Friday, February 26, 2021 ePaper Magazine
BREAKING NEWS
ਪੱਛਮੀ ਬੰਗਾਲ ਸਣੇ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ, 2 ਮਈ ਨੂੰ ਆਉਣਗੇ ਨਤੀਜੇਪੰਜਾਬ ਪੁਲਿਸ ਵੱਲੋਂ ਸਾਰੇ ਜ਼ਿਲਿਆਂ ਵਿੱਚ ਸਿਹਤ ਤੇ ਤੰਦਰੁਸਤੀ ਕੇਂਦਰ ਕੀਤੇ ਜਾਣਗੇ ਸਥਾਪਤਖੇਡ ਮੰਤਰੀ ਨੇ ਚੰਡੀਗੜ ਯੂਨੀਵਰਸਿਟੀ ਵਿਖੇ ਵੁਸ਼ੂ ਚੈਂਪੀਅਨਸ਼ਿਪ ਦਾ ਕੀਤਾ ਉਦਘਾਟਨ ਪੰਜਾਬ ਵਿੱਚ ਹੁਣ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਹੋਵੇਗਾ ਕੋਵਿਡ ਟੀਕਾਕਰਣ:ਸਿੱਧੂਪੰਜਾਬ ਵਿਧਾਨਸਭਾ ਹੋਵੇਗੀ ਪੇਪਰ ਰਹਿਤ, ਮੁੱਖ ਸਕੱਤਰ ਨੇ ਕੇੰਦਰ ਦੇ ਅਧਿਕਾਰੀਆਂ ਨਾਲ ਲਈ ਮੀਟਿੰਗਪੰਜਾਬ ਸਰਕਾਰ ਕਰੇਗੀ 324 ਆਈਟੀ ਮਾਹਿਰਾਂ ਦੀ ਭਰਤੀਨਵਾਂ ਸ਼ਹਿਰ- ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਤਿੰਨ ਮਾਮਲੇ ਦਰਜਭਾਰਤ ਅਤੇ ਚੀਨੀ ਵਿਦੇਸ਼ ਮੰਤਰੀ ਦਰਮਿਆਨ 75 ਮਿੰਟ ਤੱਕ ਗੱਲਬਾਤਈ ਕਾਰਡ ਬਣਾਉਣ ਲਈ ਲੋਕਾਂ ਕੋਲ ਸੁਨਹਿਰੀ ਮੌਕਾ- ਐਸਡੀਐਮ ਲੁਬਾਣਾਨਗਰ ਨਿਗਮ ਬਟਾਲਾ ਤੇ ਨਗਰ ਕੌਂਸਲਾਂ ਦੇ ਦਫਤਰਾਂ ਚ ਭਲਕੇ ਲਗੇਗਾ ਲੋਨ ਮੇਲਾ

