Sunday, March 07, 2021 ePaper Magazine
BREAKING NEWS
ਬਨਵਾਲਾ ਅਨੂੰਕਾ 'ਚ 23 ਸਾਲਾ ਨੌਜਵਾਨ ਦੀ ਹੱਤਿਆਕੋਰੋਨਾ ਤੋ ਨਿਜਾਤ ਦਿਵਾਉਣ ਲਈ ਫਿਰੋਜ਼ਪੁਰ ਪੁਲਿਸ ਪਰਸ਼ਾਸ਼ਨ ਨੇ ਲੋਕਾਂ ਨੂੰ 5000 ਮਾਸਕ ਵੰਡੇ।ਐਨ.ਸੀ.ਸੀ. ਕੈਡਿਟਾਂ ਦੀ ਮਾਤਾ ਗੁਜ਼ਰੀ ਸਕੂਲ ਵਿਖੇ ਲਈ ਗਈ ਪ੍ਰੀਖਿਆਸ਼ਿਵ ਕੁਮਾਰ ਨੂੰ 52 ਦਿਨਾਂ ਬਾਅਦ ਮਿਲੀ ਜ਼ਮਾਨਤ, ਜੇਲ੍ਹ ਤੋਂ ਰਿਹਾਅ32 ਬੋਰ ਦੇ ਪਿਸਟਲ ਸਮੇਤ ਦੋ ਕਾਬੂ ਗੈਗਸਟਰ ਮਨਜਿੰਦਰ ਉਰਫ ਡਿੰਪਲ ਨੂੰ ਮਾਰਨ ਲਈ ਖਰੀਦ ਕੀਤਾ ਸੀ ਅਸਲਾ : ਡੀ ਐਸ ਪੀਘਰ-ਘਰ ਨੌਕਰੀ ਦੇਣ ਵਾਲੀ ਕੈਪਟਨ ਸਰਕਾਰ ਨੇ ਸੈਂਕੜੇ ਕੰਪਿਊਟਰ ਉਪਰੇਟਰਾਂ ਦੇ ਚੁੱਲੇ ਕੀਤੇ ਠੰਡੇਕੈਬਨਿਟ ਮੰਤਰੀ ਰੰਧਾਵਾ ਵੱਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾਹੋਮ ਆਈਸੋਲੇਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜਨਵਾਂਸ਼ਹਿਰ ਵਿਖੇ ਨਾਈਟ ਕਰਫਿਊ ਲਗਾਉਣ ਦੇ ਹੁਕਮਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ’ਤੇ ਜਤਾਇਆ ਦੁੱਖ

