ਮਾਸਕੋ, 23 ਜਨਵਰੀ (ਏਜੰਸੀ) : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੱਟੜ ਵਿਰੋਧੀ ਮੰਨੇ ਜਾਣ ਵਾਲੇ ਅਲੈਕਸੀ ਨਵਲਨੀ ਨੇ ਪੁਤਿਨ ਦੀ ਗੁਪਤ ਜ਼ਿੰਦਗੀ ਬਾਰੇ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਰਾਸ਼ਟਰਪਤੀ ਦੇ ਕੋਲ 100 ਅਰਬ ਰੁਪਏ ਦਾ ਘਰ ਹੈ ਅਤੇ ਉਹ ਆਪਣੀ ਪ੍ਰੇਮਿਕਾਵਾਂ 'ਤੇ ਸਰਕਾਰੀ ਖਜ਼ਾਨੇ ਨੂੰ ਲੁਟਾ ਰਹੇ ਹਨ।
ਨਵਲਨੀ ਨੇ ਪੁਤਿਨ ਨੂੰ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਕਰਾਰ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਸਰਕਾਰੀ ਖਜ਼ਾਨੇ ਵਿਚੋਂ ਆਪਣੇ ਪਰਿਵਾਰ, ਖ਼ਾਸਕਰ ਆਪਣੀ 17 ਸਾਲ ਦੀ ਧੀ ਨੂੰ ਖਰਚੇ ਲਈ ਪੈਸੇ ਵੀ ਦਿੰਦੇ ਹਨ।
ਦੱਸ ਦੇਈਏ ਕਿ ਨਵਲਨੀ ਨੂੰ ਪਿਛਲੇ ਸਾਲ ਅਗਸਤ ਵਿੱਚ ‘ਨਰਵ ਏਜੰਟ’ (ਜ਼ਹਿਰ) ਦਿੱਤਾ ਗਿਆ ਸੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ ਸਨ।
ਪੁਤਿਨ ਆਪਣੇ ਆਪ ਨੂੰ ਰਾਜਾ ਮੰਨਦੇ ਹਨ -
ਅਲੈਕਸੀ ਨਵਲਨੀ ਦੇ ਅਨੁਸਾਰ, ਵਲਾਦੀਮੀਰ ਪੁਤਿਨ ਨੇ ਕਾਲੇ ਸਾਗਰ ਦੇ ਕੰਢੇ 100 ਅਰਬ ਦੀ ਲਾਗਤ ਨਾਲ ਪੈਲੇਸ ਬਣਾਇਆ। ਇਸ ਵਿਚ ਪੋਲ ਡਾਂਸ ਅਤੇ ਕੈਸੀਨੋ ਵਰਗੀਆਂ ਸਹੂਲਤਾਂ ਹਨ। ਉਨ੍ਹਾਂ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਜਿਨ੍ਹਾਂ ਲੋਕਾਂ ‘ਤੇ ਪੈਸਾ ਖਰਚ ਕਰ ਰਹੇ ਹਨ, ਉਨ੍ਹਾਂ ਵਿੱਚ ਉਨ੍ਹਾਂ ਦੀ ਕਥਿਤ ਸਾਥੀ ਅਲੀਨਾ ਕਾਬੇਵਾ, ਸਾਬਕਾ ਪਤਨੀ ਸਵੈਤਲਾਣਾ ਅਤੇ ਉਨ੍ਹਾਂ ਦੀ 17 ਸਾਲ ਦੀ ਧੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਆਪਣੇ ਆਪ ਨੂੰ ਰਾਜਾ ਮੰਨਦੇ ਹਨ ਅਤੇ ਬਹੁਤ ਸਾਰੀ ਜਾਇਦਾਦ ਰੱਖਦੇ ਹਨ।
ਮੁਟਿਆਰ ਅਚਾਨਕ ਅਮੀਰ ਬਣ ਗਈ -
ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀ ਕਿਹਾ ਕਿ ਪੁਤਿਨ ਦੇ ਘਰ ਦੀ ਸਫਾਈ ਕਰਨ ਵਾਲੀ ਕ੍ਰਿਵੋਨੋਗਿਖ ਕੁਝ ਸਮੇਂ ਪਹਿਲਾਂ ਤੱਕ ਇੱਕ ਜਵਾਨ ਲੜਕੀ ਸੀ, ਪਰ ਹੁਣ ਉਹ ਅਵਿਸ਼ਵਾਸ਼ਯੋਗ ਅਮੀਰ ਹੋ ਗਈ ਹੈ। ਕਿਸੇ ਨੂੰ ਨਹੀਂ ਪਤਾ ਕਿ ਇੰਨਾ ਪੈਸਾ ਕਿੱਥੋਂ ਆਇਆ। ਉਨ੍ਹਾਂ ਦਾ ਦਾਅਵਾ ਹੈ ਕਿ ਪੁਤਿਨ 1990 ਵਿਚ ਕ੍ਰਿਵੋਨੋਗਿਖ ਨਾਲ ਮਿਲੇ ਸਨ ਅਤੇ 2003 ਵਿਚ ਉਸ ਨੇ ਪੁਤਿਨ ਦੇ ਬੱਚੇ ਨੂੰ ਜਨਮ ਦਿੱਤਾ ਸੀ। ਸ਼ਾਇਦ ਇਹੀ ਕਾਰਨ ਹੈ ਕਿ ਉਸਨੂੰ ਹੁਣ ਬਹੁਤ ਸਾਰੇ ਲਗਜ਼ਰੀ ਅਪਾਰਟਮੈਂਟ ਮਿਲ ਗਏ ਹਨ। ਸਿਰਫ ਇੰਨਾ ਹੀ ਨਹੀਂ, ਉਸਨੂੰ ਰੋਸਈਆ ਬੈਂਕ ਵਿਚ 3% ਹਿੱਸੇਦਾਰੀ ਦਿੱਤੀ।