Friday, February 26, 2021 ePaper Magazine
BREAKING NEWS
ਪੱਛਮੀ ਬੰਗਾਲ ਸਣੇ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ, 2 ਮਈ ਨੂੰ ਆਉਣਗੇ ਨਤੀਜੇਪੰਜਾਬ ਪੁਲਿਸ ਵੱਲੋਂ ਸਾਰੇ ਜ਼ਿਲਿਆਂ ਵਿੱਚ ਸਿਹਤ ਤੇ ਤੰਦਰੁਸਤੀ ਕੇਂਦਰ ਕੀਤੇ ਜਾਣਗੇ ਸਥਾਪਤਖੇਡ ਮੰਤਰੀ ਨੇ ਚੰਡੀਗੜ ਯੂਨੀਵਰਸਿਟੀ ਵਿਖੇ ਵੁਸ਼ੂ ਚੈਂਪੀਅਨਸ਼ਿਪ ਦਾ ਕੀਤਾ ਉਦਘਾਟਨ ਪੰਜਾਬ ਵਿੱਚ ਹੁਣ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਹੋਵੇਗਾ ਕੋਵਿਡ ਟੀਕਾਕਰਣ:ਸਿੱਧੂਪੰਜਾਬ ਵਿਧਾਨਸਭਾ ਹੋਵੇਗੀ ਪੇਪਰ ਰਹਿਤ, ਮੁੱਖ ਸਕੱਤਰ ਨੇ ਕੇੰਦਰ ਦੇ ਅਧਿਕਾਰੀਆਂ ਨਾਲ ਲਈ ਮੀਟਿੰਗਪੰਜਾਬ ਸਰਕਾਰ ਕਰੇਗੀ 324 ਆਈਟੀ ਮਾਹਿਰਾਂ ਦੀ ਭਰਤੀਨਵਾਂ ਸ਼ਹਿਰ- ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਤਿੰਨ ਮਾਮਲੇ ਦਰਜਭਾਰਤ ਅਤੇ ਚੀਨੀ ਵਿਦੇਸ਼ ਮੰਤਰੀ ਦਰਮਿਆਨ 75 ਮਿੰਟ ਤੱਕ ਗੱਲਬਾਤਈ ਕਾਰਡ ਬਣਾਉਣ ਲਈ ਲੋਕਾਂ ਕੋਲ ਸੁਨਹਿਰੀ ਮੌਕਾ- ਐਸਡੀਐਮ ਲੁਬਾਣਾਨਗਰ ਨਿਗਮ ਬਟਾਲਾ ਤੇ ਨਗਰ ਕੌਂਸਲਾਂ ਦੇ ਦਫਤਰਾਂ ਚ ਭਲਕੇ ਲਗੇਗਾ ਲੋਨ ਮੇਲਾ

ਪੰਜਾਬ

ਵਾਹਨ ਚਾਲਕ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ-ਯਸ਼ਪਾਲ ਸ਼ਰਮਾ

January 23, 2021 07:36 PM
ਸੰਗਰੂਰ,23 ਜਨਵਰੀ (ਏਜੰਸੀ) : ਟਰੱਕ ਯੂਨੀਅਨ ਸੰਗਰੂਰ ਵਿਖੇ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਐਸ.ਡੀ.ਐਮ ਸੰਗਰੂਰ ਯਸ਼ਪਾਲ ਸ਼ਰਮਾ ਅਤੇ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਕਰਨਬੀਰ ਸਿੰਘ ਛੀਨਾ ਨੇ ਸਿਰਕਤ ਕੀਤੀ।ਐਸ.ਡੀ.ਐਮ. ਨੇ ਕੈਂਪ ਦੌਰਾਨ ਇਕੱਤਰ ਵਾਹਨ ਚਾਲਕਾਂ ਨੰੂ ਸੰਬੋਧਨ ਕਰਦਿਆਂ ਦੱਸਿਆ ਕਿ 17 ਫਰਵਰੀ ਤੱਕ 32ਵਾਂ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸੜਕ ਸੁਰੱਖਿਆ ਮਹੀਨਾ ਮਨਾਉਣ ਦਾ ਮੰਤਵ ਕਿ ਸਾਰੇ ਵਾਹਨ ਚਾਲਕਾਂ ਨੂੰ ਖ਼ੁਦ ਆਪਣੇ ਆਪ, ਆਪਣੇ ਪਰਿਵਾਰ ਅਤੇ ਹੋਰਨਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕਰਨਾ ਹੈ।
 ਉਨਾਂ ਕਿਹਾ ਕਿ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਹੋਣਾ ਅਤਿ ਜਰੂਰੀ ਹੈ। ਉਨਾਂ ਕਿਹਾ ਕਿ ਲਾਪਰਵਾਹੀ ਨਾਲ ਵਾਹਨ ਚਲਾਉਣ ਕਰਕੇ ਹਰ ਰੋਜ਼ ਕੀਮਤੀ ਜਾਨਾਂ ਅਜਾਂਈ ਚਲੀਆਂ ਜਾਂਦੀਆਂ ਹਨ, ਇਸ ਲਈ ਸਾਨੂੰ ਨਿਰਧਾਰਤ ਸਪੀਡ ਨਿਯਮ ਦਾ ਪਾਲਣ ਕਰਨ ਸਮੇਤ ਸੜਕ ’ਤੇ ਚਲਦੇ ਹੋਏ ਟ੍ਰੈਫਿਕ ਨਿਯਮਾਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਉਨਾਂ ਕਿਹਾ ਕਿ ਕੀਮਤੀ ਜਾਨਾ ਅਜਾਈ ਨਾ ਜਾਣ, ਇਸ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ।ਇਸ ਤੋਂ ਪਹਿਲਾ ਆਰ.ਟੀ.ਏ.. ਕਰਨਬੀਰ ਸਿੰਘ ਛੀਨਾ ਨੇ ਸਮੂਹ ਵਾਹਨ ਚਾਲਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ। ਇਸ ਮੌਕੇ ਵਾਹਨਾਂ ’ਤੇ ਰਿਫਲੈਕਟਰ ਵੀ ਲਗਾਏ ਗਏ ਅਤੇ ਟੈ੍ਰਫਿਕ ਨਿਯਮਾਂ ਦੀ ਜਾਗਰੂਕਤਾ ਲਈ ਲਿਖਤੀ ਸਮੱਗਰੀ ਦੀ ਵੰਡ ਵੀ ਕੀਤੀ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਨਵਾਂ ਸ਼ਹਿਰ- ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਤਿੰਨ ਮਾਮਲੇ ਦਰਜ

ਈ ਕਾਰਡ ਬਣਾਉਣ ਲਈ ਲੋਕਾਂ ਕੋਲ ਸੁਨਹਿਰੀ ਮੌਕਾ- ਐਸਡੀਐਮ ਲੁਬਾਣਾ

ਨਗਰ ਨਿਗਮ ਬਟਾਲਾ ਤੇ ਨਗਰ ਕੌਂਸਲਾਂ ਦੇ ਦਫਤਰਾਂ ਚ ਭਲਕੇ ਲਗੇਗਾ ਲੋਨ ਮੇਲਾ

ਈ ਕਾਰਡ ਬਣਾਉਣ ਲਈ ਚਲਾਈ ਮੁਹਿੰਮ ਦਾ ਲਾਭ ਉਠਾਉਣ ਲੋਕ-ਏਡੀਸੀ

ਨਵਾਂ ਸ਼ਹਿਰ- ਚੋਣਾਂ ਦੌਰਾਨ ਅਹਿਮ ਯੋਗਦਾਨ ਪਾਉਣ ਵਾਲਿਆਂ ਦਾ ਪ੍ਰਸੰਸਾ ਪੱਤਰ ਨਾਲ ਸਨਮਾਨਿਤ

ਪਹਿਲੀ ਮਾਰਚ ਤੋਂ ਅੰਦਰੂਨੀ ਤੇ ਬਾਹਰੀ ਇਕੱਠਾਂ ਵਾਸਤੇ 100 ਅਤੇ 200 ਵਿਅਕਤੀਆਂ ਦੀ ਸ਼ਰਤ ਲਾਗੂ

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਇਕ ਕਰੋੜ ਦੀ ਸਬਸਿਡੀ ਜਾਰੀ

ਹਥਿਆਰਾਂ ਦੇ ਦੇਸੀ ਮੈਗਜੀਨ ਬਣਾਉਣ ਵਾਲਾ ਵਿਅਕਤੀ ਗ੍ਰਿਫਤਾਰ

ਦਿੱਲੀ ਧਰਨੇ 'ਚ ਪਟਿਆਲੇ ਦੇ ਨੌਜਵਾਨ ਦੀ ਤਬੀਅਤ ਖਰਾਬ ਹੋਣ ਕਾਰਨ ਮੌਤ

ਕਿਸਾਨਾਂ ਨੇ ਅਡਾਨੀ ਦੀ ਕਣਕ ਭਰੀ ਮਾਲ ਰੇਲ ਗੱਡੀ ਮੋਗਾ ਵਿਖੇ ਰੋਕੀ