ਗੁਰਨਾਮ ਸਿੰਘ ਰਾਮਗੜ੍ਹੀਆ
ਅਸੰਧ, 21 ਜਨਵਰੀ : ਸਫੀਦੋ ਰੋੜ ’ਤੇ ਗੁਰਦੁਆਰਾ ਦਸਮੇਸ਼ ਪ੍ਰਕਾਸ਼ ਨਬਿਆਬਾਦ ਵਿਖੇ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੀ ਮਾਤਾ ਸਾਹਿਬ ਦੇਵਾਂ ਅਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਜ ਬਹੁਤ ਧੂਮਧਾਮ ਦੇ ਨਾਲ ਮਨਾਇਆ ਗਿਆ। ਜਿਸ ਵਿਚ ਇੰਟਰਨੈਸ਼ਨ ਢਾਡੀ ਜਥਾ ਫੌਜਾ ਸਿੰਘ ਸਾਗਰ ਅਮਰੀਕ ਸਿੰਘ ਮਲਕਪੁਰ ਗੁਰਦੁਆਰਾ ਡੇਹਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਅਵਤਾਰ ਸਿੰਘ ਖਾਲਸਾ ਨੇ ਗੁਰੂਆਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਨਬਿਆਬਾਦ ਅਸੰਧ ਦੇ ਮੁਖੀ ਬਾਬਾ ਜੋਗਾ ਸਿੰਘ ਨੇ ਦਸਿਆ ਕਿ ਹਰ ਸਾਲ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾਂ ਗੁਰਮਿਤ ਸਮਾਗਮ ਕਰਵਾਇਆ ਜਾਂਦਾ ਹੈ ਇਸ ਮੌਕੇ ’ਤੇ ਸਿੰਘ ਸਾਹਿਬ ਜਥੇਦਾਰ ਕੁਲਵੰਤ ਸਿੰਘ ਹਜ਼ੂਰ ਸਾਹਿਬ, ਸਚਖੰਡ ਵਾਸੀ ਜਥੇਦਾਰ ਬਾਬਾ ਪ੍ਰੇਮ ਸਿੰਘ ਜੀ 96 ਕਰੋੜੀ ਬਾਬਾ ਮੇਹਰ ਸਿੰਘ ਨਬਿਆਬਾਦ, ਸੰਤ ਬਾਬਾ ਜਗਦੀਸ਼ ਸਿੰਘ ਬਾਬਾ ਬਲਿਹਾਰ ਸਿੰਘ ਤੇ ਕਈ ਹੋਰ ਮਹਾਪੁਰਸ਼ਾ ਨੇ ਹਾਜ਼ਰੀ ਭਰੀ। ਊਪਰਾਂਤ ਗੂਰ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸੇ ਤਰਾਂ ਬੀਤੀ ਦੇਰ ਰਾਤ ਗੁਰਦੁਆਰਾ ਨਾਨਕ ਬੂੰਗਾ ਸਫੀਦੋ ਰੋੜ ਸ਼ਹਿਰ ਵਿਚ ਬੜੀ ਧੂਮਧਾਮ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਜਿਸ ਵਿੱਚ ਭਾਰੀ ਤਾਦਾਦ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਬਾਹਰ ਤੋਂ ਆਏ ਰਾਗੀ ਢਾਡੀਆਂ ਨੇ ਗੂਰੂਗੋਬਿੰਦ ਸਿੰਘ ਜੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।