ਦੁਨੀਆ

ਬਾਇਡਨ ਤੇ ਹੈਰਿਸ ਦੀ ਕੋਰ ਟੀਮ ’ਚ 21 ਭਾਰਤੀ ਸ਼ਾਮਲ

January 22, 2021 11:13 AM

ਏਜੰਸੀਆਂ
ਵਾਸ਼ਿੰਗਟਨ/21 ਜਨਵਰੀ : ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਜੋ ਬਾਇਡਨ ਨੇ ਕੱਲ੍ਹ ਸਹੁੰ ਚੁੱਕ ਲਈ ਤੇ ਭਾਰਤੀ ਮੂਲ ਦੇ ਕਮਲਾ ਹੈਰਿਸ ਨੇ ਵੀ ਉੱਪ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕ ਲਈ। ਇਸੇ ਦੌਰਾਨ ਕਮਲਾ ਹੈਰਿਸ ਨੇ ਆਪਣੀ ਕੋਰ ਟੀਮ ’ਚ ਭਾਰਤੀ ਮੂਲ ਦੇ 21 ਵਿਅਕਤੀਆਂ ਨੂੰ ਥਾਂ ਦਿੱਤੀ ਹੈ ਜੋ ਭਾਰਤ ਲਈ ਮਾਣ ਵਾਲੀ ਗੱਲ ਹੈ।
ਨੀਰਾ ਟੰਡਨ ਆਫ਼ਿਸ ਤੇ ਮੈਨੇਜਮੈਂਟ ਤੇ ਬਜਟ ਉੱਤੇ ਕੰਮ ਕਰਨਗੇ ਤੇ ਡਾਕਟਰ ਵਿਵੇਕ ਮੂਰਤੀ ਅਮਰੀਕਾ ਦੇ ਸਰਜਨ ਜਨਰਲ ਵਜੋਂ ਵਿਚਰਨਗੇ। ਵਨੀਤਾ ਗੁਪਤਾ ਨੂੰ ਨਿਆਂ ਵਿਭਾਗ ਵਿੱਚ ਐਸੋਸੀਏਟ ਅਟਾਰਨੀ ਬਣਾਇਆ ਗਿਆ ਹੈ ਤੇ ਉਜ਼ਰਾ ਜੇਯਾ ਨੂੰ ਸਿਵਲੀਅਨ ਸਕਿਓਰਿਟੀ, ਡੈਮੋਕ੍ਰੇਸੀ ਤੇ ਮਨੁੱਖੀ ਅਧਿਕਾਰ ਵਿਭਾਗ ਵਿੱਚ ਸੈਕਰੇਟਰੀ ਆਫ਼ ਸਟੇਟ ਬਣਾਇਆ ਗਿਆ ਹੈ।
ਇਕਨੌਮਿਕ ਕੌਂਸਲ ’ਚ ਡਿਪਟੀ ਡਾਇਰੈਕਟਰ ਬਣੇ ਮਾਲਾ ਅਡਿਗਾ ਤੇ ਗਰਿਮਾ ਵਰਮਾ ਵੀ ਕਮਲਾ ਹੈਰਿਸ ਦੀ ਟੀਮ ਦਾ ਹਿੱਸਾ ਨਹੀਂ ਹੈ। ਮਾਲਾ ਅਡਿਗਾ ਫ਼ਸਟ ਲੇਡੀ ਡਾ. ਜਿਲ ਬਾਇਡੇਨ ਦੀ ਨੀਤੀ ਨਿਰਦੇਸ਼ਿਕਾ ਹੋਣਗੇ। ਗਰਿਮਾ ਵਰਮਾ ਡਾ. ਜਿਲ ਬਾਇਡੇਨ ਦੇ ਦਫ਼ਤਰ ਵਿੱਚ ਡਿਜੀਟਲ ਡਾਇਰੈਕਟਰ ਹੋਣਗੇ।
ਸਬਰੀਨਾ ਸਿੰਘ ਫ਼ਸਟ ਲੇਡੀ ਦੇ ਪ੍ਰੈੱਸ ਸਕੱਤਰ ਹੋਣਗੇ ਤੇ ਆਇਸ਼ਾ ਸ਼ਾਹ ਵ੍ਹਾਈਟ ਹਾਊਸ ਆਫ਼ਿਸ ਆਫ਼ ਡਿਜੀਟਲ ਸਟ੍ਰੈਟੇਜੀ ਵਿੱਚ ਪਾਰਟਨਰਸ਼ਿਪ ਮੈਨੇਜਰ ਵਜੋਂ ਕੰਮ ਕਰਨਗੇ। ਸਮੀਰਾ ਫ਼ਜ਼ਲੀ ਅਮਰੀਕੀ ਰਾਸ਼ਟਰੀ ਆਰਥਿਕ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਹੋਣ। ਭਰਤ ਰਾਮਾਮੂਰਤੀ ਇਸੇ ਪ੍ਰੀਸ਼ਦ ਵਿੱਚ ਡਿਪਟੀ ਡਾਇਰੈਕਟਰ ਹੋਣਗੇ।
ਗੌਤਮ ਰਾਘਵਨ ਨੂੰ ਆਫ਼ਿਸ ਆਫ਼ ਪ੍ਰੈਜ਼ੀਡੈਂਸ਼ੀਅਲ ਪਰਸੋਨਲ ਵਿੱਚ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਸੋਨੀਆ ਅਗਰਵਾਲ ਕਲਾਈਮੇਟ ਪਾਲਿਸੀ ਐਂਡ ਇਨੋਵੇਸ਼ਨ ਦੇ ਸੀਨੀਅਰ ਸਲਾਹਕਾਰ ਵਜੋਂ ਕੰਮ ਕਰਨਗੇ। ਵਿਨੇ ਰੈਡੀ ਸਪੀਚ ਰਾਈਟਿੰਗ ਦੇ ਡਾਇਰੈਕਟਰ ਹੋਣਗੇ ਤੇ ਵੇਦਾਂਤ ਪਟੇਲ ਰਾਸ਼ਟਰਪਤੀ ਜੋਅ ਬਾਇਡੇਨ ਦੇ ਅਸਿਸਟੈਂਟ ਪ੍ਰੈੱਸ ਸਕੱਤਰ ਹੋਣਗੇ।
ਵਿਦੁਰ ਸ਼ਰਮਾ ਕੋਰੋਨਾ ਮਹਾਮਾਰੀ ਦੌਰਾਨ ਬਣਾਈ ਰੈਸਪੌਂਸ ਟੀਮ ਵਿੱਚ ਪਾਲਿਸੀ ਸਲਾਹਕਾਰ ਹੋਣਗੇ ਤੇ ਤਰੁਣ ਛਾਬੜਾ ਟੈਕਨੋਲੋਜੀ ਐਂਡ ਨੈਸ਼ਨਲ ਸਕਿਓਰਿਟੀ ਵਿੱਚ ਸੀਨੀਅਰ ਡਾਇਰੈਕਟਰ ਹੋਣਗੇ। ਨੇਪਾ ਗੁਪਤਾ ਐਸਸੀਏਟ ਕੌਂਸਲ ਦੇ ਅਹੁਦੇ ਉੱਤੇ ਕੰਮ ਕਰਨਗੇ। ਰੀਮਾ ਸ਼ਰਮਾ ਡਿਪਟੀ ਐਸੋਸੀਏਟ ਕੌਂਸਲ ਹੋਣਗੇ। ਸੁਮੋਨਾ ਗੁਪਤਾ ਦੱਖਣੀ ਏਸ਼ੀਆ ਨਾਲ ਸਬੰਧਤ ਮਾਮਲਿਆਂ ਦੇ ਸੀਨੀਅਰ ਡਾਇਰੈਕਟਰ ਹੋਣਗੇ। ਸ਼ਾਂਤੀ ਕਾਲਾਥਿਲ ਡੈਮੋਕ੍ਰੀ ਐਂਡ ਹਿਊਮਨ ਰਾਈਟਸ ਦੇ ਕੋਆਰਡੀਨੇਟਰ ਹੋਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਨਿਊਜ਼ੀਲੈਂਡ 'ਚ 6.3 ਤੀਬਰਤਾ ਦੇ ਭੂਚਾਲ ਦੇ ਝੱਟਕੇ ਕੀਤੇ ਗਏ ਮਹਿਸੂਸ

