Friday, February 26, 2021 ePaper Magazine
BREAKING NEWS
ਪੱਛਮੀ ਬੰਗਾਲ ਸਣੇ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ, 2 ਮਈ ਨੂੰ ਆਉਣਗੇ ਨਤੀਜੇਪੰਜਾਬ ਪੁਲਿਸ ਵੱਲੋਂ ਸਾਰੇ ਜ਼ਿਲਿਆਂ ਵਿੱਚ ਸਿਹਤ ਤੇ ਤੰਦਰੁਸਤੀ ਕੇਂਦਰ ਕੀਤੇ ਜਾਣਗੇ ਸਥਾਪਤਖੇਡ ਮੰਤਰੀ ਨੇ ਚੰਡੀਗੜ ਯੂਨੀਵਰਸਿਟੀ ਵਿਖੇ ਵੁਸ਼ੂ ਚੈਂਪੀਅਨਸ਼ਿਪ ਦਾ ਕੀਤਾ ਉਦਘਾਟਨ ਪੰਜਾਬ ਵਿੱਚ ਹੁਣ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਹੋਵੇਗਾ ਕੋਵਿਡ ਟੀਕਾਕਰਣ:ਸਿੱਧੂਪੰਜਾਬ ਵਿਧਾਨਸਭਾ ਹੋਵੇਗੀ ਪੇਪਰ ਰਹਿਤ, ਮੁੱਖ ਸਕੱਤਰ ਨੇ ਕੇੰਦਰ ਦੇ ਅਧਿਕਾਰੀਆਂ ਨਾਲ ਲਈ ਮੀਟਿੰਗਪੰਜਾਬ ਸਰਕਾਰ ਕਰੇਗੀ 324 ਆਈਟੀ ਮਾਹਿਰਾਂ ਦੀ ਭਰਤੀਨਵਾਂ ਸ਼ਹਿਰ- ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਤਿੰਨ ਮਾਮਲੇ ਦਰਜਭਾਰਤ ਅਤੇ ਚੀਨੀ ਵਿਦੇਸ਼ ਮੰਤਰੀ ਦਰਮਿਆਨ 75 ਮਿੰਟ ਤੱਕ ਗੱਲਬਾਤਈ ਕਾਰਡ ਬਣਾਉਣ ਲਈ ਲੋਕਾਂ ਕੋਲ ਸੁਨਹਿਰੀ ਮੌਕਾ- ਐਸਡੀਐਮ ਲੁਬਾਣਾਨਗਰ ਨਿਗਮ ਬਟਾਲਾ ਤੇ ਨਗਰ ਕੌਂਸਲਾਂ ਦੇ ਦਫਤਰਾਂ ਚ ਭਲਕੇ ਲਗੇਗਾ ਲੋਨ ਮੇਲਾ

