Saturday, March 06, 2021 ePaper Magazine

ਪੰਜਾਬ

ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਗਿਆਨਾ ਸਕੂਲ ਦੇ ਵਿਦਿਆਰਥੀ ਹੋਏ ਸਨਮਾਨਿਤ

January 23, 2021 01:16 PM

- ਦਸਵੀਂ ਅਤੇ ਬਾਰ੍ਹਵੀਂ ਜਮਾਤ ’ਚੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਨੂੰ ਦਿੱਤੇ ਗਏ ਲੈਪਟਾਪ ਅਤੇ ਨਕਦ ਰਾਸ਼ੀ

ਸੁਰਿੰਦਰ ਪਾਲ ਸਿੰਘ
ਕਾਲਾਂਵਾਲੀ, 22 ਜਨਵਰੀ : ਨੇੜਲੇ ਖੇਤਰ ਦੇ ਪਿੰਡ ਗਿਆਨਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਖੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਨੂੰ ਲੈਪਟਾਪ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਗਿਆਨਾ ਸਕੂਲ ਦੇ ਪਿ੍ਰੰਸੀਪਲ ਇੰਦਰਜੀਤ ਸਿੰਗਲਾ ਨੇ ਸਾਡੇ ਪੱਤਰਕਾਰ ਨੂੰ ਦਸਿਆ ਕਿ ਸਕੂਲ ਦੇ ਦਸਵੀਂ ਜਮਾਤ ਦੇ ਪਹਿਲੇ ਦੂਜੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਟੈਬਲੈੱਟ ਅਤੇ ਨਗਦ ਰਾਸ਼ੀ ਦਿੱਤੀ ਗਈ ਅਤੇ ਨਾਲ ਹੀ ਸੱਤਰ ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਨਗਦ ਰਾਸ਼ੀ ਰਿਫਾਇਨਰੀ ਵੱਲੋਂ ਦਿੱਤੀ ਗਈ। ਇਸੇ ਤਰਾਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ 40 ਹਜਾਰ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ 30 ਹਜਾਰ ਨਗਦ ਰਾਸ਼ੀ ਦਿੱਤੀ ਗਈ। ਇਸ ਸਮਾਗਮ ਦੀ ਮੰਚ ਸੰਚਾਲਿਕਾ ਗਿਆਨਾਂ ਸਕੂਲ ਦੀ ਪੰਜਾਬੀ ਅਧਿਆਪਕਾ ਨਵਜੋਤ ਕੌਰ ਨੇ ਕਿਹਾ ਕਿ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਵੀ ਦਿੱਤੇ ਗਏ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਨੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਿਦਿਆਰਥੀਆਂ ਨੂੰ ਹਮੇਸ਼ਾ ਹੀ ਅੱਗੇ ਵਧਣ ਦੀ ਪ੍ਰੇਰਨਾ ਦੇਣ ਤੇ ਜ਼ੋਰ ਦਿੱਤਾ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਇੰਦਰਜੀਤ ਸਿੰਗਲਾ ਵੱਲੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਅਤੇ ਮਹਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗਏ। ਗਿਆਨਾ ਸਕੂਲ ਦੀ ਅਧਿਆਪਕਾ ਨਵਜੋਤ ਕੌਰ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਵੀ ਭੇਜਣ ਦੇ ਨਾਲ ਨਾਲ ਅੱਠਵੀਂ ਜਮਾਤ ਦੀਆਂ ਸਾਰੀਆਂ ਵਿਦਿਆਰਥਣਾਂ ਨੂੰ ਸਾਈਕਲ ਵੀ ਦਿਤੇ ਗਏ ਹਨ। ਇਸ ਸਮਾਗਮ ਦੇ ਅੰਤ ਵਿਚ ਸਕੂਲ ਪਿ੍ਰੰਸੀਪਲ ਇੰਦਰਜੀਤ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਮੌਕੇ ਹੋਣਹਾਰ ਵਿਦਿਆਰਥੀਆਂ ਦੇ ਮਾਪੇ,ਸਕੂਲ ਸਟਾਫ, ਗ੍ਰਾਮ ਪੰਚਾਇਤ ਮੈਂਬਰ ਕਮੇਟੀ ਮੈਂਬਰ ਅਤੇ ਵਿਦਿਆਰਥੀ ਸ਼ਾਮਲ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪੰਜਾਬ ਸਰਕਾਰ ਸੂਬੇ ਦੀ ਜਵਾਨੀ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਤੇ ਸਰਗਰਮ ਕਰਨ ਲਈ ਵਚਨਬੱਧ : ਸੁਖਵਿੰਦਰ ਸਿੰਘ ਬਿੰਦਰਾ

ਔਰਤਾਂ ਨੂੰ ਆਪਣੇ ਹਿੱਸੇ ਦੀ ਸਪੇਸ ’ਤੇ ਖੁਦ ਕਾਬਜ਼ ਹੋਣਾ ਪਵੇਗਾ : ਜੱਜ ਅਮਨਦੀਪ ਸਿੰਘ

ਕੋਰੋਨਾ ਤੋਂ ਬਚਾਅ ਲਈ ਵੈਕਸੀਨ ਜ਼ਰੂਰ ਲਗਵਾਓ : ਡਾ. ਐਚ ਐਨ ਸਿੰਘ

ਘਰ-ਘਰ ਰੋਜ਼ਗਾਰ ਤਹਿਤ ਟ੍ਰਾਈਡੈਂਟ ਗਰੁੱਪ ਵੱਲੋਂ ਲੜਕੀਆਂ ਨੂੰ ਦਿੱਤੀ ਜਾਵੇਗੀ ਟ੍ਰੇਨਿੰਗ

ਸ਼ਹਿਰ ਨੂੰ ਸੁੰਦਰ ਅਤੇ ਸੈਰਗਾਹ ਬਣਾਉਣ ’ਚ ਨਾਜਾਇਜ਼ ਕਬਜ਼ੇ ਬਣੇ ਹੋਏ ਅੜਿੱਕਾ

ਸੰਸਥਾ ਪਹਿਲਾਂ ਇਨਸਾਨੀਅਤ ਨੇ ਲੋੜਵੰਦ ਨੂੰ ਵ੍ਹੀਲਚੇਅਰ ਭੇਟ ਕੀਤੀ : ਅਜੈਵੀਰ ਸਿੰਘ ਲਾਲਪੁਰਾ

ਤਹਿਸੀਲਦਾਰ ਗੁਰਮੀਤ ਸਹੋਤਾ ਨੇ ਦਫਤਰੀ ਸਟਾਫ ਤੇ ਹੋਰਾਂ ਨਾਲ ਲਗਵਾਇਆ ਕੋਰੋਨਾ ਰੋਕੂ ਟੀਕਾ

ਪਸ਼ੂ ਹਸਪਤਾਲ ’ਚ ਕਾਫ ਰੈਲੀ ਪਸ਼ੂ ਮੁਕਾਬਲਾ ਕਰਵਾਇਆ ਗਿਆ

ਨਸ਼ੀਲੇ ਪਦਾਰਥ ਸਮੇਤ ਦੋ ਕਾਬੂ

ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਦੀ ਹੋਈ ਮੀਟਿੰਗ