ਨਵੀਂ ਦਿੱਲੀ, 23 ਜਨਵਰੀ (ਏਜੰਸੀ) : ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਕੰਪਨੀ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਆਸਟਰੇਲੀਆਈ ਦੌਰੇ 'ਤੇ ਚਾਰ ਮੈਚਾਂ ਦੇ ਟੈਸਟ ਵਿੱਚ ਭਾਰਤੀ ਕ੍ਰਿਕਟ ਟੀਮ ਲਈ 2-1 ਦੀ ਇਤਿਹਾਸਕ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਛੇ ਨੌਜਵਾਨ ਖਿਡਾਰੀਆਂ ਨੂੰ ਇੱਕ ਐਸਯੂਵੀ ਕਾਰ (ਮਹਿੰਦਰਾ ਥਾਰ ਐਸਯੂਵੀ) ਦੇਣ ਦਾ ਐਲਾਨ ਕੀਤਾ। ਇਨ੍ਹਾਂ ਛੇ ਖਿਡਾਰੀਆਂ ਵਿਚ ਮੁਹੰਮਦ ਸਿਰਾਜ, ਟੀ ਨਟਰਾਜਨ, ਸ਼ਾਰਦੁਲ ਠਾਕੁਰ, ਵਾਸ਼ਿੰਗਟਨ ਸੁੰਦਰ, ਸ਼ੁਭਮਨ ਗਿੱਲ ਅਤੇ ਨਵਦੀਵ ਸੈਣੀ ਸ਼ਾਮਲ ਹਨ।
ਆਨੰਦ ਮਹਿੰਦਰਾ ਨੇ ਟਵੀਟ ਕੀਤਾ, "ਛੇ ਨੌਜਵਾਨਾਂ ਨੇ ਆਸਟਰੇਲੀਆ ਖ਼ਿਲਾਫ਼ ਹਾਲ ਹੀ ਵਿੱਚ ਹੋਈ ਇਤਿਹਾਸਕ ਲੜੀ ਵਿੱਚ ਸ਼ੁਰੂਆਤ ਕੀਤੀ (ਸ਼ਾਰਦੂਲ ਇਸ ਤੋਂ ਪਹਿਲਾਂ 1 ਮੈਚ ਵਿੱਚ ਬਹੁਤ ਥੋੜੇ ਸਮੇਂ ਲਈ ਮੈਦਾਨ ਵਿੱਚ ਰਹੇ ਹਨ।) ਇਨ੍ਹਾਂ ਨੌਜਵਾਨਾਂ ਨੇ ਭਾਰਤ ਵਿਤ ਨੌਜਵਾਨਾਂ ਦੀ ਆਉਣ ਵਾਲੀ ਪੀੜੀ ਲਈ ਸੁਪਨੇ ਵੇਖਣੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਨੂੰ ਸੰਭਵ ਕਰ ਦਿੱਤਾ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਸੱਚੀ ਉਭਾਰ ਦੀ ਕਹਾਣੀ। ਉੱਤਮਤਾ ਦੀ ਭਾਲ ਵਿਚ ਮੁਸ਼ਕਲ ਰੁਕਾਵਟਾਂ ਨੂੰ ਕਿਵੇਂ ਪਾਰ ਕੀਤਾ ਜਾਵੇ। ਇਹ ਜ਼ਿੰਦਗੀ ਦੇ ਸਾਰੇ ਖੇਤਰਾਂ ਵਿਚ ਇਕ ਪ੍ਰੇਰਣਾ ਬਣ ਕੇ ਉੱਭਰੇ ਹਨ। ਇਹ ਮੈਨੂੰ ਬਹੁਤ ਖੁਸ਼ੀ ਦਿੰਦਾ ਹੈ ਕਿ ਮੈਂ ਇਨ੍ਹਾਂ ਸਾਰੇ ਨੌਜਵਾਨ ਖਿਡਾਰੀਆਂ ਨੂੰ ਆਪਣੇ ਖਾਤੇ ਵਿਚੋਂ ਨਵਾਂ ਤੋਹਫ਼ਾ ਦੇਣ ਦਾ ਫੈਸਲਾ ਕੀਤਾ ਹੈ। ”
ਮਹਿੰਦਰਾ ਨੇ ਅੱਗੇ ਲਿਖਿਆ, "ਇਹ ਤੋਹਫ਼ਾ ਦੇਣ ਦਾ ਇਕੋ ਇਕ ਕਾਰਨ ਹੈ ਨੌਜਵਾਨਾਂ ਨੂੰ ਆਪਣੇ ਵਿਚ ਵਿਸ਼ਵਾਸ ਕਰਨ ਲਈ ਪ੍ਰੇਰਣਾ ਦੇਣਾ। ਮੁਹੰਮਦ ਸਿਰਾਜ, ਟੀ. ਨਟਰਾਜਨ, ਸ਼ਾਰਦੁਲ ਠਾਕੁਰ, ਵਾਸ਼ਿੰਗਟਨ ਸੁੰਦਰ, ਸ਼ੁਭਮਨ ਗਿੱਲ ਅਤੇ ਨਵਦੀਪ ਸੈਣੀ ਨੂੰ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ। ਜਿੰਨੀ ਜਲਦੀ ਹੋ ਸਕੇ ਇਨ੍ਹਾਂ ਖਿਡਾਰੀਆਂ ਨੂੰ ਥਾਰ ਗਿਫਟ ਕਰ ਦਿੱਤੀ ਜਾਵੇ। ”