ਚੰਡੀਗੜ੍ਹ

ਜਲ ਸਪਲਾਈ ਮੰਤਰੀ ਵੱਲੋਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

January 22, 2021 06:19 PM

ਰਜ਼ੀਆ ਸੁਲਤਾਨਾ ਵੱਲੋਂ ਜਲ ਸਪਲਾਈ ਦੇ ਸਾਰੇ ਪ੍ਰੋਜੈਕਟ ਸਮਾਂਬੱਧ ਪੂਰੇ ਕਰਨ ਦੇ ਨਿਰਦੇਸ਼

ਚੰਡੀਗੜ੍ਹ,22 ਜਨਵਰੀ (ਏਜੰਸੀ) : ਪੰਜਾਬ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਪਿੰਡਾਂ ਨੂੰ ਸਾਫ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਚੱਲ ਰਹੇ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਅਧਿਕਾਰੀਆਂ ਨੂੰ ਪਾਣੀ ਦੀ ਕੁਆਲਿਟੀ ਦਾ ਪੱਧਰ ਉੱਚਾ ਚੁੱਕਣ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ। 
 ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਕਿਹਾ ਕਿ ਪੀਣ ਵਾਲਾ ਸਾਫ ਪਾਣੀ ਮਨੁੱਖੀ ਜ਼ਿੰਦਗੀ ਦਾ ਆਧਾਰ ਹੈ ਅਤੇ ਲੋਕਾਂ ਦੀ ਸਿਹਤ ਨਾਲ ਜੁੜਿਆ ਮਸਲਾ ਹੈ, ਇਸ ਲਈ ਜਿੱਥੇ ਪਾਣੀ ਦੀ ਕੁਆਲਿਟੀ ਦਾ ਪੱਧਰ ਉੱਚਾ ਹੋਵੇ ਉੱਥੇ ਹੀ ਜਲ ਸਪਲਾਈ ਕਰਨ ਵਾਲੀਆਂ ਥਾਂਵਾਂ ‘ਤੇ ਵੀ ਸਾਫ-ਸਫਾਈ ਨੂੰ ਤਵੱਜੋਂ ਦਿੱਤੀ ਜਾਵੇ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਭਰ ਵਿਚ ਜਿੰਨੇ ਵੀ ਪ੍ਰੋਜੈਕਟ ਚੱਲ ਰਹੇ ਹਨ ਉਨਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਕੇਂਦਰ ਸਰਕਾਰ, ਨਿਰਮਾਤਾ ਕੰਪਨੀਆਂ ਅਤੇ ਫੰਡ ਮੁਹੱਈਆ ਕਰਵਾਉਣ ਵਾਲੀਆਂ ਏਜੰਸੀਆਂ ਖਾਸ ਤੌਰ ‘ਤੇ ਵਿਸ਼ਵ ਬੈਂਕ ਅਤੇ ਨਾਬਾਰਡ ਨਾਲ ਪੂਰਾ ਤਾਲਮੇਲ ਰੱਖਿਆ ਜਾਵੇ। 
  ਜਲ ਸਪਲਾਈ ਮੰਤਰੀ ਨੇ ਕਿਹਾ ਕਿ ਉਹ ਹੁਣ ਹਰ ਮਹੀਨੇ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਿਆ ਕਰਨਗੇ ਤਾਂ ਜੋ ਸਾਰੇ ਪ੍ਰੋਜੈਕਟਾਂ ਦੀ ਪ੍ਰਗਤੀ ਬਾਰੇ ਜਾਣਿਆਂ ਜਾ ਸਕੇ। ਇਸ ਮੌਕੇ ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਫਿਰੋਜ਼ਪੁਰ, ਫਾਜ਼ਿਲਕਾ ਅਤੇ ਅਬੋਹਰ ਦੇ ਇਲਾਕੇ ਵਿਚ ਸ਼ੁਰੂ ਹੋਣ ਵਾਲੇ ਨਹਿਰੀ ਪਾਣੀ ਆਧਾਰਿਤ ਪ੍ਰੋਜੈਕਟ ਜਲਦ ਤਿਆਰ ਕੀਤੇ ਜਾ ਰਹੇ ਹਨ। ਫਿਰੋਜ਼ਪੁਰ ਵਾਲੇ ਪ੍ਰੋਜੈਕਟ (12 ਐਮਐਲਡੀ) ਨਾਲ ਇਲਾਕੇ ਦੇ 93 ਪਿੰਡਾਂ, ਫਾਜ਼ਿਲਕਾ ਵਾਲੇ ਪ੍ਰੋਜੈਕਟ (34 ਐਮਐਲਡੀ) ਨਾਲ 205 ਪਿੰਡਾਂ ਅਤੇ ਅਬੋਹਰ (63 ਐਮਐਲਡੀ) ਵਾਲੇ ਪ੍ਰੋਜੈਕਟ ਨਾਲ 115 ਪਿੰਡਾਂ ਨੂੰ ਲਾਭ ਪੁੱਜੇਗਾ। ਇਸ ਤੋਂ ਪਹਿਲਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੂੰ ਮੋਗਾ, ਪਟਿਆਲਾ, ਫਤਹਿਗੜ ਸਾਹਿਬ, ਅੰਮਿ੍ਰਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲਿਆਂ ਵਿਖੇ ਨਹਿਰੀ ਪਾਣੀ ਆਧਾਰਿਤ 11 ਪ੍ਰੋਜੈਕਟਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ।
 
