Wednesday, August 05, 2020 ePaper Magazine
BREAKING NEWS
ਫਿਰੋਜ਼ਪੁਰ 'ਚ 20 ‘ਤੇ ਮੁਕਤਸਰ ਸਾਹਿਬ ਤੋਂ 12 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀਵੱਖ ਵੱਖ ਨਜ਼ਾਇਜ਼ ਸ਼ਰਾਬ ਦੀਆਂ 54 ਪੇਟੀਆਂ ਸਣੇ ਮੁਲਜ਼ਮ ਗ੍ਰਿਫਤਾਰਨਵਾਂਸ਼ਹਿਰ ਡੀਸੀ ਨੇ ਪਰਾਲੀ ਵਾਲੀਆਂ ਮਸ਼ੀਨਾਂ ਸਬਸਿਡੀ 'ਤੇ ਲੈਣ ਲਈ ਕਿਸਾਨਾਂ ਤੋਂ ਅਰਜ਼ੀਆਂ ਮੰਗੀਆਂਸ਼ਹਿਰ ਸੰਗਰੂਰ ਦੇ ਵਿਕਾਸ ਲਈ 9 ਕਰੋੜ ਰੁਪਏ ਤੋਂ ਵਧੇਰੇ ਦੇ ਕੰਮ ਪ੍ਰਵਾਨਜਲੰਧਰ 'ਚ ਚੜ੍ਹਦੀ ਸਵੇਰ ਕੋਰੋਨਾ ਕਾਰਨ ਤਿੰਨ ਮਰੀਜ਼ਾਂ ਦੀ ਗਈ ਜਾਨ, 53 ਮਿਲੇ ਨਵੇਂ ਕੇਸ40 ਸਾਲਾ ਨੌਜਵਾਨ ਦੀ ਖੇਤਾਂ 'ਚ ਮਿਲੀ ਲਾਸ਼, ਹੱਤਿਆ ਦਾ ਸ਼ੱਕਸੰਗਰੂਰ 'ਚ ਕੋਰੋਨਾ ਕਾਰਨ 31ਵੀਂ ਮੌਤ, 66 ਸਾਲਾ ਮਹਿਲਾ ਨੇ ਤੋੜਿਆ ਦਮਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 19 ਲੱਖ ਦੇ ਪਾਰਸੁਪਰੀਮ ਕੋਰਟ ਨੇ ਮੁੰਬਈ ਪੁਲਿਸ ਕੋਲੋਂ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਦੀ ਮੰਗੀ ਜਾਂਚ ਰਿਪੋਰਟਦਿੱਲੀ 'ਚ ਕੋਰੋਨਾ ਦੇ 674 ਨਵੇਂ ਮਾਮਲੇ, 12 ਦੀ ਮੌਤ

ਲੇਖ

ਦਿਆਵਾਨ ਪੁਰਖ ਦੀਆਂ ਯਾਦਾਂ

July 23, 2020 09:48 PM

ਕਾਕਾ ਰਾਮ ਵਰਮਾ

ਪਟਿਆਲਾ ਦੀ ਇੱਕ ਬਹੁਤ ਪੁਰਾਣੀ ਕਪੜਿਆਂ ਦੀ ਮਾਰਕੀਟ ਵਿੱਚ ਕਈ ਸਾਲ ਪਹਿਲਾਂ ਇੱਕ ਨਲਕਾ ਪੁੱਟਕੇ ਸੜਕ ਬਣਾਈ ਗਈ, ਉਸ ਨਲਕੇ ਦੇ ਸਬੰਧ ਵਿੱਚ ਮੈਨੂੰ ਇੱਕ ਮਹਾਨ ਦਾਨਵੀਰ ਸਿੱਖ ਦੀ ਯਾਦ ਆ ਗਈ, ਕਰੀਬ 30-35 ਸਾਲ ਪਹਿਲਾਂ ਮੈ ਰੈਡ ਕਰਾਸ ਵਲੋ ਉਨਾ ਕੋਲ ਗਿਆ ਸੀ, ਉਹ ਬਹੁਤ ਦਿਆਵਾਨ, ਹਸਮੁੱਖ ਨਿਮਰਤਾ,  ਪ੍ਰੇਮ ਹਮਦਰਦੀ ਅਤੇ ਈਸ਼ਵਰ ਦੇ ਭਗਤ ਸਨ।  