Friday, February 26, 2021 ePaper Magazine
BREAKING NEWS
ਪੈਟਰੋਲ, ਡੀਜ਼ਲ ਅਤੇ ਗੈਸ ਤੋਂ ਬਾਅਦ ਹੁਣ ਪਿਆਜ਼ ਨੇ ਵੀ ਕੱਢੇ ਹੰਝੂਕਿਸਾਨਾਂ ਨੇ ਅਡਾਨੀ ਦੀ ਕਣਕ ਭਰੀ ਮਾਲ ਰੇਲ ਗੱਡੀ ਮੋਗਾ ਵਿਖੇ ਰੋਕੀਕੋਲ੍ਹਾ ਤਸਕਰੀ : ਸੀਬੀਆਈ ਅਤੇ ਈਡੀ ਦੀ ਸਾਂਝੀ ਟੀਮ ਨੇ ਬੰਗਾਲ ਵਿੱਚ 14 ਥਾਵਾਂ 'ਤੇ ਮਾਰੇ ਛਾਪੇਸੰਯੁਕਤ ਰਾਸ਼ਟਰ ਮਹਾਸਭਾ ਦੇ ਮੁਖੀ ਨੇ ਭਾਰਤ-ਪਾਕਿ ਜੰਗਬੰਦੀ ਸਮਝੌਤੇ ਦਾ ਕੀਤਾ ਸਵਾਗਤਸੀਰੀਆ 'ਤੇ ਅਮਰੀਕੀ ਹਵਾਈ ਹਮਲਾ, ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਸੈਨਿਕ ਕਾਰਵਾਈਅਹਿਮਦਾਬਾਦ : ਐਸਵੀਪੀ ਹਸਪਤਾਲ 'ਚ ਦਾਖਲ ਕੋਰੋਨਾ ਦੇ 30 ਮਰੀਜ਼ ਭਰਤੀ, ਸ਼ਹਿਰ 'ਚ 11 ਮਾਈਕਰੋ ਕੰਟਰੋਲ ਜ਼ੋਨ ਲਾਗੂਬੰਗਾਲ 'ਚ ਅੱਜ ਹੀ ਕੀਤਾ ਜਾ ਸਕਦਾ ਹੈ ਚੋਣ ਤਰੀਕਾਂ ਦਾ ਐਲਾਨਕੋਰੋਨਾ : ਦੇਸ਼ 'ਚ ਪਿਛਲੇ 24 ਘੰਟਿਆਂ 'ਚ 16,577 ਨਵੇਂ ਮਾਮਲੇ, 120 ਲੋਕਾਂ ਦੀ ਮੌਤਨੋਦੀਪ ਕੌਰ ਦਾ ਬਾਹਰ ਆਉਣ ਦਾ ਰਸਤਾ ਹੋਇਆ ਸਾਫ, ਹਾਈਕੋਰਟ ਨੇ ਦਿੱਤੀ ਜ਼ਮਾਨਤਕਿਸਾਨ ਸੰਘਰਸ਼ ਤੋਂ ਪਰਤੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਪੰਜਾਬ

ਡੇਰਾਬਸੀ ਦੇ ਪਿੰਡ ਬੇਹੜਾ ਵਿੱਚ ਪੋਲਟਰੀ ਫਾਰਮ ਤੋ 11,000 ਮੁਰਗੀਆਂ ਨੂੰ ਮਾਰ ਕੇ ਦੱਬਿਆ

January 23, 2021 05:27 PM

ਮੁਹਾਲੀ/ਡੇਰਾਬਸੀ 23 ਜਨਵਰੀ (ਏਜੰਸੀ) : ਜਲੰਧਰ ਲੈਬ ਤੋਂ ਪਹਿਲੀ ਬਰਡ ਫਲੂ ਦੀ ਸ਼ਕੀ ਰਿਪੋਰਟ ਆੳਣ ਤੋ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੁੱਕਰਵਾਰ ਨੂੰ ਭੋਪਾਲ ਲੈਬ ਦੀ ਰਿਪੋਰਟ ਮੰਗਵਾਈ। ਜਿਸ ਤੋਂ ਬਾਅਦ ਡੇਰਾਬੱਸੀ ਦੇ ਪਿੰਡ ਬੇਹੜਾ ਵਿੱਚ ਦੋ ਪੋਲਟਰੀ ਫਾਰਮਾਂ ਦੀਆਂ ਮੁਰਗੀਆਂ ਨੂੰ ਮਾਰ ਕੇ ਜ਼ਮੀਨ ਵਿੱਚ ਦੱਬਿਆ ਗਿਆ। ਇਸ ਦੇ ਲਈ ਪੰਜ-ਪੰਜ ਮੈਂਬਰਾਂ ਦੀਆਂ 25 ਟੀਮਾਂ ਨੇ ਕੰਮ ਕਰਨਾ ਸੁਰੂ ਕਰ ਦਿੱਤਾ ਹੈ। ਪਹਿਲੇ ਦਿਨ 11,000 ਮੁਰਗੀਆਂ ਬੇਹੋਸ ਕਰਨ ਤੋਂ ਬਾਅਦ ਜਮੀਨ ਵਿੱਚ ਟੋਈਆ ਪੁੱਟ ਕੇ ਦਬਾ ਦਿੱਤਾ ਗਿਆ, ਜਦੋਂਕਿ ਦੋਵੇ ਪੋਲਟਰੀ ਫਾਰਮਾਂ ਵਿੱਚ 50 ਹਜ਼ਾਰ ਤੋਂ ਵੱਧ ਮੁਰਗੀਆਂ ਨੂੰ ਮਾਰਿਆ ਜਾਣਾ ਹੈ.। ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
ਦੱਸਿਆ ਜਾ ਰਿਹਾ ਹੈ ਕਿ ਡੇਰਾਬੱਸੀ ਖੇਤਰ ਦੇ ਪਿੰਡ ਬੇਹੜਾ ਵਿੱਚ ਸਥਿਤ ਅਲਫਾ ਅਤੇ ਰਾਇਲ ਪੋਲਟਰੀ ਫਾਰਮਾਂ ਦੀ ਰਿਪੋਰਟ 15 ਜਨਵਰੀ ਨੂੰ ਜਲੰਧਰ ਲੈਬ ਤੋਂ ਸ਼ੱਕੀ ਪਾਈ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਨਮੂਨੇ ਭੋਪਾਲ ਲੈਬ ਵਿੱਚ ਭੇਜੇ ਗਏ। ਉਥੇ ਹੀ 20 ਜਨਵਰੀ ਨੂੰ ਉਸ ਦੀ ਰਿਪੋਰਟ ਬਰਡ ਫਲੂ ਪਾਜ਼ੇਟਿਵ ਸਾਹਮਣੇ ਆਈ। ਇਸ ਤੋਂ ਬਾਅਦ ਬਰਡ ਫਲੂ ਨੂੰ ਰੋਕਣ ਲਈ ਉਪਰੋਕਤ ਦੋਵੇਂ ਪੋਲਟਰੀ ਫਾਰਮਾਂ ਦੀਆਂ ਮੁਰਗੀਆਂ ਨੂੰ ਮਾਰਨ ਲਈ ਡੀ.ਸੀ ਮੁਹਾਲੀ ਗਿਰੀਸ ਦਿਆਲਨ ਵੱਲੋਂ ਪੰਜ-ਪੰਜ ਮੈਂਬਰਾਂ ਦੀਆਂ 25 ਟੀਮਾਂ ਦਾ ਗਠਨ ਕੀਤਾ ਗਿਆ।
ਉਹਨਾ ਟੀਮਾਂ ਨੇ ਪ੍ਰਭਾਵਤ ਮੁਰਗੀਆਂ ਨੂੰ ਮਾਰਨ ਦੀ ਕਾਰਵਾਈ ਸੁਰੂ ਕਰਨ ਲਈ ਪੂਰੀ ਤਿਆਰੀ ਨਾਲ ਪੋਲਟਰੀ ਫਾਰਮਾਂ ਵਿੱਚ ਪਹੁੰਚ ਕੀਤੀ ਅਤੇ ਇਨ੍ਹਾਂ ਟੀਮਾਂ ਨੇ ਫੀਡ ਵਿੱਚ 11 ਹਜ਼ਾਰ ਮੁਰਗੀਆਂ ਨੂੰ ਬੇਹੋਸ਼ੀ ਦੀ ਦਵਾਈ ਦੇਣ ਤੋ ਬਾਅਦ ਅਤੇ ਬਿਨਾ ਕੋਈ ਦਰਦ ਦਿਤੇ ਉਨ੍ਹਾਂ ਨੂੰ ਗਰਦਨ ਮਰੋੜ ਕੇ ਮਾਰ ਦਿੱਤਾ ਗਿਆ। ਇਸ ਤੋਂ ਬਾਅਦ, ਮੁਰਗੀਆ ਨੂੰ ਬੈਗਾਂ ਵਿੱਚ ਭਰ ਕੇ ਜੇਸੀਬੀ ਰਾਹੀ ਜ਼ਮੀਨ ਵਿੱਚ ਟੋਆ ਪੱਟ ਕੇ ਦਬਾ ਦਿੱਤਾ ਗਿਆ, ਡੀਸੀ ਨੇ ਕਿਹਾ ਕਿ ਇਹ ਕਾਰਵਾਈ ਹੁਣ ਅੱਗੇ ਵੀ ਜਾਰੀ ਰਹੇਗੀ ਅਤੇ ਬਰਡ ਫਲੂ ਨਾਲ ਪ੍ਰਭਾਵਤ 50,000 ਮੁਰਗੀਆਂ ਮਾਰੀਆ ਜਾਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਟੀਮ ਦੇ ਹਰ ਮੈਂਬਰ ਨੂੰ ਪੀਪੀਈ ਕਿੱਟਾਂ ਦੇਣ ਤੋਂ ਇਲਾਵਾ ਬਰਡ ਫਲੂ ਦੇ ਫੈਲਣ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਕਿਸਾਨਾਂ ਨੇ ਅਡਾਨੀ ਦੀ ਕਣਕ ਭਰੀ ਮਾਲ ਰੇਲ ਗੱਡੀ ਮੋਗਾ ਵਿਖੇ ਰੋਕੀ

