Friday, February 26, 2021 ePaper Magazine
BREAKING NEWS
ਕਿਸਾਨਾਂ ਨੇ ਅਡਾਨੀ ਦੀ ਕਣਕ ਭਰੀ ਮਾਲ ਰੇਲ ਗੱਡੀ ਮੋਗਾ ਵਿਖੇ ਰੋਕੀਕੋਲ੍ਹਾ ਤਸਕਰੀ : ਸੀਬੀਆਈ ਅਤੇ ਈਡੀ ਦੀ ਸਾਂਝੀ ਟੀਮ ਨੇ ਬੰਗਾਲ ਵਿੱਚ 14 ਥਾਵਾਂ 'ਤੇ ਮਾਰੇ ਛਾਪੇਸੰਯੁਕਤ ਰਾਸ਼ਟਰ ਮਹਾਸਭਾ ਦੇ ਮੁਖੀ ਨੇ ਭਾਰਤ-ਪਾਕਿ ਜੰਗਬੰਦੀ ਸਮਝੌਤੇ ਦਾ ਕੀਤਾ ਸਵਾਗਤਸੀਰੀਆ 'ਤੇ ਅਮਰੀਕੀ ਹਵਾਈ ਹਮਲਾ, ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਸੈਨਿਕ ਕਾਰਵਾਈਅਹਿਮਦਾਬਾਦ : ਐਸਵੀਪੀ ਹਸਪਤਾਲ 'ਚ ਦਾਖਲ ਕੋਰੋਨਾ ਦੇ 30 ਮਰੀਜ਼ ਭਰਤੀ, ਸ਼ਹਿਰ 'ਚ 11 ਮਾਈਕਰੋ ਕੰਟਰੋਲ ਜ਼ੋਨ ਲਾਗੂਬੰਗਾਲ 'ਚ ਅੱਜ ਹੀ ਕੀਤਾ ਜਾ ਸਕਦਾ ਹੈ ਚੋਣ ਤਰੀਕਾਂ ਦਾ ਐਲਾਨਕੋਰੋਨਾ : ਦੇਸ਼ 'ਚ ਪਿਛਲੇ 24 ਘੰਟਿਆਂ 'ਚ 16,577 ਨਵੇਂ ਮਾਮਲੇ, 120 ਲੋਕਾਂ ਦੀ ਮੌਤਨੋਦੀਪ ਕੌਰ ਦਾ ਬਾਹਰ ਆਉਣ ਦਾ ਰਸਤਾ ਹੋਇਆ ਸਾਫ, ਹਾਈਕੋਰਟ ਨੇ ਦਿੱਤੀ ਜ਼ਮਾਨਤਕਿਸਾਨ ਸੰਘਰਸ਼ ਤੋਂ ਪਰਤੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ’ਚ ਸਿੱਖ ਸੰਗਤਾਂ ਦੀਆਂ ਸ਼ਮੂਲੀਅਤ ’ਤੇ ਰੋਕ ਨਿਖੇਧੀਯੋਗ : ਬਾਬਾ ਤਿਲੋਕੇਵਾਲਾ