ਉਨਾਂ ਦੀ ਦੁਕਾਨ ਤੇ ਜਾਣ ਵਾਲੇ ਲੋਕਾਂ ਨੂੰ ਪਾਣੀ ਚਾਹ, ਲੱਸੀ ਭੋਜਨ ਜਰੂਰ ਮਿਲਦਾ ਸੀ ਜੇਕਰ ਕੋਈ ਗਰੀਬ ਆਪਣੀ ਬੇਟੀ ਦੀ ਸ਼ਾਦੀ ਲਈ ਕਪੜੇ ਲੈਣ ਆਉਦਾ ਤਾ ਉਹ ਰੇਟ ਵੀ ਘਟ ਲਗਾਇਆ ਕਰਦੇ ਸਨ ਅਤੇ ਆਪਣੇ ਵਲੋਂ ਦੋ ਸੂਟ ਅਤੇ ਕੁਝ ਰੁਪੈ ਵੀ ਜਰੂਰ ਦਿੰਦੇ ਸਨ,  ਮੈ ਵੀ ਕਦੇ ਕਦੇ ਉਨਾਂ ਨੂੰ ਮਿਲਣ ਜਾਇਆ ਕਰਦਾ ਸੀ ।  
ਇੱਕ ਦਿਨ ਮੈ ਜਦੋ ਗਿਆ ਸਤਿ ਸ੍ਰੀ ਅਕਾਲ ਕਹਿਕੇ ਮੈ ਬੈਠਕੇ ਦੇਖਿਆਂ ਕਿ ਉਨਾ ਦਾ ਚੇਹਰਾ ਉਦਾਸ ਸੀ, ਉਨਾ ਨੇ ਲੱਸੀ ਮੰਗਵਾਈ ਅਤੇ ਮੈ ਲੱਸੀ ਪੀਦੇ ਹੋਏ ਉਦਾਸੀ ਦਾ ਕਾਰਨ ਪੁਛਿਆ ਤਾਂ ਉਨਾਂ ਨੇ ਕਿਹਾ ਕਿ ਨਿਮਰਤਾ ਪ੍ਰੇਮ, ਜ਼ਰੂਰਤਮੰਦ ਦੀ ਰਖਿਆ ਅਤੇ ਹਮਦਰਦੀ ਨਾਲ ਮਦਦ, ਇਨਸਾਨੀਅਤ ਦੇ ਭੱਲੇ ਦੇ ਫਰਜ਼ਾਂ ਦੀ ਭਾਵਨਾ ਹੀ ਇਨਸਾਨ ਦਾ ਅਸਲੀ ਧਰਮ ਹੈ ਕਿਸੇ ਦੇ ਦਰ ਤੇ ਕੋਈ ਗਰੀਬ ਬਹੁਤ ਆਸ ਅਤੇ ਈਸ਼ਵਰ ਦਾ ਵਿਸ਼ਵਾਸ ਲੈਕੇ ਆਉਂਦਾ ਹੈ, ਪਰ ਅਜ ਦੇ ਨੌਜਵਾਨ 'ਚ ਮਦਦ, ਤਿਆਗ, ਹਮਦਰਦੀ ਦੀਆ ਭਾਵਨਾਵਾਂ ਬਹੁਤ ਘਟ। ਸਮਾ ਸਭੱ ਦਾ ਲੰਘ ਜਾਦਾ ਹੈ ਪਰ ਜਿਥੇ ਮਦਦ ਪ੍ਰੇਮ ਨਾ ਮਿਲੇ ਉਥੇ ਲੈਣ ਵਾਲੇ ਵੀ ਨਹੀਂ ਆਉਂਦੇ, ਉਨ੍ਹਾਂ ਨੇ ਦਸਿਆ ਕਿ ਮਾਰਕੀਟ ਵਿੱਚ ਪਬਲਿਕ ਲਈ ਕੋਈ ਪਾਣੀ ਦਾ ਨਲਕਾ ਨਹੀ, ਉਨ੍ਹਾਂ ਨੇ ਨਲਕੇ ਲਗਾਉਣ ਵਾਲੇ ਮਿਸਤਰੀ ਨੂੰ ਬੁਲਾ ਕੇ ਮਾਰਕੀਟ ਵਿਖੇ ਇੱਕ ਦਰੱਖਤ ਹੇਠਾ ਨਲਕਾ ਲਗਾਉਣ ਲਈ ਕਿਹਾ ਤਾ ਮਿਸਤਰੀ ਨੇ ਦੱਸਿਆ ਕਿ ਕਰੀਬ 500 ਰੂਪੈ ਖਰਚ ਆਵੇਗਾ,  ਅਤੇ ਜਦੋ ਅਗਲੇ ਦਿਨ ਮਿਸਤਰੀ ਸਾਮਾਨ ਲੈਕੇ ਆਇਆ ਤਾਂ ਉਨ੍ਹਾਂ ਦੇ ਲੜਕਿਆ ਨੇ ਪੈਸੇ ਦੇਣ ਤੋ ਨਾਂਹ ਕਰ ਦਿੱਤੀ, ਅਤੇ ਆਪਣੇ ਆਪਣੇ ਵਿਚਾਰ ਦੇਣ ਲਗੇ,  ਮਿਸਤਰੀ ਵਾਪਸ ਚਲਾ ਗਿਆ।    