BREAKING NEWS
ਜ਼ਿਲ੍ਹਾ ਪੁਲਿਸ ਮੁਖੀ ਨੇ ਵਿਦਿਅੱਕ ਸੰਸਥਾਵਾਂ ਦੇ ਪ੍ਰੰਬਧਕਾਂ ਨਾਲ ਕੀਤੀ ਮੀਟਿੰਗਪੰਜਾਬ ਕੈਬਨਿਟ ਦੇ ਫ਼ੈਸਲੇ : ਨਵੇਂ ਸਰਕਾਰੀ ਕਾਲਜਾਂ ’ਚ 160 ਸਹਾਇਕ ਪ੍ਰੋਫੈਸਰਾਂ ਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਪ੍ਰਵਾਨਗੀਜੀਐਸਟੀ ਕੌਂਸਲ ਦੀ ਮੀਟਿੰਗ : ਪੈਟਰੋਲ-ਡੀਜ਼ਲ ਨੂੰ ਜੀਐਸਟੀ ਅਧੀਨ ਲਿਆਉਣ ਦਾ ਹਾਲੇ ਸਮਾਂ ਨਹੀਂ : ਨਿਰਮਲਾ ਸੀਤਾਰਮਨਸੁਪਰੀਮ ਕੋਰਟ ਕੌਲੇਜੀਅਮ ਵੱਲੋਂ 8 ਹਾਈ ਕੋਰਟਾਂ ’ਚ ਨਵੇਂ ਚੀਫ਼ ਜਸਟਿਸ ਲਾਉਣ ਲਈ ਨਾਵਾਂ ਦੀ ਸਿਫਾਰਸ਼ਐੱਸ. ਜੈਸ਼ੰਕਰ ਨੇ ਚੀਨ ਤੇ ਕਿਰਗਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤਨਵੇਂ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ: ਕੈਪਟਨਖੇਤੀ ਕਾਨੂੰਨਾਂ ਖ਼ਿਲਾਫ਼ ਅਕਾਲੀ ਦਲ ਵੱਲੋਂ ਦਿੱਲੀ ’ਚ ਰੋਸ ਮਾਰਚਬੀਐਸਐਫ ਜਵਾਨਾਂ ਨੇ ਸਰਹੱਦ ’ਤੇ ਉੱਡਦੇ ਪਾਕਿਸਤਾਨੀ ਡਰੋਨ ’ਤੇ ਕੀਤੀ ਫਾਇਰਿੰਗਕੁਪਵਾੜਾ : ਇੱਕ ਘਰ ’ਚ ਹੋਇਆ ਧਮਾਕਾ ਨਾਬਾਲਿਗ ਲੜਕੀ ਦੀ ਮੌਤ, 6 ਜ਼ਖ਼ਮੀਵਾਜੇ ਨੇ ਈਡੀ ਨੂੰ ਦੱਸਿਆ: ਤਬਾਦਲੇ ਰੁਕਵਾਉਣ ਲਈ 10 ਡੀਸੀਪੀਜ਼ ਨੇ ਦੇਸ਼ਮੁਖ ਤੇ ਪਰਬ ਨੂੰ 40 ਕਰੋੜ ਰੁਪਏ ਦਿੱਤੇ

