Friday, February 26, 2021 ePaper Magazine
BREAKING NEWS
ਅਹਿਮਦਾਬਾਦ : ਐਸਵੀਪੀ ਹਸਪਤਾਲ 'ਚ ਦਾਖਲ ਕੋਰੋਨਾ ਦੇ 30 ਮਰੀਜ਼ ਭਰਤੀ, ਸ਼ਹਿਰ 'ਚ 11 ਮਾਈਕਰੋ ਕੰਟਰੋਲ ਜ਼ੋਨ ਲਾਗੂਬੰਗਾਲ 'ਚ ਅੱਜ ਹੀ ਕੀਤਾ ਜਾ ਸਕਦਾ ਹੈ ਚੋਣ ਤਰੀਕਾਂ ਦਾ ਐਲਾਨਕੋਰੋਨਾ : ਦੇਸ਼ 'ਚ ਪਿਛਲੇ 24 ਘੰਟਿਆਂ 'ਚ 16,577 ਨਵੇਂ ਮਾਮਲੇ, 120 ਲੋਕਾਂ ਦੀ ਮੌਤਨੋਦੀਪ ਕੌਰ ਦਾ ਬਾਹਰ ਆਉਣ ਦਾ ਰਸਤਾ ਹੋਇਆ ਸਾਫ, ਹਾਈਕੋਰਟ ਨੇ ਦਿੱਤੀ ਜ਼ਮਾਨਤਕਿਸਾਨ ਸੰਘਰਸ਼ ਤੋਂ ਪਰਤੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ’ਚ ਸਿੱਖ ਸੰਗਤਾਂ ਦੀਆਂ ਸ਼ਮੂਲੀਅਤ ’ਤੇ ਰੋਕ ਨਿਖੇਧੀਯੋਗ : ਬਾਬਾ ਤਿਲੋਕੇਵਾਲਾਮਾਮਲਾ ਕਰੂਰਾ ਦੇ ਜੰਗਲ ਦੀ ਜ਼ਮੀਨ ਦਾ : ਜੰਗਲਾਤ ਵਿਭਾਗ ਦੀ ਖਰੀਦ ’ਚ ਵੱਡੇ ਘੁਟਾਲੇ ਆ ਸਕਦੇ ਨੇ ਸਾਹਮਣੇ, ਖਰੀਦੀ ਜ਼ਮੀਨ ਦਾ ਰਕਬਾ ਨਹੀਂ ਹੋ ਰਿਹੈ ਪੂਰਾਤੇਲ ਕੀਮਤਾਂ ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਵੱਲੋਂ ਕਰਨਾਲ ’ਚ ਰੋਸ ਪ੍ਰਦਰਸ਼ਨ ਪਹਿਲੀ ਮਾਰਚ ਨੂੰਦਿੱਲੀ ਕਿਸਾਨ ਅੰਦੋਲਨ : ਨੋਟਿਸ ਭੇਜੇ ਜਾਣ ਤੋਂ ਕਿਸਾਨਾਂ ’ਚ ਗੁੱਸੇ ਦੀ ਲਹਿਰਭਾਰਤ-ਪਾਕਿ ਕੰਟਰੋਲ ਰੇਖਾ ’ਤੇ ਗੋਲ਼ੀਬਾਰੀ ਰੋਕਣ ਲਈ ਸਹਿਮਤ

ਪੰਜਾਬ

ਮੰਤਰੀਆਂ ਦੇ ਸਮੂਹ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਜੁਆਇੰਟ ਐਸੋਸੀਏਸ਼ਨ ਆਫ ਕਾਲੇਜਿਸ (ਜੈਕ) ਨਾਲ ਕੀਤੀ ਮੀਟਿੰਗ

January 23, 2021 03:19 PM

ਬਠਿੰਡਾ 23 ਜਨਵਰੀ (ਏਜੰਸੀ) : ਪੰਜਾਬ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦਿਆਂ ਦੇ ਹੱਲ ਲਈ ਜੁਆਇੰਟ ਐਸੋਸੀਏਸ਼ਨ ਆਫ ਕਾਲੇਜਿਸ (ਜੈਕ) ਨਾਲ ਮੀਟਿੰਗ ਕੀਤੀ, ਜਿਸ ’ਚ ਪੰਜਾਬ ਸਰਕਾਰ ਦੇ ਸਾਰੇ ਪ੍ਰਮੁੱਖ ਕਾਰਜਕਰਤਾਵਾਂ ਅਤੇ ਜੈਕ ਦੇ 13 ਮੈਂਬਰਾਂ ਨੇ ਭਾਗ ਲਿਆ।

