Friday, February 26, 2021 ePaper Magazine
BREAKING NEWS
ਪੱਛਮੀ ਬੰਗਾਲ ਸਣੇ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ, 2 ਮਈ ਨੂੰ ਆਉਣਗੇ ਨਤੀਜੇਪੰਜਾਬ ਪੁਲਿਸ ਵੱਲੋਂ ਸਾਰੇ ਜ਼ਿਲਿਆਂ ਵਿੱਚ ਸਿਹਤ ਤੇ ਤੰਦਰੁਸਤੀ ਕੇਂਦਰ ਕੀਤੇ ਜਾਣਗੇ ਸਥਾਪਤਖੇਡ ਮੰਤਰੀ ਨੇ ਚੰਡੀਗੜ ਯੂਨੀਵਰਸਿਟੀ ਵਿਖੇ ਵੁਸ਼ੂ ਚੈਂਪੀਅਨਸ਼ਿਪ ਦਾ ਕੀਤਾ ਉਦਘਾਟਨ ਪੰਜਾਬ ਵਿੱਚ ਹੁਣ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਹੋਵੇਗਾ ਕੋਵਿਡ ਟੀਕਾਕਰਣ:ਸਿੱਧੂਪੰਜਾਬ ਵਿਧਾਨਸਭਾ ਹੋਵੇਗੀ ਪੇਪਰ ਰਹਿਤ, ਮੁੱਖ ਸਕੱਤਰ ਨੇ ਕੇੰਦਰ ਦੇ ਅਧਿਕਾਰੀਆਂ ਨਾਲ ਲਈ ਮੀਟਿੰਗਪੰਜਾਬ ਸਰਕਾਰ ਕਰੇਗੀ 324 ਆਈਟੀ ਮਾਹਿਰਾਂ ਦੀ ਭਰਤੀਨਵਾਂ ਸ਼ਹਿਰ- ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਤਿੰਨ ਮਾਮਲੇ ਦਰਜਭਾਰਤ ਅਤੇ ਚੀਨੀ ਵਿਦੇਸ਼ ਮੰਤਰੀ ਦਰਮਿਆਨ 75 ਮਿੰਟ ਤੱਕ ਗੱਲਬਾਤਈ ਕਾਰਡ ਬਣਾਉਣ ਲਈ ਲੋਕਾਂ ਕੋਲ ਸੁਨਹਿਰੀ ਮੌਕਾ- ਐਸਡੀਐਮ ਲੁਬਾਣਾਨਗਰ ਨਿਗਮ ਬਟਾਲਾ ਤੇ ਨਗਰ ਕੌਂਸਲਾਂ ਦੇ ਦਫਤਰਾਂ ਚ ਭਲਕੇ ਲਗੇਗਾ ਲੋਨ ਮੇਲਾ