ਰਾਜਨੀਤੀ

ਫੌਜੀਆਂ ਨਾਲ ਬਜਟ ’ਚ ਹੋਇਆ ਵਿਸ਼ਵਾਸਘਾਤ : ਰਾਹੁਲ ਗਾਂਧੀ

February 06, 2021 10:57 AM

ਨਵੀਂ ਦਿੱਲੀ, 5 ਫਰਵਰੀ (ਏਜੰਸੀਆਂ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰੱਖਿਆ ਬਜਟ ਨੂੰ ਲੈ ਕੇ ਸਰਕਾਰ ’ਤੇ ਇਕ ਵਾਰ ਫਿਰ ਹਮਲਾ ਬੋਲਿਆ ਹੈ। ਰਾਹੁਲ ਨੇ ਕਿਹਾ ਕਿ ਇਸ ’ਚ ਸਿਰਫ ਪੂੰਜੀਪਤੀ ਦੋਸਤਾਂ ਨੂੰ ਲਾਭ ਪਹੁੰਚਾਉਣ ਦਾ ਕੰਮ ਹੋਇਆ ਹੈ ਅਤੇ ਦੇਸ਼ ਦੀ ਰੱਖਿਆ ’ਚ ਜੁਟੇ ਫੌਜੀਆਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ। ਰਾਹੁਲ ਨੇ ਕਿਹਾ ਕਿ ਬਜਟ ਪੂਰੀ ਤਰ੍ਹਾਂ ਨਾਲ ਸਰਕਾਰ ਦੇ ਦੋਸਤ ਪੂੰਜੀਪਤੀਆਂ ’ਤੇ ਕੇਂਦਰਿਤ ਹੈ ਅਤੇ ਇਸ ’ਚ ਸਰਹੱਦ ’ਤੇ ਦੁਸ਼ਮਣਾਂ ਨਾਲ ਜੂਝ ਰਹੇ ਫੌਜੀਆਂ ਦੇ ਹਿੱਤ ’ਚ ਕੁਝ ਨਹੀਂ ਹੈ। ਰਾਹੁਲ ਨੇ ਟਵੀਟ ਕੀਤਾ,‘‘ਮੋਦੀ ਦੇ ਦੋਸਤ ਕੇਂਦਰਿਤ ਬਜਟ ਦਾ ਮਤਲਬ ਹੈ- ਚੀਨ ਨਾਲ ਜੂਝ ਰਹੇ ਜਵਾਨਾਂ ਨੂੰ ਮਦਦ ਨਹੀਂ। ਦੇਸ਼ ਦੀ ਰੱਖਿਆ ਕਰਨ ਵਾਲਿਆਂ ਨਾਲ ਵਿਸ਼ਵਾਸਘਾਤ।’’
ਇਸ ਤੋਂ ਪਹਿਲਾਂ ਰਾਹੁਲ ਨੇ ਬੁੱਧਵਾਰ ਨੂੰ ਆਮ ਬਜਟ ਨੂੰ ਇੱਕ ਫੀਸਦੀ ਲੋਕਾਂ ਦਾ ਬਜਟ ਕਰਾਰ ਦਿੱਤਾ ਸੀ ਅਤੇ ਸਵਾਲ ਕੀਤਾ ਸੀ ਕਿ ਰੱਖਿਆ ਖਰਚ ’ਚ ਭਾਰੀ ਵਾਧਾ ਨਹੀਂ ਕਰ ਕੇ ਦੇਸ਼ ਦਾ ਕਿਹੜਾ ਭਲਾ ਕੀਤਾ ਗਿਆ ਅਤੇ ਅਜਿਹਾ ਕਰਨਾ ਕਿਹੜੀ ਦੇਸ਼ਭਗਤੀ ਹੈ? ਉਨ੍ਹਾਂ ਕਿਹਾ ਸੀ,‘‘ਸਾਡੇ ਜਵਾਨਾਂ ਦੀ ਵਚਨਬੱਧਤਾ 100 ਫੀਸਦੀ ਹੈ ਅਤੇ ਅਜਿਹੇ ’ਚ ਸਰਕਾਰ ਦੀ ਵਚਨਬੱਧਤਾ ਵੀ 110 ਫੀਸਦੀ ਹੋਣੀ ਚਾਹੀਦੀ ਹੈ। ਜੋ ਵੀ ਸਾਡੇ ਜਵਾਨਾਂ ਨੂੰ ਚਾਹੀਦਾ, ਉਹ ਉਨ੍ਹਾਂ ਨੂੰ ਮਿਲਣਾ ਚਾਹੀਦਾ। ਇਹ ਕਿਹੜੀ ਦੇਸ਼ਭਗਤੀ ਹੈ ਕਿ ਫੌਜ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ ਹਨ।’’

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਰਾਜਨੀਤੀ ਖ਼ਬਰਾਂ

ਜੰਮੂ-ਕਸ਼ਮੀਰ ਦੀ ਸੰਸਕ੍ਰਿਤੀ ਨੂੰ ਭਾਜਪਾ-ਆਰਐਸਐਸ ਵੱਲੋਂ ਕੀਤੀ ਜਾ ਰਹੀ ਤੋੜਨ ਦੀ ਕੋਸ਼ਿਸ਼ : ਰਾਹੁਲ

ਕੇਂਦਰ ਸਰਕਾਰ ਨੇ ਰੁਜ਼ਗਾਰ ਸਿਰਜਣ ਲਈ ਕੁਝ ਨਹੀਂ ਕੀਤਾ : ਰਾਹੁਲ ਗਾਂਧੀ

ਪ੍ਰਿਯੰਕਾ ਵੱਲੋਂ ਯੋਗੀ ਸਰਕਾਰ ’ਤੇ ਸ਼ਰਾਬ ਮਾਫੀਆ ਪ੍ਰਤੀ ਨਰਮੀ ਵਰਤਣ ਦਾ ਦੋਸ਼

ਈਮਾਨ ਵੇਚ ਚੁੱਕੀ ਸਰਕਾਰ ਹੁਣ ਦੇਸ਼ ਦੀਆਂ ਜਾਇਦਾਦਾਂ ਵੇਚਣ ’ਚ ਲੱਗੀ : ਰਾਹੁਲ ਗਾਂਧੀ

ਪ੍ਰਿਯੰਕਾ ਵਾਡਰਾ ਨੇ ਐਲਪੀਜੀ ਦੀ ਕੀਮਤ ਨੂੰ ਲੈ ਕੇ ਸਰਕਾਰ 'ਤੇ ਸਾਧਿਆ ਨਿਸ਼ਾਨਾ

‘ਹਮ ਦੋ, ਹਮਾਰੇ ਦੋ ਦੀ ਸਰਕਾਰ’ ਦੇ ਰਹਿੰਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਸਕਦਾ : ਰਾਹੁਲ ਗਾਂਧੀ

ਰਾਸ਼ਟਰੀ ਮਹੱਤਵ ਦੇ ਮੁੱਦਿਆਂ 'ਤੇ ਸੰਸਦ ਵਿੱਚ ਚਰਚਾ ਦੀ ਇਜਾਜ਼ਤ ਨਹੀਂ ਦੇ ਰਹੀ ਮੋਦੀ ਸਰਕਾਰ : ਰਾਹੁਲ

ਕਿਸਾਨਾਂ ਦੇ ਕਰਜ਼ੇ ਮੁਆਫ ਨਾ ਕਰਨਾ ਬੇਇਨਸਾਫੀ : ਰਾਹੁਲ

ਟੈਕਸ ਵਸੂਲੀ ਤੋਂ ਨਿਰਾਸ਼ ਹਨ ਰਾਜ ਦੇ ਲੋਕ : ਰਾਹੁਲ ਗਾਂਧੀ

ਰਾਹੁਲ ਨੇ ਟੀਕੇ ਉਪਲਬਧ ਨਾ ਹੋਣ ਦਾ ਕੀਤਾ ਦਾਅਵਾ, ਹਰਸ਼ਵਰਧਨ ਵੱਲੋਂ ਪਲਟਵਾਰ