ਖਮਾਣੋਂ, 23 ਜਨਵਰੀ (ਪਵਨਜੀਤ ਸਿੰਘ ਲਾਂਬਾ) : ਖਮਾਣੋਂ ਨਜ਼ਦੀਕ ਗੱਡੀ ਨਾਲ ਇੱਕ ਵਿਅਕਤੀ ਫੱਟੜ ਹੋਣ ਦਾ ਸਮਾਚਾਰ ਹੈ। ਗੱਲਬਾਤ ਕਰਦਿਆਂ ਨਾਇਬ ਤਹਿਸੀਲਦਾਰ ਖਮਾਣੋਂ ਰੁਪਿੰਦਰ ਮਣਕੂ ਨੇ ਦੱਸਿਆ ਕੇ ਲੁਧਿਆਣਾ ਤੋਂ ਚੰਡੀਗੜ੍ਹ ਨੂੰ ਗੱਡੀ ਜਾ ਰਹੀ ਸੀ ਜੋ ਕਿ ਇੱਕ ਐੱਸ ਡੀ ਐਮ ਦੀ ਹੈ। ਜਿਸ ਨਾਲ ਖਮਾਣੋਂ ਨਜਦੀਕ ਇੱਕ ਵਿਅਕਤੀ ਟਕਰਾ ਗਿਆ। ਇਸ ਸਬੰਧੀ ਗੱਲ ਕਰਦਿਆਂ ਸਰਕਾਰੀ ਹਸਪਤਾਲ ਤੋਂ ਡਾਕਟਰ ਨਰੇਸ਼ ਚੌਹਾਨ ਨੇ ਦੱਸਿਆ ਕਿ ਹਸਪਤਾਲ ਦੇ ਰਿਕਾਰਡ ਮੁਤਾਬਿਕ ਫੱਟੜ ਵਿਅਕਤੀ ਰਣਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਬਿਲਾਸਪੁਰ ਨੂੰ ਮੁੱਢਲੀ ਸਹਾਇਤਾ ਦੇਕੇ ਚੰਡੀਗੜ੍ਹ 32 ਹਸਪਤਾਲ ਲਈ ਰੈਫਰ ਕਰ ਦਿੱਤਾ ਹੈ।