Saturday, March 06, 2021 ePaper Magazine

ਹਰਿਆਣਾ

ਹੁਣ ਤੱਕ ਸਿਹਤ ਵਿਭਾਗ ਦੇ 933 ਕਰਮਚਾਰੀਆਂ ਨੇ ਵੈਕਸੀਨ ਲਗਵਾਈ

January 23, 2021 12:31 PM

ਪੰਚਕੂਲਾ/22 ਜਨਵਰੀ/ਪੀ. ਪੀ. ਵਰਮਾ: ਪੰਚਕੂਲਾ ਵਿੱਚ ਕੋਵਿਸ਼ਿਲਡ ਵੈਕਸੀਨ ਦੇ ਟੀਕੇ ਲਗਵਾਉਣ ਵਾਸਤੇ ਪੰਜ ਸੈਂਟਰ ਬਣਾਏ ਗਏ ਹਨ ਅਤੇ ਇਹਨਾਂ ਸੈਂਟਰਾਂ ਵਿੱਚ ਹੁਣ ਤੱਕ 933 ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਵੈਕਸੀਨ ਲਗਵਾਈ ਹੈ। ਇਹ ਵੈਕਸੀਨ ਸੈਂਟਰ ਪੰਚਕੂਲਾ ਦੇ ਸੈਕਟਰ-4 ਦੀ ਸਿਵਲ ਡਿਸਪੈਂਸਰੀ, ਸੈਕਟਰ-7 ਦੀ ਸਿਵਲ ਡਿਸਪੈਂਸਰੀ, ਅਲਕੇਮਿਸਟ ਹਸਪਤਾਲ, ਕਾਲਕਾ ਦਾ ਸਰਕਾਰੀ ਹਸਪਤਾਲ ਅਤੇ ਪਿੰਜ਼ੌਰ ਦੀ ਪੀਐਚਸੀ ਸ਼ਾਮਲ ਹੈ। ਪੰਚਕੂਲਾ ਵਿੱਚ ਕੁਲ 6219 ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਇਹ ਵੈਕਸੀਨ ਲਗਾਈ ਜਾਣੀ ਹੈ। ਇਸਦੀ ਸ਼ੁਰੂਆਤ 16 ਜਨਵਰੀ ਨੂੰ ਹੋਈ ਸੀ ਅਤੇ ਲਗਾਤਾਰ ਚੱਲ ਰਹੀ ਹੈ। ਹਾਲਾਂਕਿ ਵਿਭਾਗ ਵੱਲੋਂ ਜਿਹੜਾ ਟੀਚਾ ਵੈਕਸੀਨ ਲਗਾਉਣ ਦਾ ਮਿਥਿਆ ਸੀ ਉਸਦਾ ਅੱਧਾ ਟੀਚਾ ਹਾਲੇ ਤੱਕ ਪੂਰਾ ਨਹੀਂ  ਹੋਇਆ ਹੈ। ਅਜਿਹੀਆਂ ਸਥਿਤੀਆਂ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਸਾਰਾ ਮੁਲਾਂਕਣ ਕਰ ਲਿਆ ਹੈ। ਇਸਦੇ ਤਿੰਨ ਕਾਰਨ ਸਾਹਮਣੇ ਆ ਰਹੇ ਹਨ। ਇਸ ਵਿੱਚ ਇੱਕ ਕਾਰਨ ਇਹ ਵੀ ਹੈ ਕਿ ਕੋਵਿਡ ਪੋਰਟਲ ਉੱਤੇ ਉਹ ਸਿਹਤ ਕਰਮਚਾਰੀ ਦਾ ਡਾਟਾ ਫੀਡ ਹੋਣਾ, ਜਿਨ੍ਹਾਂ ਨੂੰ ਕੋਰੋਨਾ ਹੋ ਚੁੱਕਿਆ ਹੈ। ਅਜਿਹੇ ਕਰਮਚਾਰੀ ਟੀਚੇ ਵਿੱਚ ਤਾਂ ਆ ਰਹੇ ਹਨ ਪਰ ਉਹਨਾਂ ਨੂੰ ਟੀਕਾ ਨਹੀਂ ਲੱਗ ਪਾ ਰਿਹਾ। ਇਸਦੇ ਨਾਲ ਹੀ ਕਈ ਅਜਿਹੇ ਕਰਮਚਾਰੀ ਵੀ ਹਨ ਜਿਹੜੇ ਛੁੱਟੀ ਤੇ ਹਨ। ਇਸ ਕਾਰਨ ਵੀ ਇਹ ਕੰਮ ਢਿੱਲਾ ਚੱਲ ਰਿਹਾ ਹੈ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