ਪੰਜਾਬ

ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਅੰਡਰਪਾਸ ਦੀ ਲੋੜ

January 23, 2021 08:24 PM
 ਡੀਸੀ ਨੇ ਐਨਐਚਏਆਈ ਨੂੰ ਕਿਹਾ 
ਜਲੰਧਰ,23 ਜਨਵਰੀ (ਏਜੰਸੀ) : NH-44 'ਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਭ ਤੋਂ ਵੱਧ ਰੁਝੇਵੇਂ ਵਾਲੇ ਦਿੱਲੀ-ਅੰਮ੍ਰਿਤਸਰ ਰੇਲ ਸੈਕਸ਼ਨ 'ਤੇ ਪੈਂਦੀ ਦਕੋਹਾ ਰੇਲਵੇ ਕਰਾਸਿੰਗ 'ਤੇ ਸਬ-ਵੇ ਬਣਾਉਣ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨਐਚਏਆਈ) ਕੋਲ ਪਹੁੰਚ ਕੀਤੀ ਹੈ।
 ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਐਨ.ਐਚ.ਏ.ਆਈ. ਨੂੰ ਲਿਖੇ ਪੱਤਰ ਵਿੱਚ ਜਾਣੂੰ ਕਰਵਾਇਆ ਕਿ ਦਕੋਹਾ ਰੇਲਵੇ ਕਰਾਸਿੰਗ ਐਨ.ਐਚ.-44 ਤੋਂ ਮਹਿਜ਼ 25 ਮੀਟਰ ਦੀ ਦੂਰੀ 'ਤੇ ਹੈ, ਜਿਥੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਰਾਸ਼ਟਰੀ ਰਾਜਮਾਰਗ 'ਤੇ ਭਾਰੀ ਵਾਹਨਾਂ ਦੀ ਆਵਾਜਾਈ ਦੀ ਮੱਦੇਨਜ਼ਰ ਇਕ ਅੰਡਰਪਾਸ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਐਨਐਚ -44 ਦੇ ਨਾਲ ਲੱਗਦੀ ਦਕੋਹਾ ਰੇਲਵੇ ਕਰਾਸਿੰਗ ਹਾਈਵੇ 'ਤੇ, ਜਦੋਂ ਰੇਲ ਗੱਡੀਆਂ ਲੰਘਦੀਆਂ ਹਨ, ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਡਿਪਟੀ ਕਮਿਸ਼ਨਰ, ਜਿਨ੍ਹਾਂ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ) ਅਤੇ ਰੇਲਵੇ ਜਲੰਧਰ ਦੇ ਅਧਿਕਾਰੀਆਂ ਦੇ ਨਾਲ ਸਾਈਟ ਦਾ ਨਿਰੀਖਣ ਵੀ ਕੀਤਾ, ਨੇ ਕਿਹਾ ਕਿ ਤੇਜ਼ ਰਫ਼ਤਾਰ ਨਾਲ ਸਿੱਧਾ ਹਾਈਵੇ 'ਤੇ ਆਉਣ ਵਾਲੇ ਵਾਹਨ ਲਈ ਦਕੋਹਾ ਰੇਲਵੇ ਕਰਾਸਿੰਗ ਇੱਕ ਵੱਡੀ ਰੁਕਾਵਟ ਬਣ ਗਈ ਹੈ, ਜੋ ਅਕਸਰ ਇਥੇ ਹਾਦਸੇ ਵਾਪਰਣ ਦਾ ਕਾਰਨ ਬਣਦੀ ਹੈ।
 ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੀ ਸੰਭਾਵਿਤ ਰਿਪੋਰਟ ਅਨੁਸਾਰ ਐਨ.ਐਚ.-44 ਨਾਲ ਨੇੜਤਾ ਹੋਣ ਦਕੋਹਾ ਰੇਲਵੇ ਕਰਾਸਿੰਗ 'ਤੇ ਰੇਲਵੇ ਓਵਰ ਬ੍ਰਿਜ ਨਹੀਂ ਬਣਾਇਆ ਜਾ ਸਕਿਆ ਹਾਲਾਂਕਿ ਵਾਹਨ ਅੰਡਰਪਾਸ ਉਸਾਰਿਆ ਜਾ ਸਕਦਾ ਹੈ, ਜਿਸ ਸਬੰਧੀ ਰਿਪੋਰਟ ਲੋਕ ਨਿਰਮਾਣ ਵਿਭਾਗ ਵੱਲੋਂ ਦਿੱਤੀ ਗਈ ਹੈ, ਜਿਸ ਨਾਲ ਨਾ ਸਿਰਫ਼ ਆਸ ਪਾਸ ਦੇ ਇਲਾਕਾ ਨਿਵਾਸੀਆਂ ਨੂੰ ਰਾਹਤ ਮਿਲੇਗੀ ਸਗੋਂ ਹਾਦਸਿਆਂ ਨੂੰ ਰੋਕਣ ਵਿਚ ਵੀ ਮਦਦ ਮਿਲੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਾਹਨ ਅੰਡਰਪਾਸ ਟਰੈਫਿਕ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਭ ਤੋਂ ਵਧੀਆ ਤਰੀਕਾ ਹੈ ਅਤੇ ਮਾਲ ਅਧਿਕਾਰੀਆਂ ਨੂੰ ਜ਼ਮੀਨਾਂ ਦੀ ਹੱਦਬੰਦੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।  ਐਨਐਚਏਆਈ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਨੂੰ ਲਿਖੇ ਪੱਤਰ ਵਿੱਚ ਥੋਰੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਾਜੈਕਟ ਡਾਇਰੈਕਟਰ ਅੰਬਾਲਾ/ਜਲੰਧਰ ਨੂੰ ਵਾਹਨ ਅੰਡਰਪਾਸ 'ਤੇ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦੇਣ। ਇਸ ਮੌਕੇ ਐਸਡੀਐਮ ਡਾ. ਜੈ ਇੰਦਰ ਸਿੰਘ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ (ਬੀ ਐਂਡ ਆਰ) ਭਾਗਵਿੰਦਰ ਸਿੰਘ ਤੁਲੀ, ਐਸਡੀਓ ਵਿਸ਼ਾਲ ਕੁਮਾਰ, ਸਹਾਇਕ ਇੰਜੀਨੀਅਰ ਰਾਹੁਲ ਅਤੇ ਹੋਰ ਸ਼ਾਮਲ ਸਨ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਨਵਾਂ ਸ਼ਹਿਰ- ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਤਿੰਨ ਮਾਮਲੇ ਦਰਜ