ਪੰਜਾਬ

25 ਜਨਵਰੀ ਤੋਂ ਸ਼ੁਰੂ ਹੋਵੇਗੀ ਵੋਟਰ ਕਾਰਡ ਡਾਊਨਲੋਡ ਕਰਨ ਦੀ ਸਹੂਲਤ- ਆਸ਼ਿਕਾ ਜੈਨ

January 23, 2021 07:28 PM

ਮੁਹਾਲੀ,23 ਜਨਵਰੀ (ਏਜੰਸੀ) : ਭਾਰਤ ਚੋਣ ਕਮਿਸ਼ਨ ਵੱਲੋਂ 25 ਜਨਵਰੀ ਨੂੰ 11ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਈ-ਈਪਿਕ (ਇਲੈਕਟਰੋਨਿਕ ਵੋਟਰ ਫ਼ੋਟੋ ਸ਼ਨਾਖਤੀ ਕਾਰਡ) ਡਾਊਨਲੋਡ ਕਰਨ ਦੀ ਸੁਵਿਧਾ ਲਾਂਚ ਕੀਤੀ ਜਾ ਰਹੀ ਹੈ। ਇਸ ਸੁਵਿਧਾ ਨਾਲ ਵੋਟਰ ਆਪਣਾ ਫੋਟੋ ਸ਼ਨਾਖਤੀ ਕਾਰਡ ਮੋਬਾਇਲ ਜਾਂ ਕੰਪਿਊਟਰ ’ਤੇ ਡਾਊਨਲੋਡ ਕਰ ਸਕਦੇ ਹਨ। ਵਧੀਕ ਜ਼ਿਲਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਈ-ਈਪਿਕ ਭਾਰਤ ਚੋਣ ਕਮਿਸ਼ਨ ਦੀਆਂ ਵੈਬਸਾਇਟਾਂ http://voterportal.eci.gov.in, https://nvsp.in/ ਅਤੇ ਵੋਟਰ ਹੈਲਪਲਾਈਨ ਮੋਬਾਇਲ ਐਪ (ਐਂਡਰਾਇਡ ਅਤੇ ਆਈ.ਐਸ.ਓ.) ਤੋਂ ਰਜਿਸਟਰਡ ਮੋਬਾਇਲ ਨੰਬਰ ਰਾਹੀ ਡਾਊਨਲੋਡ ਕੀਤੇ ਜਾ ਸਕਦੇ ਹਨ। ਭਾਰਤ ਚੋਣ ਕਮਿਸ਼ਨ ਵੱਲੋਂ ਇਸ ਸੁਵਿਧਾ ਨੂੰ ਦੋ ਪੜਾਵਾਂ ’ਚ ਵੰਡਿਆ ਗਿਆ ਹੈ। ਪਹਿਲਾਂ ਪੜਾਅ ਮਿਤੀ 25 ਜਨਵਰੀ ਤੋਂ 31 ਜਨਵਰੀ 2021 ਤੱਕ ਹੈ, ਜੋ ਕਿ ਕੇਵਲ ਵੋਟਰ ਸੂਚੀ ਦੀ ਸਰਸਰੀ ਸੁਧਾਈ 2021 ਦੌਰਾਨ ਨਵੇਂ ਰਜਿਸਟਰਡ ਹੋਏ ਵੋਟਰਾਂ ਲਈ ਹੀ ਉਪਲਬਧ ਹੈ। ਜਿੰਨਾਂ ਵੋਟਰਾਂ ਨੇ ਸਪੈਸ਼ਲ ਸੁਧਾਈ 2021 (ਨਵੰਬਰ-ਦਸੰਬਰ 2020) ਦੌਰਾਨ ਆਪਣੀ ਵੋਟ ਰਜਿਸਟਰਡ ਕਰਦੇ ਹੋਏ ਆਪਣਾ ਯੂਨੀਕ ਮੋਬਾਇਲ ਨੰਬਰ ਵੀ ਦਰਜ਼ ਕਰਵਾਇਆ ਹੈ ਅਤੇ ਵੋਟ ਰਜਿਸਟ੍ਰੇਸ਼ਨ ਹੋਣ ਦਾ ਰੈਂਫਰੈਂਸ ਨੰਬਰ ਸਬੰਧੀ ਐਸ.ਐਮ.ਐਸ ਪ੍ਰਾਪਤ ਹੋਇਆ ਹੈ, ਉਹ ਵੋਟਰ ਆਪਣਾ ਰੈਂਫਰੈਂਸ ਨੰਬਰ ਉਪਰੋਕਤ ਦਿੱਤੀ ਵੈਬਸਾਇਟ ’ਤੇ ਐਂਟਰ ਕਰਨ ਅਤੇ ਦਰਜ਼ ਮੋਬਾਇਲ ਨੰਬਰ ’ਤੇ ਓ.ਟੀ.ਪੀ. ਆਉਣ ਉਪਰੰਤ ਆਪਣਾ ਈ-ਈਪਿਕ ਡਾਊਨਲੋਡ ਕਰ ਸਕਦੇ ਹਨ। ਦੂਸਰਾ ਪੜਾਅ 1 ਫ਼ਰਵਰੀ 2021 ਤੋਂ ਸ਼ੁਰੂ ਹੋਵੇਗਾ ਜਿਸ ਅਧੀਨ ਸਾਰੇ ਰਜਿਸਟਰਡ ਵੋਟਰ ਜਿਨਾਂ ਦਾ ਮੋਬਾਇਲ ਨੰਬਰ ਵੋਟਰ ਸੂਚੀ ’ਚ ਦਰਜ਼ ਹੈ, ਉਹ ਆਪਣਾ ਈਪਿਕ ਨੰਬਰ ਐਂਟਰ ਕਰਕੇ ਉਪਰੋਕਤ ਵੈਬਸਾਇਟਾਂ ਤੋਂ ਵੋਟਰ ਕਾਰਡ ਡਾਊਨਲੋਡ ਕਰ ਸਕਦੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਨਵਾਂ ਸ਼ਹਿਰ- ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਤਿੰਨ ਮਾਮਲੇ ਦਰਜ

ਈ ਕਾਰਡ ਬਣਾਉਣ ਲਈ ਲੋਕਾਂ ਕੋਲ ਸੁਨਹਿਰੀ ਮੌਕਾ- ਐਸਡੀਐਮ ਲੁਬਾਣਾ

ਨਗਰ ਨਿਗਮ ਬਟਾਲਾ ਤੇ ਨਗਰ ਕੌਂਸਲਾਂ ਦੇ ਦਫਤਰਾਂ ਚ ਭਲਕੇ ਲਗੇਗਾ ਲੋਨ ਮੇਲਾ

ਈ ਕਾਰਡ ਬਣਾਉਣ ਲਈ ਚਲਾਈ ਮੁਹਿੰਮ ਦਾ ਲਾਭ ਉਠਾਉਣ ਲੋਕ-ਏਡੀਸੀ

ਨਵਾਂ ਸ਼ਹਿਰ- ਚੋਣਾਂ ਦੌਰਾਨ ਅਹਿਮ ਯੋਗਦਾਨ ਪਾਉਣ ਵਾਲਿਆਂ ਦਾ ਪ੍ਰਸੰਸਾ ਪੱਤਰ ਨਾਲ ਸਨਮਾਨਿਤ

ਪਹਿਲੀ ਮਾਰਚ ਤੋਂ ਅੰਦਰੂਨੀ ਤੇ ਬਾਹਰੀ ਇਕੱਠਾਂ ਵਾਸਤੇ 100 ਅਤੇ 200 ਵਿਅਕਤੀਆਂ ਦੀ ਸ਼ਰਤ ਲਾਗੂ

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਇਕ ਕਰੋੜ ਦੀ ਸਬਸਿਡੀ ਜਾਰੀ

ਹਥਿਆਰਾਂ ਦੇ ਦੇਸੀ ਮੈਗਜੀਨ ਬਣਾਉਣ ਵਾਲਾ ਵਿਅਕਤੀ ਗ੍ਰਿਫਤਾਰ

ਦਿੱਲੀ ਧਰਨੇ 'ਚ ਪਟਿਆਲੇ ਦੇ ਨੌਜਵਾਨ ਦੀ ਤਬੀਅਤ ਖਰਾਬ ਹੋਣ ਕਾਰਨ ਮੌਤ

ਕਿਸਾਨਾਂ ਨੇ ਅਡਾਨੀ ਦੀ ਕਣਕ ਭਰੀ ਮਾਲ ਰੇਲ ਗੱਡੀ ਮੋਗਾ ਵਿਖੇ ਰੋਕੀ