ਕਿਸਾਨ ਸੰਘਰਸ਼ ਤੋਂ ਪਰਤੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਡਰੀਮ ਬਿਲਡਰਜ਼ ਨੇ ਪ੍ਰਭਜੋਤ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਟਿੱਬੀ ਸਾਹਿਬ ਗਊਸ਼ਾਲਾ ਵਿਖੇ ਕੈਂਪ ਲਗਾ ਕੇ ਪਸ਼ੂਆਂ ਦਾ ਕੀਤਾ ਇਲਾਜ

ਰੂਪਨਗਰ ਪੁਲਿਸ ਵਲੋਂ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, 8 ਕੁੜੀਆਂ ਤੇ 4 ਮੁੰਡੇ ਕਾਬੂ

ਲੋਕਤੰਤਰ ’ਚ ਮੋਦੀ ਹਕੂਮਤ ਦਾ ਰਤੀ ਭਰ ਵੀ ਵਿਸ਼ਵਾਸ਼ ਨਹੀਂ: ਸੰਯੁਕਤ ਕਿਸਾਨ ਮੋਰਚਾ

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਲੰਮੇ ਸਮੇਂ ਮਗਰੋਂ ਘਰੋਂ ਬਾਹਰ ਪੈਰ ਪੁੱਟਦੇ ਵੱਡੇ ਬਾਦਲ ਨੇ ਸੁੱਟਿਆ ‘ਸਿਆਸੀ ਗੋਲਾ’

ਸੰਯੁਕਤ ਕਿਸਾਨ ਮੋਰਚੇ ਦੇ ਸਦੇ ’ਤੇ ਐਸਡੀਐਮ ਧਰਮਕੋਟ ਨੂੰ ਦਿੱਤਾ ਮੰਗ-ਪੱਤਰ

‘ਮੌਸਮ ਦੀ ਤਬਦੀਲੀ ਦੇ ਚਲਦਿਆਂ ਫਸਲ ਦਾ ਨਿਰੰਤਰ ਨਿਰੀਖਣ ਕੀਤਾ ਜਾਵੇ’