ਕਮੇਟੀ ’ਚ ਪੰਜਾਬ ਦੇ ਵਿੱਤ ਮੰਤਰੀ, ਮਨਪ੍ਰੀਤ ਸਿੰਘ ਬਾਦਲ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ, ਚਰਨਜੀਤ ਸਿੰਘ ਚੰਨੀ, ਉੁਚ ਸਿੱਖਿਆ ਮੰਤਰੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ; ਸਮਾਜ ਭਲਾਈ ਮੰਤਰੀ, ਸਾਧੂ ਸਿੰਘ ਧਰਮਸੋਤ ਅਤੇ ਸੰਸਦੀ ਸਕੱਤਰ, ਰਾਜ ਕੁਮਾਰ ਵੇਰਕਾ ਸ਼ਾਮਲ ਸਨ।

ਇਸ ਮੀਟਿੰਗ ਦੌਰਾਨ ਜੈਕ ਤੋਂ ਸਤਨਾਮ ਐਸ ਸੰਧੂ, ਚੀਫ ਪੈਟਰਨ, ਜੈਕ, ਡਾ: ਗੁਰਮੀਤ ਸਿੰਘ ਧਾਲੀਵਾਲ, ਚੇਅਰਮੈਨ, ਜੈਕ, ਜਗਜੀਤ ਸਿੰਘ, ਪ੍ਰਧਾਨ ਜੈਕ ਅਤੇ ਡਾ. ਅੰਸ਼ੂ ਕਟਾਰੀਆ ਨੇ ਪੀ ਐੱਮ ਐੱਸ ਦੇ ਵੱਖ ਵੱਖ ਮੁੱਦੇ ਉਠਾਏ ।

ਉਨ੍ਹਾਂ ਕੇਂਦਰ ਵਲੋਂ ਦਿੱਤਾ ਗਿਆ 309 ਕਰੋੜ ਰੁਪਏ ਜਾਰੀ ਕਰਨ, ਨਿੱਜੀ ਕਾਲਜਾਂ ਦੀ 2017-18, 2018-19 ਅਤੇ 2019-20 ਦੀ ਬਕਾਇਆ 1850 ਕਰੋੜ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੁਰੰਤ ਅਦਾ ਕਰਨ ਦੀ ਵੀ ਅਪੀਲ ਕੀਤੀ । ਇਸ ਦੇ ਨਾਲ ਹੀ ਜੈਕ ਨੇ 9 ਫੀਸਦੀ ਵਿਆਜ ਕਟੌਤੀ ਅਤੇ ਫੀਸ ਕੈਪਿੰਗ ਮੁੱਦੇ ਨੂੰ ਸੁਲਝਾਉਣ ਲਈ ਵੀ ਕਿਹਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ, ਜਸਪਾਲ ਸਿੰਘ, ਕੇਏਪੀ ਸਿਨਹਾ, ਅਨੁਰਾਗ ਵਰਮਾ, ਮਾਲਵਿੰਦਰ ਸਿੰਘ ਜੱਗੀ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਸੌਰਭ ਰਾਜ ਵੀ ਕਮੇਟੀ ਦਾ ਹਿੱਸਾ ਸਨ।