 ਮੀਟਿੰਗ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ, ਵਧੀਕ ਸਕੱਤਰ ਅਤੇ ਵਿਭਾਗ ਮੁਖੀ ਅਮਿਤ ਤਲਵਾੜ, ਵਧੀਕ ਸਕੱਤਰ ਪਰਨੀਤ ਸ਼ੇਰਗਿੱਲ, ਉੱਤਰੀ, ਦੱਖਣੀ ਤੇ ਕੇਂਦਰੀ ਖੇਤਰ ਦੇ ਚੀਫ ਇੰਜੀਨੀਅਰ ਅਤੇ ਨਿਗਰਾਨ ਇੰਜੀਨੀਅਰਾਂ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਪੰਜਾਬ ਪੁਲਿਸ ਵੱਲੋਂ ਸਾਰੇ ਜ਼ਿਲਿਆਂ ਵਿੱਚ ਸਿਹਤ ਤੇ ਤੰਦਰੁਸਤੀ ਕੇਂਦਰ ਕੀਤੇ ਜਾਣਗੇ ਸਥਾਪਤ

ਪੰਜਾਬ ਵਿਧਾਨਸਭਾ ਹੋਵੇਗੀ ਪੇਪਰ ਰਹਿਤ, ਮੁੱਖ ਸਕੱਤਰ ਨੇ ਕੇੰਦਰ ਦੇ ਅਧਿਕਾਰੀਆਂ ਨਾਲ ਲਈ ਮੀਟਿੰਗ

ਪੰਜਾਬ ਸਰਕਾਰ ਕਰੇਗੀ 324 ਆਈਟੀ ਮਾਹਿਰਾਂ ਦੀ ਭਰਤੀ

ਪਟਵਾਰੀ ਤੇ ਜ਼ਿਲ੍ਹੇਦਾਰ ਦੀਆਂ 1152 ਅਸਾਮੀਆਂ ਲਈ ਲਿਖਤੀ ਪ੍ਰੀਖਿਆ 02 ਮਈ ਨੂੰ- ਬਹਿਲ

ਨੋਦੀਪ ਕੌਰ ਦਾ ਬਾਹਰ ਆਉਣ ਦਾ ਰਸਤਾ ਹੋਇਆ ਸਾਫ, ਹਾਈਕੋਰਟ ਨੇ ਦਿੱਤੀ ਜ਼ਮਾਨਤ

ਪੰਜਾਬ ਵੱਲੋਂ 301 ਸੁਧਾਰ ਸਫ਼ਲਤਾਪੂਰਵਕ ਲਾਗੂ; 300 ਸ਼ਰਤਾਂ ਘਟਾਉਣ ਦੀ ਪ੍ਰਕਿਰਿਆ ਪ੍ਰਗਤੀ ਅਧੀਨ

ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੀ ਅਸਾਮੀ ਲਈ ਅਰਜ਼ੀਆਂ ਦੀ ਮੰਗ

3704 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ‘ਚ 2,823 ਉਮੀਦਵਾਰਾਂ ਦੀ ਚੋਣ ਸੂਚੀ ਜਾਰੀ

ਪੀਐਸਸੀਐਸਟੀ ਵਲੋਂ ‘ਜਲਵਾਯੂ ਸਥਿਰਤਾ ਲਈ ਨਵੀਆਂ ਤਕਨੀਕਾਂ’ ਵਿਸ਼ੇ `ਤੇ ਵੈਬੀਨਾਰ ਆਯੋਜਿਤ

ਯੂਡੀਆਈਡੀ ਕਾਰਡ ਬਣਾਉਣ 'ਚ ਪੰਜਾਬ ਨੂੰ ਮਿਲਿਆ ਸੱਤਵਾਂ ਸਥਾਨ-ਚੌਧਰੀ