ਪੰਚਕੂਲਾ/22 ਜਨਵਰੀ/ਪੀ. ਪੀ. ਵਰਮਾ: ਪੰਚਕੂਲਾ ਜ਼ਿਲ੍ਹੇ ਦੇ ਕਿਸਾਨਾਂ ਦੇ ਟਰੈਕਟਰ ਦਿੱਲੀ ਦੀ ਟਰੈਕਟਰ ਪਰੇਡ ਵਿੱਚ ਵੀ ਸ਼ਾਮਲ ਹੋਣਗੇ। ਪੂਰੇ ਪੰਚਕੂਲਾ ਜ਼ਿਲ੍ਹੇ ਦੇ ਵੱਖ-ਵੱਖ ਬਾਲਕਾਂ ਵਿੱਚੋਂ ਕੱਢੀ ਗਈ ਟਰੈਕਟਰ ਰੈਲੀ ਤੋਂ ਬਾਅਦ ਚੰਡੀਮੰਦਰ ਟੋਲ ਪਲਾਜਾ ਅਤੇ ਬਰਵਾਲਾ -ਨੱਗਲ ਟੋਲ ਪਲਾਜਾ ਤੇ ਸੈਂਕੜੇ ਕਿਸਾਨਾਂ ਨੇ ਕਿਹਾ ਹੈ ਦਿੱਲੀ ਦੀ ਟਰੈਕਟਰ ਪਰੇਡ ਵਿੱਚ ਪੰਚਕੂਲਾ ਜ਼ਿਲ੍ਹੇ ਦੇ ਟਰੈਕਟਰ ਵੀ ਸ਼ਾਮਲ ਹੋਣਗੇ। ਕਿਸਾਨ ਨੇਤਾ ਕਰਮ ਸਿੰਘ ਨੇ ਦੱਸਿਆ ਕਿ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਪੂਰੇ ਜ਼ਿਲ੍ਹੇ ਦੇ ਕਿਸਾਨ ਜੋਸ਼ ਵਿੱਚ ਹਨ। ਉਹਨਾਂ ਦੱਸਿਆ ਕਿ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਜ਼ਿਲ੍ਹੇ ਦੀਆਂ ਮਹਿਲਾਵਾਂ/ਬੀਬੀਆਂ ਵੀ ਸ਼ਾਮਲ ਹੋਣਗੀਆਂ। ਪੰਚਕੂਲਾ ਵਿੱਚ ਬੀਤੀ ਕੱਲ੍ਹ ਟਰੈਕਟਰ ਰੈਲੀ ਨੂੰ ਲੈ ਕੇ ਜ਼ਿਲ੍ਹੇ ਦੇ ਕਿਸਾਨ ਪੂਰੇ ਜੋਸ਼ ਵਿੱਚ ਹਨ। ਚੰਡੀਮੰਦਰ ਟੋਲ ਪਲਾਜਾ ਅਤੇ ਨੱਗਲ-ਬਰਵਾਲਾ ਟੋਲ ਪਲਾਜਾ ਤੇ ਸੈਂਕੜੇ ਕਿਸਾਨਾਂ ਅਤੇ ਮਹਿਲਾਵਾਂ ਧਰਨੇ ਤੇ ਬੈਠੀਆਂ ਹੋਈਆਂ ਹਨ ਅਤੇ ਜਿਨ੍ਹਾਂ ਨੇ ਆਉਣ-ਜਾਣ ਵਾਲੇ ਸਾਰੇ ਵਾਹਨਾਂ ਨੂੰ ਟੋਲ ਫ੍ਰੀ ਕਰਵਾ ਰੱਖਿਆ ਹੈ। ਇਹਨਾਂ ਦੋਵਾਂ ਟੋਲ ਪਲਾਜਾ ਉੱਤੇ ਲੰਗਰ ਦੀ ਸੇਵਾ ਵੀ ਕਈ ਧਾਰਮਿਕ ਸੰਸਥਾਵਾਂ ਲਗਾਤਾਰ ਕਰ ਰਹੀਆਂ ਹਨ। ਟੋਲ ਪਲਾਜਾ ਤੇ ਪੰਜਾਬੀ ਗਾਇਕ ਵੀ ਆਪਣਾ ਯੋਗਦਾਨ ਦੇ ਰਹੇ ਹਨ।