੇ ਚੁੱਲੇ ਕੀਤੇ ਠੰਡੇਕੈਬਨਿਟ ਮੰਤਰੀ ਰੰਧਾਵਾ ਵੱਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾਹੋਮ ਆਈਸੋਲੇਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜਨਵਾਂਸ਼ਹਿਰ ਵਿਖੇ ਨਾਈਟ ਕਰਫਿਊ ਲਗਾਉਣ ਦੇ ਹੁਕਮਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ’ਤੇ ਜਤਾਇਆ ਦੁੱਖ

ਦੁਨੀਆ

ਪਾਕਿਸਤਾਨ : ਵਿਵਾਦਾਂ ਵਿੱਚ ਸ਼ਾਹੀਨ-3 ਮਿਸਾਈਲ ਦਾ ਸਫਲ ਪ੍ਰੀਖਣ, ਆਪਣੇ ਹੀ ਲੋਕਾਂ ਨੂੰ ਕੀਤਾ ਜ਼ਖਮੀ

January 21, 2021 04:56 PM

ਇਸਲਾਮਾਬਾਦ, 21 ਜਨਵਰੀ (ਏਜੰਸੀ) : ਪਾਕਿਸਤਾਨ ਨੇ ਬੁੱਧਵਾਰ ਨੂੰ ਸ਼ਾਹੀਨ -3 ਮਿਸਾਈਲ ਦੇ ਸਫਲ ਪ੍ਰੀਖਣ ਦਾ ਐਲਾਨ ਕੀਤਾ। ਪਾਕਿਸਤਾਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼ਾਹੀਨ-3 ਇੱਕ ਬੈਲਿਸਟਿਕ ਮਿਸਾਈਲ ਹੈ। ਪਾਕਿ ਆਰਮੀ ਨੇ ਬੁੱਧਵਾਰ ਨੂੰ ਕਿਹਾ ਕਿ ਸ਼ਾਹੀਨ-3 ਤਕਨੀਕ ਅਤੇ ਹਥਿਆਰ ਪ੍ਰਣਾਲੀਆਂ ਦੇ ਮਾਮਲੇ ਵਿੱਚ ਆਧੁਨਿਕ ਹੈ।

ਸ਼ਾਹੀਨ-3 ਦੇ ਸਫਲ ਪ੍ਰੀਖਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਵਿਗਿਆਨੀਆਂ ਨੂੰ ਵਧਾਈ ਦਿੱਤੀ। ਹਾਲਾਂਕਿ, ਇੱਕ ਘਟਨਾ ਤੋਂ ਬਾਅਦ ਬੁੱਧਵਾਰ ਨੂੰ ਸਫਲ ਪ੍ਰੀਖਣ ਵਿਵਾਦਾਂ ਵਿੱਚ ਘਿਰ ਗਿਆ। ਇਸ ਬੈਲਿਸਟਿਕ ਮਿਸਾਈਲ ਦਾ ਟੈਸਟ ਬਲੋਚਿਸਤਾਨ ਦੇ ਡੇਰਾ ਗਾਜ਼ੀ ਖਾਨ ਤੋਂ ਕੀਤਾ ਗਿਆ ਸੀ।

ਬਲੋਚਿਸਤਾਨ ਰੀਪਬਲੀਕਨ ਪਾਰਟੀ ਨੇ ਕਿਹਾ ਕਿ ਸ਼ਾਹੀਨ-3 ਡੇਰਾ ਬੁਗਤੀ ਦੀ ਰਿਹਾਇਸ਼ ਹੇਠ ਡਿੱਗਿਆ ਜਿਸਨੇ ਕਈ ਮਕਾਨ ਢਹਿ-ਢੇਰੀ ਕਰ ਦਿੱਤੇ ਅਤੇ ਕਈ ਲੋਕ ਜ਼ਖਮੀ ਹੋ ਗਏ। ਬਲੋਚਿਸਤਾਨ ਰੀਪਬਲੀਕਨ ਪਾਰਟੀ ਨੇ ਟਵੀਟ ਕੀਤਾ ਕਿ ਪਾਕਿਸਤਾਨੀ ਸੈਨਾ ਨੇ ਬੁੱਧਵਾਰ ਨੂੰ ਸ਼ਾਹੀਨ-3 ਦਾ ਸਫਲਤਾਪੂਰਵਕ ਟੈਸਟ ਕੀਤਾ, ਮਿਸਾਈਲ ਡੇਰਾ ਗਾਜ਼ੀ ਖਾਨ ਦੇ ਰਾਖੀ ਖੇਤਰ ਤੋਂ ਚਲਾਈ ਗਈ ਅਤੇ ਬੁਗਤੀ ਵਿਚ ਰਿਹਾਇਸ਼ੀ ਖੇਤਰ ਵਿਚ ਜਾ ਡਿੱਗੀ।

