ਏਜੰਸੀ : ਵਰੁਣ ਧਵਨ ਜਲਦੀ ਹੀ ਆਪਣੀ ਗਰਲਫ੍ਰੈਂਡ ਅਤੇ ਫੈਸ਼ਨ ਡਿਜ਼ਾਈਨਰ ਨਤਾਸ਼ਾ ਦਲਾਲ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਵਰੁਣ ਧਵਨ ਅਤੇ ਨਤਾਸ਼ਾ ਦਲਾਲ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ 2020 ਤੋਂ ਚਰਚਾ ਵਿਚ ਸਨ ਪਰ ਦੇਸ਼ ਵਿਚ ਤਾਲਾਬੰਦੀ ਕਾਰਨ ਉਨ੍ਹਾਂ ਦਾ ਵਿਆਹ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਦੋਵੇਂ ਐਤਵਾਰ, 24 ਜਨਵਰੀ ਨੂੰ ਮੁੰਬਈ ਦੇ ਅਲੀਬਾਗ ਸਥਿਤ 'ਦਿ ਮੈਂਸ਼ਨਜ਼ ਰਿਜ਼ੋਰਟ' ਵਿੱਚ ਵਿਆਹ ਕਰਵਾਉਣ ਜਾ ਰਹੇ ਹਨ। ਇਸ ਸ਼ਾਨਦਾਰ ਰਿਜੋਰਟ ਵਿੱਚ ਦੋਵਾਂ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਚੱਲ ਰਹੀਆਂ ਹਨ। ਨੇੜਲੇ ਰਿਸ਼ਤੇਦਾਰਾਂ ਤੋਂ ਇਲਾਵਾ ਇਸ ਵਿਆਹ ਵਿੱਚ ਫਿਲਮ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਸ਼ਾਮਲ ਹੋਣਗੀਆਂ।
ਖਬਰਾਂ ਅਨੁਸਾਰ ਕਈ ਫਿਲਮਾਂ ਦੀਆਂ ਸ਼ਖਸੀਅਤਾਂ ਸ਼ਨੀਵਾਰ ਤੋਂ ਇਸ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਵਰੁਣ ਧਵਨ ਨੇ ਫਿਲਮ ਨਿਰਮਾਤਾ ਕਰਨ ਜੌਹਰ ਦੇ ਟੀਵੀ ਸ਼ੋਅ 'ਕੌਫੀ ਵਿਦ ਕਰਨ' ਵਿੱਚ ਨਤਾਸ਼ਾ ਦਲਾਲ ਨਾਲ ਆਪਣੇ ਰਿਸ਼ਤੇ ਦੀ ਇਕਬਾਲ ਕੀਤੀ ਸੀ। ਨਤਾਸ਼ਾ ਨੇ ਇੱਕ ਵਾਰ ਕਿਹਾ ਸੀ ਕਿ ਦੋਵੇਂ ਸਕੂਲ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਹਨ। ਵਰੁਣ ਅਤੇ ਨਤਾਸ਼ਾ ਅਕਸਰ ਕਈ ਪਾਰਟੀਆਂ ਅਤੇ ਸਮਾਗਮਾਂ ਵਿੱਚ ਇਕੱਠੇ ਦਿਖਾਈ ਦਿੰਦੇ ਹਨ। ਨਤਾਸ਼ਾ ਦਲਾਲ ਫੈਸ਼ਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਐਨਵਾਈਸੀ ਤੋਂ ਗ੍ਰੈਜੂਏਟ ਹੈ। ਨਤਾਸ਼ਾ ਨੇ ਆਪਣੀ ਫੈਸ਼ਨ ਲਾਈਨ ਨਤਾਸ਼ਾ ਦਲਾਲ ਲੇਬਲ ਨੂੰ 2013 ਵਿੱਚ ਖੋਲ੍ਹਿਆ ਸੀ। ਵਰੁਣ ਧਵਨ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ।