ਤਪਾ ਮੰਡੀ, 22 ਜਨਵਰੀ (ਯਾਦਵਿੰਦਰ ਸਿੰਘ ਤਪਾ, ਅਜਯਪਾਲ ਸਿੰਘ ਸੂਰੀਯਾ) : ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤੇ ਡੀ.ਐਸ.ਪੀ ਤਪਾ ਬਲਜੀਤ ਸਿੰਘ ਬਰਾੜ ਅਤੇ ਥਾਣਾ ਮੁੱਖੀ ਨਰਦੇਵ ਸਿੰਘ ਨੇ ਬਰਨਾਲਾਬਠਿੰਡਾ ਮੁੱਖ ਮਾਰਗ ‘ਤੇ ਮਿਸ਼ਨ ਸੁਰੱਖਿਆ ਹੇਠ ਦੁਰਘਟਨਾਵਾਂ ਨੂੰ ਰੋਕਣ ਲਈ ਅਤੇ ਲੋਕਾਂ ਨੂੰ ਸੜਕ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਟਰੈਕਟਰ-ਟਰਾਲੀਆਂ, ਸਰਕਾਰੀ ਗੈਰਸਰਕਾਰੀ ਗੱਡੀਆਂ, ਥ੍ਰੀ ਵਹੀਕਲਾਂ ਅਤੇ ਹੋਰ ਵਹੀਕਲਾਂ ਤੇ ਰਿਫਲੈਕਟਰ ਲਾਏ ਗਏ ਅਤੇ ਗੱਡੀਆਂ ਦੇ ਡਰਾਇਵਰਾਂ ਨੂੰ ਸੜਕ ’ਤੇ ਚੱਲਣ ਸੰਬੰਧੀ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਇਸ ਮੁਹਿੰਮ ਹੇਠ 40 ਦੇ ਕਰੀਬ ਰਿਫਲੈਕਟਰ ਲਗਾਏ ਅਤੇ ਰਿਕਸ਼ਾਂ ਚਾਲਕ ਲੋੜਵੰਦਾਂ ਨੂੰ ਜੈਕੇਟਾਂ ਵੀ ਵੰਡੀਆਂ। ਉਨ੍ਹਾਂ ਕਿਹਾ ਕਿ ਟਰੈਕਟਰ-ਟਰਾਲੀਆਂ, ਟਰੱਕਾਂ ‘ਚ ਸਵਾਰੀਆਂ ਨਾ ਬਿਠਾਈਆਂ ਜਾਣ, ਜੇਕਰ ਡਰਾਇਵਰ ਇਨ੍ਹਾਂ ਨਿਯਮਾਂ ਦਾ ਖਿਆਲ ਰੱਖਣਗੇ ਤਾਂ ਗੱਡੀ ਦੀ ਮੁਨਿਆਦ ਵਧੇਗੀ ਅਤੇ ਹਾਦਸਿਆਂ ਤੋਂ ਵੀ ਬਚਾਅ ਰਹੇਗਾ। ਇਸ ਮੌਕੇ ਸਬ-ਇੰਸਪੈਕਟਰ ਅੰਮ੍ਰਿਤ ਸਿੰਘ, ਸਹਾਇਕ ਥਾਣੇਦਾਰ ਗੁਰਦੀਪ ਸਿੰਘ, ਸਹਾਇਕ ਥਾਣੇਦਾਰ ਜਸਵੀਰ ਸਿੰਘ ਆਦਿ ਹਾਜਰ ਸਨ।