Saturday, March 06, 2021 ePaper Magazine

ਸਿਹਤ

ਮੁਹਾਲੀ 'ਚ ਟੀਕਾਕਰਣ ਦੀ ਰਫਤਾਰ ਹੋਈ ਤੇਜ਼

January 21, 2021 08:27 PM
ਸੂਬੇ ਵਿੱਚ ਐਚ.ਸੀ.ਡਬਲਯੂ ਦੇ ਟੀਕਾਕਰਣ ਲਈ ਜ਼ਿਲ੍ਹਾ ਦੂਜੇ ਸਥਾਨ 'ਤੇ ਰਿਹਾ 
 ਟੀਕੇ ਦਾ ਕੋਈ ਵੀ ਮਾੜੇ ਪ੍ਰਭਾਵ ਸਾਹਮਣੇ ਨਹੀਂ ਆਇਆ- ਏਡੀਸੀ 
ਮੁਹਾਲੀ,21 ਜਨਵਰੀ (ਏਜੰਸੀ) : ਮੁਹਾਲੀ ਵਿੱਚ ਕੋਰੋਨਾ ਟੀਕਾਕਰਣ ਹੁਣ ਜ਼ੋਰ ਫੜ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਆਸ਼ਿਕਾ ਜੈਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵੀਰਵਾਰ 21 ਜਨਵਰੀ ਨੂੰ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੇ ਜ਼ਿਲ੍ਹੇ ਵਿਚ 14 ਸੈਸ਼ਨ ਸਥਾਨਾਂ 'ਤੇ ਟੀਕੇ ਲਗਾਏ ਗਏ ਜੋ ਸੂਬੇ ਵਿਚ ਸਭ ਤੋਂ ਵੱਧ ਹੈ ਇਸ ਤੋਂ ਬਾਅਦ ਲੁਧਿਆਣਾ 11 ਸੈਸ਼ਨਾਂ ਨਾਲ ਦੂਜੇ ਸਥਾਨ 'ਤੇ ਅਤੇ 10 ਸੈਸ਼ਨਾਂ ਨਾਲ ਰੂਪਨਗਰ ਤੀਜੇ ਸਥਾਨ 'ਤੇ ਰਿਹਾ। ਇਸ ਤੋਂ ਇਲਾਵਾ ਕਰਵਾਏ ਗਏ ਸੈਸ਼ਨਾਂ ਦੀ ਗਿਣਤੀ ਵਿੱਚ ਸੂਬੇ ਦਾ ਕੋਈ ਹੋਰ ਜ਼ਿਲ੍ਹਾ ਦੋਹਰੇ ਅੰਕ 'ਤੇ ਨਹੀਂ ਪਹੁੰਚਿਆ। ਇਸ ਤੋਂ ਇਲਾਵਾ ਇੱਕ ਦਿਨ ਵਿੱਚ 616 ਟੀਕਾਕਰਨ ਨਾਲ ਜ਼ਿਲ੍ਹਾ ਪ੍ਰੀ-ਰਜਿਸਟਰਡ ਹੈਲਥ ਕੇਅਰ ਵਰਕਰਾਂ ਨੂੰ ਟੀਕਾ ਲਗਾਉਣ ਵਿਚ ਦੂਜੇ ਨੰਬਰ 'ਤੇ ਰਿਹਾ ਜਦਕਿ ਲੁਧਿਆਣਾ 673 ਟੀਕਾਕਰਨ ਨਾਲ ਪਹਿਲੇ ਨੰਬਰ 'ਤੇ ਰਿਹਾ। ਜ਼ਿਕਰਯੋਗ ਹੈ ਕਿ ਸੂਬੇ ਦਾ ਹੋਰ ਕੋਈ ਜ਼ਿਲ੍ਹਾ ਟੀਕਾਕਰਕਨ ਵਿਚ 500 ਅੰਕ ਨੂੰ ਛੂਹ ਨਹੀਂ ਸਕਿਆ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