ਉਨਾਂ ਨੇ ਦੱਸਿਆ ਕਿ ਉਹ 1947 ਦੇ ਦੰਗਿਆ ਸਮੇ ਪਾਕਿਸਤਾਨ ਤੋ ਪਟਿਆਲਾ ਪੈਦਲ ਆਏ ਸਨ, ਉਨ੍ਹਾਂ ਨਾਲ ਮਾਤਾ ਪਿਤਾ, ਬਜੁਰਗ , ਔਰਤਾਂ ਬੇਟੀ, ਬੱਚੇ ਸਨ, ਉਨ੍ਹਾਂ ਨੇ ਇੱਕ ਦਰੱਖਤ ਹੇਠਾਂ ਹੀ ਕਪੜਿਆਂ ਦੇ ਪਰਦੇ ਲਗਾਕੇ ਬੈਠਣ ਦਾ ਠਿਕਾਣਾ ਬਣਾ ਲਿਆ, ਸਰਕਾਰ ਵਲੋ ਵੀ ਰੋਟੀ ਅਤੇ ਦਵਾਈਆਂ ਮਿਲ ਜਾਂਦੀਆਂ ਸਨ, ਪਰ ਜਿੰਦਗੀ ਦਰੱਖਤ ਹੇਠਾਂ ਨਹੀਂ ਲੰਘ ਸਕਦੀ ਸੀ, ਕੋਲ ਕੁਝ ਵੀ  ਨਹੀਂ ਸੀ,   ਉਨ੍ਹਾਂ ਨੇ ਇੱਕ ਕਪੜੇ ਦੇ ਵਿਉਪਾਰੀ ਨੂੰ ਕੰਮ ਲਈ ਬੇਨਤੀ ਕੀਤੀ ਤਾ ਉਸ ਵਿਉਪਾਰੀ ਵਲੋ ਉਸ ਸਿੰਘ ਸਾਹਿਬ ਨੂੰ 30-35 ਕਿਲੋ ਦੇ ਕਪੜਿਆ ਦੀ ਇੱਕ ਪੰਡ ਬਣਾਕੇ ਪਿੰਡਾਂ ਵਿੱਚ ਜਾਕੇ ਕਪੜੇ ਵੇਚਣ ਲਈ ਦਿਤੀ ਜਾਂਦੀ ਸੀ ,  ਉਨ੍ਹਾਂ ਨੇ ਅੱਖਾਂ ਵਿੱਚ ਆਏ ਪਾਣੀ ਨੂੰ ਸਾਫ ਕਰਦੇ ਹੋਏ ਦੱਸਿਆ ਕਿ ਉਹ ਹਰ ਰੋਜ ਸਵੇਰੇ ਸਵੇਰੇ ਕਪੜਿਆਂ ਦੀ ਪੰਡ ਮੋਢੇ ਤੇ ਰੱਖ ਕੇ ਪੈਦਲ ਹੀ ਪਿੰਡਾਂ ਵਿਖੇ ਵੇਚਣ ਜਾਇਆ ਕਰਦੇ ਸਨ ਅਤੇ ਹਰਰੋਜ 25-30 ਕਿਲੋਮੀਟਰ ਪੈਦਲ ਹੀ ਚਲਦੇ ਸਨ, ਜਿਸ ਕਰਕੇ ਉਨਾਂ ਦੇ ਪੈਰਾ ਵਿੱਚ ਛਾਲੇ ਅਤੇ ਜਖਮ ਹੋ ਜਾਂਦੇ ਸਨ ਅਤੇ ਪਿੰਡਾਂ ਦੇ ਲੋਕ ਉਨਾ ਨੂੰ ਦੁਪਿਹਰ ਦੀ ਰੋਟੀ ਵੀ ਤਰਸ ਕਰਕੇ ਦੇ ਦਿਆ ਕਰਦੇ ਸਨ ਅਤੇ ਵਿਉਪਾਰੀ ਉਨਾਂ ਨੂੰ 1/2 ਰੁਪੈ ਮਜਦੂਰੀ ਦੇ ਦਿਆ ਕਰਦਾ ਸੀ।  