ਬਠਿੰਡਾ, 20 ਜਨਵਰੀ (ਏਜੰਸੀ) : ਹਰਿਆਣਾ ਵਿਖੇ ਫਰਵਰੀ ਮਹੀਨੇ ਦੌਰਾਨ ਆਯੋਜਿਤ ਹੋਣ ਜਾ ਰਹੇ 12ਵੇਂ ਫੈਡਰੇਸ਼ਨ ਕੱਪ ਨੈਟਬਾਲ ਚੈਂਪਿਅਨਸ਼ਿਪ ਦੇ ਟਰਾਇਲ ਜ਼ਿਲ੍ਹਾ ਸੰਗਰੂਰ ਦੇ ਕਸਬਾ ਅਮਰਗੜ੍ਹ ਦੇ ਚੌਂਦਾ ਵਿਖੇ 23 ਜੋਂ 24 ਜਨਵਰੀ ਨੂੰ ਹੋਣਗੇ। ਇਹ ਜਾਣਕਾਰੀ ਨੈਟਬਾਲ ਪ੍ਰੋਮੋਸ਼ਨ ਐਸੋਸਿਏਸ਼ਨ ਰਜਿ. ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਕਰਨ ਅਵਤਾਰ ਕਪਿਲ ਨੇ ਦਿੱਤੀ ਹੈ। ਉਹਨਾਂ ਵੱਲੋਂ ਸਮੂਹ ਖਿਡਾਰੀ/ਖਿਡਾਰਨਾਂ ਨੂੰ ਕੋਵਿਡ-19 ਦੇ ਤਹਿਤ ਸਰਕਾਰ ਵੱਲੋਂ ਜਾਰੀ ਕੀਤੇ ਹੋਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਹਿਦਾਇਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਉੱਕਤ ਫੈਡਰੇਸ਼ਨ ਕੱਪ ਵਿੱਚ ਭਾਗ ਲੈਣ ਲਈ ਪੰਜਾਬ ਸੂਬੇ ਤੋਂ ਨੈਟਬਾਲ ਖਿਡਾਰੀ/ਖਿਡਾਰਨਾਂ ਦੋਵੇਂ ਵਰਗਾਂ ਦੀਆਂ ਟੀਮਾਂ ਸ਼ਿਰਕਤ ਕਰਨਗੀਆਂ।