ਦਸਬ
ਚੰਡੀਗੜ੍ਹ/21 ਜਨਵਰੀ : ਪੰਜਾਬ ਵਿਚ ਕੋਰੋਨਾ ਵਾਇਰਸ ਦੇ 17 ਜ਼ਿਲਿ੍ਹਆਂ ’ਚੋਂ ਵੀਰਵਾਰ ਨੂੰ 199 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਵਧ ਕੇ 171316 ’ਤੇ ਪੁੱਜ ਗਈ ਹੈ ਅਤੇ 15 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 5535 ’ਤੇ ਪੁੱਜ ਗਿਆ ਹੈ।
ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 2343 ਹੈ ਅਤੇ ਕੋਰੋਨਾ ਪਾਜ਼ੇਟਿਵ 163438 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ । ਸੂਬੇ ਵਿਚ ਹੁਣ ਤੱਕ ਸ਼ੱਕੀ ਮਰੀਜ਼ਾਂ ਗਿਣਤੀ 4307614 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ । ਵੀਰਵਾਰ ਨੂੰ 17 ਜ਼ਿਲਿ੍ਹਆਂ ’ਚੋਂ 199 ਨਵੇਂ ਮਾਮਲੇ ਮਿਲੇ ਹਨ, ਜਿਨ੍ਹਾਂ ’ਚੋਂ ਲੁਧਿਆਣਾ ’ਚ 35, ਜਲੰਧਰ ’ਚ 20, ਪਟਿਆਲਾ 10, ਅੰਮ੍ਰਿਤਸਰ 12, ਐਸਏਐਸ ਨਗਰ 44, ਬਠਿੰਡਾ 0, ਗੁਰਦਾਸਪੁਰ 5, ਸੰਗਰੂਰ 0, ਹੁਸ਼ਿਆਰਪੁਰ 18, ਫਿਰੋਜ਼ਪੁਰ 0, ਪਠਾਨਕੋਟ 3, ਫਰੀਦਕੋਟ 5, ਮੋਗਾ 10, ਕਪੂਰਥਲਾ 5, ਸ੍ਰੀ ਮੁਕਤਸਰ ਸਾਹਿਬ 0, ਬਰਨਾਲਾ 0, ਸ੍ਰੀ ਫ਼ਤਹਿਗੜ੍ਹ ਸਾਹਿਬ 7, ਫਾਜ਼ਿਲਕਾ 1, ਰੋਪੜ 3, ਤਰਨ ਤਾਰਨ 2, ਮਾਨਸਾ 2 ਤੇ ਐਸਬੀਐਸ ਨਗਰ ’ਚੋਂ 9 ਮਾਮਲੇ ਸਾਹਮਣੇ ਆਏ ਹਨ। ਸੂਬੇ ਦੇ 22 ਜ਼ਿਲਿ੍ਹਆਂ ਵਿੱਚ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਕੁੱਲ ਗਿਣਤੀ ਇਸ ਤਰ੍ਹਾਂ ਹੈ : ਲੁਧਿਆਣਾ 25434, ਜਲੰਧਰ 20427, ਪਟਿਆਲਾ 16197, ਐਸਏਐਸ ਨਗਰ 19178, ਅੰਮ੍ਰਿਤਸਰ 14905, ਗੁਰਦਾਸਪੁਰ 8113, ਬਠਿੰਡਾ 9365, ਹੁਸ਼ਿਆਰਪੁਰ 7970, ਫਿਰੋਜ਼ਪੁਰ 4568, ਪਠਾਨਕੋਟ 5844, ਸੰਗਰੂਰ 4423, ਕਪੂਰਥਲਾ 4882, ਫਰੀਦਕੋਟ 3969, ਸ੍ਰੀ ਮੁਕਤਸਰ ਸਾਹਿਬ 3856, ਫਾਜ਼ਿਲਕਾ 3892, ਮੋਗਾ 2784, ਰੋਪੜ 3480, ਸ੍ਰੀ ਫ਼ਤਹਿਗੜ੍ਹ ਸਾਹਿਬ 2576, ਬਰਨਾਲਾ 2311, ਤਰਨ ਤਾਰਨ 2139, ਐਸਬੀਐਸ ਨਗਰ 2547 ਤੇ ਮਾਨਸਾ ’ਚ 2456 ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 171316 ਅਤੇ ਮ੍ਰਿਤਕਾਂ ਦਾ ਅੰਕੜਾ 5535 ਹੋ ਗਿਆ ਹੈ।