ਬਲੋਚਿਸਤਾਨ ਰੀਪਬਲੀਕਨ ਪਾਰਟੀ ਦੇ ਬੁਲਾਰੇ ਸ਼ੇਰ ਮੁਹੰਮਦ ਬੁਗਤੀ ਨੇ ਵੀ ਕਿਹਾ ਕਿ ਮਿਜ਼ਾਈਲ ਪ੍ਰੀਖਣ ਦੌਰਾਨ ਲੋਕ ਜ਼ਖਮੀ ਹੋ ਗਏ। ਉਨ੍ਹਾਂ ਟਵੀਟ ਕੀਤਾ ਕਿ ਪਾਕਿ ਫੌਜ ਨੇ ਬਲੋਚਿਸਤਾਨ ਨੂੰ ਇਕ ਪ੍ਰਯੋਗਸ਼ਾਲਾ ਬਣਾਇਆ ਹੈ। ਇਹ ਮਿਸਾਈਲਾਂ ਆਮ ਲੋਕਾਂ ਦੀ ਮੌਜੂਦਗੀ ਵਿੱਚ ਚਲਾਈਆਂ ਗਈਆਂ। ਦਰਜਨਾਂ ਘਰ ਤਬਾਹ ਹੋ ਗਏ ਅਤੇ ਬਹੁਤ ਸਾਰੇ ਜ਼ਖਮੀ ਹੋ ਗਏ।

ਬੁਗਤੀ ਨੇ ਆਪਣੇ ਦੂਜੇ ਟਵੀਟ ਵਿੱਚ ਕਿਹਾ ਕਿ ਬਲੋਚਿਸਤਾਨ ਸਾਡੀ ਮਾਤ ਭੂਮੀ ਹੈ, ਇਹ ਪ੍ਰਯੋਗਸ਼ਾਲਾ ਨਹੀਂ ਹੈ। ਅਸੀਂ ਪਾਕਿਸਤਾਨ ਦੀ ਇਸ ਕਾਰਵਾਈ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦੇ ਹਾਂ। ਪਾਕਿਸਤਾਨ ਆਰਮੀ ਦੀ ਮੰਨੀਏ ਤਾਂ ਸ਼ਾਹੀਨ-3 ਮਿਸਾਈਲ ਦੀ ਸਟ੍ਰਾਈਕ ਰੇਂਜ 2,750 ਕਿਲੋਮੀਟਰ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਨਿਊਜ਼ੀਲੈਂਡ 'ਚ 6.3 ਤੀਬਰਤਾ ਦੇ ਭੂਚਾਲ ਦੇ ਝੱਟਕੇ ਕੀਤੇ ਗਏ ਮਹਿਸੂਸ

ਸੋਮਾਲੀਆ ਦੀ ਰਾਜਧਾਨੀ 'ਚ ਆਤਮਘਾਤੀ ਹਮਲਾ, 20 ਦੀ ਮੌਤ

ਫਰਾਂਸ 'ਚ ਵੀ ਚੰਗੀਆਂ ਉਤਪਾਦਨ ਕੀਮਤਾਂ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਨਿੱਤਰੇ ਕਿਸਾਨ

ਨਿਊਜ਼ੀਲੈਂਡ 'ਚ 8.1 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

ਐਚ-1ਬੀ ਵੀਜ਼ਾ : ਵਿਦੇਸ਼ੀ ਕਾਮਿਆਂ ਨਾਲ ਸਬੰਧਤ ਸਖ਼ਤ ਬਿੱਲ ਪੇਸ਼

ਐਲਨ ਮਸਕ ਦੇ ਮੰਗਲ ਮਿਸ਼ਨ ਨੂੰ ਵੱਡਾ ਝੱਟਕਾ, ਸਪੇਸਐਕਸ ਦੇ ਸਭ ਤੋਂ ਵੱਡੇ ਰਾਕੇਟ 'ਚ ਲੈਡਿੰਗ ਤੋਂ ਬਾਅਦ ਧਮਾਕਾ

ਅਮਰੀਕਾ : ਕੈਪਿਟਲ ਹਿੱਲ 'ਚ ਮੁੜ ਹਿੰਸਾ ਦਾ ਖਤਰਾ, ਭਾਰੀ ਸੁਰੱਖਿਆ ਬਲ ਤਾਇਨਾਤ, ਸੰਸਦ ਮੈਂਬਰਾਂ ਨੂੰ ਚੇਤਾਵਨੀ

ਕਨੇਡਾ ਪਹੁੰਚੀ ਭਾਰਤ ਤੋਂ ਭੇਜੀ ਗਈ ਕੋਰੋਨਾ ਟੀਕੇ ਦੀ ਖੇਪ

ਮਿਆਂਮਾਰ 'ਚ ਫੌਜ ਅਤੇ ਪੁਲਿਸ ਦੀ ਖੂਨੀ ਖੇਡ 'ਚ 38 ਦੀ ਮੌਤ, ਪ੍ਰਦਰਸ਼ਨਕਾਰੀਆਂ 'ਤੇ ਫਾਇਰਿੰਗ

ਇਟਲੀ ’ਚ ਸ਼ੱਕੀ ਹਾਲਤ ’ਚ ਪੰਜਾਬੀ ਨੌਜਵਾਨ ਦੀ ਮੌਤ