Saturday, March 06, 2021 ePaper Magazine

ਸਿਹਤ

ਗੁੜਗਾਓਂ : ਕੋਰੋਨਾ ਵੈਕਸੀਨ ਲਗਵਾਉਣ ਵਾਲੇ ਸਿਹਤ ਕਰਮਚਾਰੀ ਦੀ ਮੌਤ

January 23, 2021 10:30 AM

ਨਵੀਂ ਦਿੱਲੀ, 22 ਜਨਵਰੀ (ਏਜੰਸੀਆਂ) : ਗੁੜਗਾਓਂ ਵਿੱਚ ਇੱਕ 56 ਸਾਲਾ ਸਿਹਤ ਕਰਮਚਾਰੀ ਦੀ ਮੌਤ ਹੋ ਗਈ। ਉਸ ਨੂੰ ਪਿਛਲੇ ਸ਼ਨੀਵਾਰ ਨੂੰ ਕੋਵਿਡ ਵੈਕਸੀਨ ਦਾ ਪਹਿਲਾ ਡੋਜ ਦਿੱਤਾ ਗਿਆ ਸੀ। ਜਿਸ ਕੋਂ ਬਾਅਦ ਸ਼ਨੀਵਾਰ ਨੂੰ ਮੌਤ ਹੋ ਗਈ। ਹਾਲਾਂਕਿ ਫਿਲਹਾਲ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੋਇਆ ਹੈ। ਸਿਹਤ ਕਰਮਚਾਰੀ ਦੀ ਲਾਸ਼ ਟੈਸਟ ਲਈ ਭੇਜੀ ਗਈ ਹੈ। ਡਾਕਟਰਾਂ ਨੇ ਦੱਸਿਆ ਉਨ੍ਹਾਂ ਦੇ ਪਰਿਵਾਰ ਦੇ ਅਨੁਸਾਰ, ਰਾਜਵੰਤੀ ਸਵੇਰੇ ਨਹੀਂ ਉੱਠੀ ਅਤੇ ਉਸ ਨੂੰ ਮੇਦਾਂਤਾ ਹਸਪਤਾਲ ਵਿੱਚ ਮ੍ਰਿਤਕ ਪਾਇਆ ਗਿਆ। ਉਨ੍ਹਾਂ ਕਿਹਾ ਕਿ ਜਿਸ ਦਿਨ ਉਨ੍ਹਾਂ ਨੂੰ ਵੈਕਸੀਨ ਲਾਈ ਗਈ ਉਸ ਦਿਨ ਉਸ ਦੀ ਕੋਈ ਪ੍ਰਤੀਕਿਰਿਆ ਨਹੀਂ ਹੋਈ ਸੀ। ਗੁੜਗਾਓਂ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਵੀਰੇਂਦਰ ਯਾਦਵ ਨੇ ਕਿਹਾ, “ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਰਾਜਵੰਤੀ ਦੀ ਮੌਤ ਦਾ ਕਾਰਨ ਪਤਾ ਚੱਲੇਗਾ। ਉਦੋਂ ਤੱਕ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਰਾਜਵੰਤੀ ਦੀ ਮੌਤ ਟੀਕੇ ਕਾਰਨ ਹੋਈ।’’ ਭਾਰਤ ਨੇ ਸ਼ਨੀਵਾਰ ਨੂੰ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਣ ਪ੍ਰੋਗਰਾਮਾਂ ਵਿੱਚੋਂ ਇੱਕ ਸ਼ੁਰੂ ਕੀਤਾ, ਜਿਸ ਵਿੱਚ ਆਕਸਫੋਰਡ ਯੂਨੀਵਰਸਿਟੀ ਅਤੇ ਫਾਰਮਾਸਿਉਟਿਕਲ ਦਿੱਗਜ ਐਸਟਰਾਜੇਨੇਕਾ ਤੋਂ ਲਾਇਸੰਸ ਪ੍ਰਾਪਤ ਦੋ ਸਥਾਨਕ ਤੌਰ ’ਤੇ ਬਣਾਏ ਗਏ ਸ਼ਾਟਸ ਕੋਵਾਕਸਿਨ ਅਤੇ ਕੋਵਿਸ਼ਿਲਡ ਦੀ ਵਰਤੋ ਕੀਤੀ ਗਈ ਸੀ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