ਇਸ ਤੋਂ ਇਲਾਵਾ ਐਮਆਰਐਸਪੀਟੀਯੂ, ਪੰਜਾਬੀ ਯੂਨੀਵਰਸਿਟੀ ਆਦਿ ਯੂਨੀਵਰਸਿਟੀਆਂ ਦੇ ਉਪ ਕੁਲਪਤੀ ਵੀ ਮੌਜੂਦ ਸਨ। ਡਾ ਅੰਸ਼ੂ ਕਟਾਰੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਨੇ ਭਰੋਸਾ ਦਿੱਤਾ, ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਭਵਿੱਖ ਬਾਰੇ ਬਹੁਤ ਚਿੰਤਤ ਹੈ। ਉਨਾਂ 31 ਮਾਰਚ ਤੋਂ ਪਹਿਲਾਂ 309 ਕਰੋੜ ਰੁਪਏ ਤੁਰੰਤ ਜਾਰੀ ਕਰਨ ਦਾ ਭਰੋਸਾ ਦਿੱਤਾ। ਉਨਾਂ ਨੇ ਇਹ ਵੀ ਕਿਹਾ ਕਿ ਉਹ 2017-18, 2018-19 ਅਤੇ 2019-20 ਦੇ 40 ਫੀਸਦੀ ਬਕਾਇਆ ਹਿੱਸੇ ਦੀ ਵੰਡ ਕਰ ਦੇਣਗੇ ਅਤੇ ਉਹ ਕੇਂਦਰ ਸਰਕਾਰ ਅਤੇ ਜੈਕ ਦੇ ਨਾਲ ਕੇਂਦਰ ਸਰਕਾਰ ਦੇ 60 ਫੀਸਦੀ ਹਿੱਸੇ ਦੀ ਬਕਾਇਆ ਰਕਮ ਦੀ ਰਿਹਾਈ ਲਈ ਪਾਲਣ ਕਰਨਗੇ,ਜਿਸ ’ਚ ਸਕੀਮ ਬੰਦ ਕਰ ਦਿੱਤੀ ਗਈ ਸੀ। ਫੀਸ ਕੈਪਿੰਗ ਦੇ ਮਸਲੇ ਦੇ ਹੱਲ ਲਈ ਜੈਕ ਤੇ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਡਾ. ਅੰਸ਼ੂ ਕਟਾਰੀਆ ਨੂੰ ਮੈਂਬਰ ਬਣਾਇਆ ਗਿਆ ਹੈ। ਕਮੇਟੀ ਇਸ ਮਸਲੇ ਨੂੰ 7 ਦਿਨਾਂ ਦੇ ਅੰਦਰ ਅੰਦਰ ਸੁਲਝਾ ਲਵੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਕਿਸਾਨ ਸੰਘਰਸ਼ ਤੋਂ ਪਰਤੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਡਰੀਮ ਬਿਲਡਰਜ਼ ਨੇ ਪ੍ਰਭਜੋਤ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਟਿੱਬੀ ਸਾਹਿਬ ਗਊਸ਼ਾਲਾ ਵਿਖੇ ਕੈਂਪ ਲਗਾ ਕੇ ਪਸ਼ੂਆਂ ਦਾ ਕੀਤਾ ਇਲਾਜ

ਰੂਪਨਗਰ ਪੁਲਿਸ ਵਲੋਂ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, 8 ਕੁੜੀਆਂ ਤੇ 4 ਮੁੰਡੇ ਕਾਬੂ

ਲੋਕਤੰਤਰ ’ਚ ਮੋਦੀ ਹਕੂਮਤ ਦਾ ਰਤੀ ਭਰ ਵੀ ਵਿਸ਼ਵਾਸ਼ ਨਹੀਂ: ਸੰਯੁਕਤ ਕਿਸਾਨ ਮੋਰਚਾ

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਲੰਮੇ ਸਮੇਂ ਮਗਰੋਂ ਘਰੋਂ ਬਾਹਰ ਪੈਰ ਪੁੱਟਦੇ ਵੱਡੇ ਬਾਦਲ ਨੇ ਸੁੱਟਿਆ ‘ਸਿਆਸੀ ਗੋਲਾ’

ਸੰਯੁਕਤ ਕਿਸਾਨ ਮੋਰਚੇ ਦੇ ਸਦੇ ’ਤੇ ਐਸਡੀਐਮ ਧਰਮਕੋਟ ਨੂੰ ਦਿੱਤਾ ਮੰਗ-ਪੱਤਰ

‘ਮੌਸਮ ਦੀ ਤਬਦੀਲੀ ਦੇ ਚਲਦਿਆਂ ਫਸਲ ਦਾ ਨਿਰੰਤਰ ਨਿਰੀਖਣ ਕੀਤਾ ਜਾਵੇ’

ਪਿਕਅੱਪ ਗੱਡੀ ਟਰੱਕ ਦੇ ਮਗਰ ਟਕਰਾਈ, ਡਰਾਈਵਰ ਵਾਲ ਵਾਲ ਬਚਿਆ