ਹਰਿਆਣਾ

ਬਾਬਾ ਤਿਲੋਕੇਵਾਲਾ ਦੀ ਮਾਤਾ ਨੂੰ ਧਾਰਮਿਕ ਤੇ ਰਾਜਨੀਤਕ ਹਸਤੀਆਂ ਵੱਲੋਂ ਸ਼ਰਧਾਂਜਲੀ

January 22, 2021 01:04 PM

- ਖੇਤਰ ਦੀਆਂ ਅਨੇਕਾਂ ਜਨਤਕ ਸੰਸਥਾਵਾਂ ਨੇ ਵੀ ਭਰੀਆਂ ਹਾਜ਼ਰੀਆਂ

ਸੁਰਿੰਦਰ ਪਾਲ ਸਿੰਘ
ਕਾਲਾਂਵਾਲੀ, 21 ਜਨਵਰੀ : ਐੱਸਜੀਪੀਸੀ ਮੈਂਬਰ ਅਤੇ ਪੰਥਕ ਲਹਿਰ ਦੇ ਆਗੂ ਅਤੇ ਗੁਰਦੁਆਰਾ ਨਿਰਮਲਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਦੇ ਮਾਤਾ ਗੁਰਦਿਆਲ ਕੌਰ ਦੇ ਭੋਗ ਸਮੇਂ ਖੇਤਰ ਦੀਆਂ ਅਨੇਕ ਰਾਜਨੀਤਕ ਸਮਾਜਿਕ ਧਾਰਮਿਕ ਸੰਸਥਾਵਾਂ ਦੇ ਆਗੂ ਪੁੱਜੇ। ਬਾਬਾ ਤਿਲੋਕੇਵਾਲਾਂ ਦੇ ਸੱਪੁਤਰ ਅਤੇ ਗੁਰੂਘਰ ਦੇ ਉਪ ਸੇਵਾਦਾਰ ਭਾਈ ਮਨਜੀਤ ਸਿੰਘ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਬਾਬਾ ਗੁਰਮੀਤ ਸਿੰਘ ਕਿਸਾਨ ਸੰਘਰਸ਼ ਦੀ ਹਮਾਇਤ ’ਚ ਦਿੱਲੀ ਦੇ ਸਿੰਘੂ ਬਾਡਰ ਉਤੇ ਲੰਮੇ ਸਮੇ ਤੋ ਖੇਤਰ ਦੀਆਂ ਸਿੱਖ ਸੰਗਤਾਂ ਸਮੇਤ ਡਟੇ ਹੋਏ ਸਨ। ਪਰ ਕੁਝ ਦਿਨਾ ਤੋ ਮਾਤਾ ਦੀ ਸਿਹਤਯਾਬੀ ਨਾਂ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਮਾਤਾ ਜੀ ਸ਼ੁਰੂ ਤੋ ਹੀ ਧਾਰਮਿਕ ਵਿਰਤੀਆਂ ਦੇ ਹੋਣ ਕਾਰਨ ਉਨ੍ਹਾ ਅਪਣੇ ਪਰਿਵਾਰ ਨੂੰ ਉਤਮ ਸੰਸਕਾਰ ਦਿੱਤੇ ਅਤੇ ਗੁਰਬਾਣੀ ਨਾਲ ਜੋੜਿਆ।
ਉਨ੍ਹਾਂ ਕਿਹਾ ਕਿ ਸੰਤ ਬਾਬਾ ਮੋਹਨ ਸਿੰਘ ਮੱਤਵਾਲਾ ਦੀ ਅਨਿਨ ਸੇਵਾ ਅਤੇ ਸਮਰਪਣ ਦੀ ਭਾਵਨਾਂ ਸਦਕਾ ਉਨ੍ਹਾ ਦੇ ਪਿਤਾ ਜੀ ਨੂੰ ਬਾਬਾ ਮਤਵਾਲਾ ਜੀ ਦੇ ਪ੍ਰਲੋਕ ਵਾਸ ਉਪਰੰਤ ਖੇਤਰ ਦੀ ਸੰਗਤ ਵਲੋ ਗੁਰਦੁਆਰਾ ਨਿਰਮਲਸਰ ਸਾਹਿਬ ਦੇ ਮੁੱਖ ਸੇਵਾਦਾਰ ਦੀ ਜੁਮੇਵਾਰੀ ਸੌਪੀ ਗਈ। ਇਸ ਸ਼ਰਧਾਜਲੀ ਸਮਾਗਮ ਦੇ ਮੁੱਖ ਬੁਲਾਰਿਆ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ, ਅਸ਼ੋਕ ਗਰਗ ਕਮਿਸ਼ਨਰ ਹਿਸਾਰ ਰੇਜ਼, ਮਨਜੀਤ ਸਿੰਘ ਬੱਪੀਆਣਾ ਸਕੱਤਰ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਜਸਕਰਨ ਸਿੰਘ ਕਾਲੇਵਾਲ ਸ਼ਾਮਲ ਸਨ।