ਉਨ੍ਹਾਂ  ਨੇ ਫਿਰ ਇਕੱ ਪੁਰਾਣਾ ਸਾਈਕਲ ਖਰੀਦਿਆ, ਫੇਰ ਦੁਕਾਨ ਲਈ, ਜਿੱਥੇ ਉਨ੍ਹਾਂ ਦੇ ਬੇਟੇ ਬੈਠਦੇ ਸਨ ਅਤੇ ਉਹ ਆਪ ਪਿੰਡਾਂ ਵਿਖੇ ਕਪੜੇ ਵੇਚਣ ਜਾਇਆ ਕਰਦੇ ਸਨ, ਅੱਜ ਉਨਾਂ ਕੋਲ 4 ਦੁਕਾਨਾ ਦੋ ਕੋਠੀਆ ਅਤੇ ਲੱਖਾ ਰੁਪਏ ਪ੍ਰਮਾਤਮਾ ਨੇ ਦਿਤੇ ਹਨ ਪਰ ਅੱਜ ਦੇ ਨੋਜਵਾਨ ਨਾ ਆਪਣੇ ਮਾਪਿਆ ਅਤੇ ਨਾ ਬਜੁਰਗਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ ਅਤੇ ਨਾ ਸਨਮਾਨ ਕਰਦੇ ਹਨ ।  
ਫੇਰ ਉਹ ਬੀਮਾਰ ਰਹਿਣ ਲਗੇ ਅਤੇ ਉਨਾਂ ਨੇ ਮਰਦੇ ਮਰਦੇ ਆਪਣੇ ਬੱਚਿਆ ਨੂੰ ਮਾਰਕਿਟ ਵਿੱਚ ਨਲਕਾ ਲਗਾਉਣ ਦੀ ਅਪੀਲ ਕੀਤੀ ਅਤੇ ਉਨਾਂ ਦੀ ਮੌਤ ਮਗਰੋਂ ਮਾਰਕਿਟ ਵਿੱਚ ਨਲਕਾ ਲਗ ਗਿਆ ਜੋ ਕਰੀਬ 30 ਸਾਲ ਪਹਿਲਾਂ ਦੀ ਗਲ ਹੈ, ਅਤੇ ਆਉਂਦੇ ਜਾਂਦੇ ਆਮ ਲੋਕ, ਮਜ਼ਦੂਰ ਉਥੇ ਰੁਕ ਕੇ ਪਾਣੀ ਪਿਆ ਕਰਦੇ ਅਤੇ ਦਰਖਤ ਹੇਠਾਂ ਆਰਾਮ ਕਰਦੇ ਸਨ।  ਕਈ ਸਾਲ ਨਲਕਾ ਸੇਵਾ ਕਰਦਾ ਰਿਹਾ ਪਰ ਪਾਣੀ ਦਾ ਪੱਧਰ ਘਟਣ ਕਰਕੇ ਅਤੇ ਮੁਰੰਮਤ ਦੀ ਕਮੀ ਕਰਕੇ ਨਲਕਾ ਸੁੱਕ ਗਿਆ ਅਤੇ ਨਲਕਾ ਅਤੇ ਦਰੱਖਤ ਪੁਟੱ ਕੇ ਉਥੇ ਪੱਕੀ ਸੜਕ ਬਣਾ ਦਿੱਤੀ ਗਈ । ਸ਼ਾਇਦ ਅੱਜ ਉਸ ਸਿੰਘ ਸਾਹਿਬ ਦੀ ਦੁਕਾਨ 'ਤੇ ਕਿਸੇ ਬੇਟੀ ਦੀ ਸ਼ਾਦੀ ਲਈ ਸੂਟ ਅਤੇ ਮਦਦ ਨਹੀਂ ਮਿਲਦੇ, ਕਿਸੇ ਨੂੰ ਪਾਣੀ ਚਾਹ ਜਾ ਭੋਜਨ ਵੀ ਨਹੀਂ ਮਿਲਦਾ।  ਦੁਕਾਨਾਂ ਵਧੀਆ ਚਲ ਰਹੀਆ ਹਨ ਪਰ ਦੁਕਾਨਾਂ ਤੇ ਬੈਠੇ ਉਸ ਵਧੀਆ ਇਨਸਾਨ ਦੇ ਪੁਤਰਾਂ, ਪੋਤਰਿਆਂ ਅਤੇ ਪੜ ਪੋਤਰਿਆਂ ਨੂੰ ਦੁਕਾਨਾਂ ਵਿੱਚ ਲਟਕਦੀ ਇੱਕ ਬਜੁਰਗ ਦੀ ਤਸਵੀਰ ਤਾਂ ਦਿਖਦੀ ਹੈ ਪਰ ਉਸ ਦੀਆਂ ਕੁਰਬਾਨੀਆਂ, ਤਿਆਗ, ਸਖਤ ਮਿਹਨਤ, ਹਮਦਰਦੀ ਤੇ  ਇਨਸਾਨੀਅਤ ਨਹੀਂ ਦਿਖਦੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