ਸੋਮਾਲੀਆ ਦੀ ਰਾਜਧਾਨੀ 'ਚ ਆਤਮਘਾਤੀ ਹਮਲਾ, 20 ਦੀ ਮੌਤ

ਫਰਾਂਸ 'ਚ ਵੀ ਚੰਗੀਆਂ ਉਤਪਾਦਨ ਕੀਮਤਾਂ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਨਿੱਤਰੇ ਕਿਸਾਨ

ਨਿਊਜ਼ੀਲੈਂਡ 'ਚ 8.1 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

ਐਚ-1ਬੀ ਵੀਜ਼ਾ : ਵਿਦੇਸ਼ੀ ਕਾਮਿਆਂ ਨਾਲ ਸਬੰਧਤ ਸਖ਼ਤ ਬਿੱਲ ਪੇਸ਼

ਐਲਨ ਮਸਕ ਦੇ ਮੰਗਲ ਮਿਸ਼ਨ ਨੂੰ ਵੱਡਾ ਝੱਟਕਾ, ਸਪੇਸਐਕਸ ਦੇ ਸਭ ਤੋਂ ਵੱਡੇ ਰਾਕੇਟ 'ਚ ਲੈਡਿੰਗ ਤੋਂ ਬਾਅਦ ਧਮਾਕਾ

ਅਮਰੀਕਾ : ਕੈਪਿਟਲ ਹਿੱਲ 'ਚ ਮੁੜ ਹਿੰਸਾ ਦਾ ਖਤਰਾ, ਭਾਰੀ ਸੁਰੱਖਿਆ ਬਲ ਤਾਇਨਾਤ, ਸੰਸਦ ਮੈਂਬਰਾਂ ਨੂੰ ਚੇਤਾਵਨੀ

ਕਨੇਡਾ ਪਹੁੰਚੀ ਭਾਰਤ ਤੋਂ ਭੇਜੀ ਗਈ ਕੋਰੋਨਾ ਟੀਕੇ ਦੀ ਖੇਪ

ਮਿਆਂਮਾਰ 'ਚ ਫੌਜ ਅਤੇ ਪੁਲਿਸ ਦੀ ਖੂਨੀ ਖੇਡ 'ਚ 38 ਦੀ ਮੌਤ, ਪ੍ਰਦਰਸ਼ਨਕਾਰੀਆਂ 'ਤੇ ਫਾਇਰਿੰਗ

ਇਟਲੀ ’ਚ ਸ਼ੱਕੀ ਹਾਲਤ ’ਚ ਪੰਜਾਬੀ ਨੌਜਵਾਨ ਦੀ ਮੌਤ