ਇਸ ਮੌਕੇ ਮਾਤਾ ਗੁਰਦਿਆਲ ਕੌਰ ਦੀ ਅੰਤਿਮ ਅਰਦਾਸ ਵਿਚ ਹਾਜ਼ਰੀ ਭਰਨ ਵਾਲਿਆਂ ਵਿਚ, ਬਾਬਾ ਛੋਟਾ ਸਿੰਘ ਬੁੰਗਾ ਮਸਤੂਆਣਾ, ਅਜੀਤਇੰਦਰ ਸਿੰਘ ਮੋਫਰ, ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਗੁਰਨਾਮ ਸਿੰਘ, ਬਾਬਾ ਗੁਲਜਾਰ ਸਿੰਘ ਬੜਾਗੁੜਾ, ਡੀ ਸੀ ਸਿਰਸਾ ਡਾ:ਅਸ਼ੋਕ ਗਰਗ, ਪ੍ਰਭਜੋਤ ਸਿੰਘ ਆਈਏਐੱਸ, ਤਜਿੰਦਰ ਸਿੰਘ ਮਿੱਡੂ ਖੇੜਾ, ਸਾਬਕਾ ਐਮ ਪੀ ਚਰਨਜੀਤ ਸਿੰਘ ਰੋੜੀ, ਮਨਜਿੰਦਰ ਸਿੰਘ ਸਿਰਸਾ ਵਲੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨਜੀਤ ਸਿੰਘ ਰਿਆੜ, ਪੱਤਰਕਾਰ ਸੁਰਿੰਦਰ ਭਾਟੀਆ ਅਤੇ ਜਗਤਾਰ ਸਿੰਘ ਤਾਰੀ, ਗੁਰਮੀਤ ਸਿੰਘ ਖਾਲਸਾ ਭਾਜਪਾ ਆਗੂ ਜਗਦੀਸ਼ ਚੋਪੜਾ ਗੁਰਦੀਪ ਸਿੰਘ ਬਠਿੰਡਾ, ਹਲਕਾ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਪਿ੍ਰ: ਜਗਰੂਪ ਸਿੰਘ, ਸਰਪੰਚ ਸਤਿੰਦਰ ਸਿੰਘ, ਦਲਜੀਤ ਸਿੰਘ ਕਾਲਾਂਵਾਲੀ, ਪੱਤਰਕਾਰ ਮਾ:ਸੁਰਿੰਦਰ ਪਾਲ ਸਿੰਘ, ਜਾਗਤਾਰ ਸਿੰਘ ਤਾਰੀ, ਗੁਰਮੀਤ ਸਿੰਘ ਖਾਲਸਾ, ਬਾਬਾ ਦਰਸ਼ਨ ਸਿੰਘ ਦਾਦੂ, ਬਾਬਾ ਗੁਰਪਾਲ ਸਿੰਘ ਚੋਰਮਾਰ, ਸੰਤ ਸ਼ਿਵਾ ਨੰਦ ਕੇਵਲ, ਬਾਬਾ ਅਵਤਾਰ ਸਿੰਘ, ਬਾਬਾ ਨਿਰਮਲ ਸਿੰਘ ਫੱਗੂ ਸਮੇਤ ਵੱਡੀ ਮਾਤਰਾ ਵਿਚ ਕਿਸਾਨ ਅਤੇ ਮਹਿਲਾਵਾ ਸਮੇਤ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਅਨੇਕਾ ਆਗੂ ਸ਼ਾਮਲ ਸਨ। ਸਮਾਗਮ ਦੇ ਅੰਤ ਵਿਚ ਬਾਬਾ ਪ੍ਰੀਤਮ ਸਿੰਘ ਮੱਲੜੀ ਅਤੇ ਭਾਈ ਅਵਤਾਰ ਸਿੰਘ ਰਾਗੀ ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਅਤੇ ਸ਼ੋਮਣੀ ਅਕਾਲੀ ਦਲ ਦੇ ਪਧ੍ਰਾਨ ਸੁਖਵੀਰ ਸਿੰਘ ਬਾਦਲ ਅਤੇ ਹੋਰਾਂ ਦਵਾਰਾ ਭੇਜੇ ਸ਼ੋਕ ਸੰਦੇਸ਼ ਪੜੇ੍ਹ ਅਤੇ ਆਈਆ ਸਮੁਚੀਆਂ ਸੰਗਤਾ ਦਾ ਬਾਬਾ ਜੀ ਦੇ ਪਰਿਵਾਰ ਵੱਲੋ ਧੰਨਵਾਦ ਕੀਤਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ

ਪੰਚਕੂਲਾ ’ਚ ਸਟੇਟ ਪੁਲਿਸ ਨੇ “ਹਿਫਾਜ਼ਤ” ਅਭਿਆਨ ਦੀ ਸ਼ੁਰੂਆਤ ਕੀਤੀ

ਸਰਦੂਲ ਸਿਕੰਦਰ ਦੇ ਦੇਹਾਂਤ ਨਾਲ ਕਲਾਕਾਰਾਂ, ਸਾਹਿਤਕਾਰਾਂ ਤੇ ਸੰਗੀਤ ਪ੍ਰੇਮੀਆਂ ਦੇ ਚਿਹਰਿਆਂ ’ਤੇ ਛਾਈ ਉਦਾਸੀ

ਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ’ਚ ਸਿੱਖ ਸੰਗਤਾਂ ਦੀਆਂ ਸ਼ਮੂਲੀਅਤ ’ਤੇ ਰੋਕ ਨਿਖੇਧੀਯੋਗ : ਬਾਬਾ ਤਿਲੋਕੇਵਾਲਾ

ਬੱਚਿਆਂ ’ਚ ਤੇਜ਼ੀ ਨਾਲ ਫੈਲ ਰਹੇ ਦੰਦਾ ਦੇ ਰੋਗ: ਸ਼ਰਮਾ

ਤੇਲ ਕੀਮਤਾਂ ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਵੱਲੋਂ ਕਰਨਾਲ ’ਚ ਰੋਸ ਪ੍ਰਦਰਸ਼ਨ ਪਹਿਲੀ ਮਾਰਚ ਨੂੰ

ਨੌਦੀਪ ਕੌਰ ਨਾਲ ਗ੍ਰਿਫ਼ਤਾਰ ਕੀਤੇ ਸ਼ਿਵ ਕੁਮਾਰ ਦੇ ਹੱਥ ਤੇ ਪੈਰ ਦੀਆਂ ਟੁੱਟੀਆਂ ਹੱਡੀਆਂ : ਮੈਡੀਕਲ ਰਿਪੋਰਟ

ਸਮਰਥਨ ਵਾਪਸ ਲੈਣ ਤੋਂ ਬੁਖਲਾਈ ਖੱਟਰ ਸਰਕਾਰ

3 ਮਾਰਚ ਨੂੰ ਹੋਵੇਗਾ ਹਲਕਾ ਐਲਨਾਬਾਦ ਵਿਖੇ ਚੌ. ਅਭੈ ਸਿੰਘ ਚੌਟਾਲਾ ਦਾ ਸਨਮਾਨ

ਨੌਦੀਪ ਕੌਰ ਨੂੰ ਰਾਹਤ ਨਹੀਂ, ਅਗਲੀ ਸੁਣਵਾਈ ਭਲਕੇ

ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਅੱਜ ਤੋਂ ਸਕੂਲਾਂ ’ਚ ਰੈਗੂਲਰ ਪੜ੍ਹਾਈ ਸ਼ੁਰੂ