ਈ ਕਾਰਡ ਬਣਾਉਣ ਲਈ ਲੋਕਾਂ ਕੋਲ ਸੁਨਹਿਰੀ ਮੌਕਾ- ਐਸਡੀਐਮ ਲੁਬਾਣਾ

ਨਗਰ ਨਿਗਮ ਬਟਾਲਾ ਤੇ ਨਗਰ ਕੌਂਸਲਾਂ ਦੇ ਦਫਤਰਾਂ ਚ ਭਲਕੇ ਲਗੇਗਾ ਲੋਨ ਮੇਲਾ

ਈ ਕਾਰਡ ਬਣਾਉਣ ਲਈ ਚਲਾਈ ਮੁਹਿੰਮ ਦਾ ਲਾਭ ਉਠਾਉਣ ਲੋਕ-ਏਡੀਸੀ

ਨਵਾਂ ਸ਼ਹਿਰ- ਚੋਣਾਂ ਦੌਰਾਨ ਅਹਿਮ ਯੋਗਦਾਨ ਪਾਉਣ ਵਾਲਿਆਂ ਦਾ ਪ੍ਰਸੰਸਾ ਪੱਤਰ ਨਾਲ ਸਨਮਾਨਿਤ

ਪਹਿਲੀ ਮਾਰਚ ਤੋਂ ਅੰਦਰੂਨੀ ਤੇ ਬਾਹਰੀ ਇਕੱਠਾਂ ਵਾਸਤੇ 100 ਅਤੇ 200 ਵਿਅਕਤੀਆਂ ਦੀ ਸ਼ਰਤ ਲਾਗੂ

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਇਕ ਕਰੋੜ ਦੀ ਸਬਸਿਡੀ ਜਾਰੀ

ਹਥਿਆਰਾਂ ਦੇ ਦੇਸੀ ਮੈਗਜੀਨ ਬਣਾਉਣ ਵਾਲਾ ਵਿਅਕਤੀ ਗ੍ਰਿਫਤਾਰ

ਦਿੱਲੀ ਧਰਨੇ 'ਚ ਪਟਿਆਲੇ ਦੇ ਨੌਜਵਾਨ ਦੀ ਤਬੀਅਤ ਖਰਾਬ ਹੋਣ ਕਾਰਨ ਮੌਤ

ਕਿਸਾਨਾਂ ਨੇ ਅਡਾਨੀ ਦੀ ਕਣਕ ਭਰੀ ਮਾਲ ਰੇਲ ਗੱਡੀ ਮੋਗਾ ਵਿਖੇ ਰੋਕੀ