ਕਾਠਮੰਡੂ, 22 ਜਨਵਰੀ (ਏਜੰਸੀ) : ਨੇਪਾਲ ਨੇ ਭਾਰਤ ਨੂੰ ਕੋਰੋਨਾ ਟੀਕੇ ਦੀ ਸਪਲਾਈ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਅਗਲੇ ਹਫਤੇ ਤੋਂ ਕੋਰੋਨਾ ਟੀਕਾਕਰਣ ਮੁਹਿੰਮ ਨੇਪਾਲ ਵਿੱਚ ਸ਼ੁਰੂ ਹੋ ਜਾਵੇਗੀ।
ਨੇਪਾਲ ਦੇ ਸਿਹਤ ਮੰਤਰੀ ਹਿਰਦੇਸ਼ ਤ੍ਰਿਪਾਠੀ ਨੇ ਭਾਰਤ ਨੂੰ ਟੀਕੇ ਦੀ ਸਪਲਾਈ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਤ੍ਰਿਪਾਠੀ ਨੇ ਵੀਰਵਾਰ ਨੂੰ ਕਾਠਮੰਡੂ ਪਹੁੰਚਣ ਤੋਂ ਬਾਅਦ ਕਿਹਾ, “ਅਸੀਂ ਅਗਲੇ ਹਫ਼ਤੇ ਜਾਂ 10 ਦਿਨਾਂ ਵਿਚ ਭਾਰਤ ਤੋਂ ਆਏ ਟੀਕਿਆਂ ਦੀ ਵਰਤੋਂ ਸ਼ੁਰੂ ਕਰਾਂਗੇ। ਇਸ ਦੇ ਨਾਲ, ਜਿਨ੍ਹਾਂ ਲੋਕਾਂ ਨੂੰ ਵੀ ਤਰਜੀਹ ਦਿੱਤੀ ਜਾਵੇਗੀ, ਉਹ ਵੀ ਤੈਅ ਕਰ ਲਿਆ ਗਿਆ ਹੈ।
ਧਿਆਨ ਯੋਗ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਦੁਆਰਾ ਵਿਕਸਤ ਕੀਤਾ ਗਿਆ ਆਕਸਫੋਰਡ ਐਸਟਰਾਜ਼ੇਨੇਕਾ ਟੀਕਾ ਕੋਵੀਸ਼ੀਲਡ ਟੀਕਾ ਖੇਪ ਵੀਰਵਾਰ ਨੂੰ ਕਾਠਮੰਡੂ ਪਹੁੰਚ ਗਿਆ। ਜਿਸ ਨੂੰ ਨੇਪਾਲ ਦੇ ਸਿਹਤ ਮੰਤਰੀ ਨੂੰ ਭਾਰਤੀ ਰਾਜਦੂਤ ਨੇ ਸੌਂਪਿਆ।