Sunday, February 28, 2021 ePaper Magazine
BREAKING NEWS
4500 ਨਸ਼ੀਲੀ ਗੋਲੀਆਂ ਸਮੇਤ ਇਕ ਨਸ਼ਾ ਤਸਕਰ ਕਾਬੂਤਰਨਤਾਰਨ-ਕਰਜ਼ ਹੇਠ ਦਬੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀਬਠਿੰਡਾ ਪੁਲਸ ਨੇ ਰੈੱਡ ਮਰਕਰੀ ਦੀ ਸੇਲ ਦਾ ਕੀਤਾ ਪਰਦਾਫਾਸ਼ਪੰਜਾਬ ‘ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ ਹੋਈ 5825, ਅੱਜ 595 ਨਵੇਂ ਕੇਸ ‘ਤੇ 11 ਮੌਤਾਂ ਇਸਰੋ 'ਚ ਪੀਐਸਐਲਵੀ-ਸੀ 51 ਦੀ ਲਾਚਿੰਗ ਦੀ ਪੁੱਠੀ ਗਿਣਤੀ ਸ਼ੁਰੂ, ਕੱਲ ਹੋਵੇਗਾ ਲਾਂਚ ਜ਼ੀਰਕਪੁਰ ਦੇ ਦੋ ਨਸ਼ਾ ਤਸੱਕਰ ਅਫੀਮ ਤੇ ਨਸ਼ੀਲੀਆਂ ਗੋਲੀਆਂ ਸਮੇਤ ਗਿਰਫ਼ਤਾਰ , ਇਕ ਕਾਰਗਿਲ ਜੰਗ ਦਾ ਫੌਜੀ ਹੈ ਨਵਾਂਸ਼ਹਿਰ ‘ਚ ਸਿਹਤ ਬੀਮਾ ਈ-ਕਾਰਡ ਬਣਾਉਣ ਲਈ ਐਤਵਾਰ ਨੂੰ ਖੁੱਲੇ ਰਹਿਣਗੇ ਸੇਵਾ ਕੇਂਦਰਸ਼੍ਰੋਮਣੀ ਕਮੇਟੀ ਵੱਲੋਂ ਨੇ ਮਨਾਇਆ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾਬੀਬੀ ਜਗੀਰ ਕੌਰ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਵਧਾਈ ਧਰਮ ਪ੍ਰਚਾਰ ਕਮੇਟੀ ਦੇ ਕਲਰਕ ਰਵੇਲ ਸਿੰਘ ਨੂੰ ਸੇਵਾਮੁਕਤ ਹੋਣ ’ਤੇ ਕੀਤਾ ਸਨਮਾਨਿਤ

ਸੰਪਾਦਕੀ

ਮਿੱਥੇ ਟੀਚੇ ਅਨੁਸਾਰ ਟੀਕੇ ਨਾ ਲੱਗਣਾ ਸ਼ੁਭ ਸੰਕੇਤ ਨਹੀਂ

February 20, 2021 11:07 AM

ਭਾਰਤ ਵਿੱਚ ਕੋਰੋਨਾ ਵਿਸ਼ਾਣੂ ਦੀ ਫੈਲਾਈ ਕੋਵਿਡ-19 ਮਹਾਮਾਰੀ ਦਾ ਪਹਿਲਾ ਮਰੀਜ਼ ਪਿਛਲੇ ਸਾਲ ਜਨਵਰੀ ’ਚ ਸਾਹਮਣੇ ਆਇਆ ਸੀ। ਸਾਡੀ ਸਰਕਾਰ ਨੇ ਇਸ ਮਹਾਮਾਰੀ ਤੋਂ ਬੱਚਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਵਿੱਚ ਕਾਫੀ ਦੇਰ ਲਾ ਦਿੱਤੀ ਤੇ ਪਿਛਲੇ ਸਾਲ ਦੇ ਮਾਰਚ ਮਹੀਨੇ ਦੇ ਆਖਰੀ ਹਫ਼ਤੇ ਵਿੱਚ ਬਿਨਾਂ ਪੁਖ਼ਤਾ ਯੋਜਨਾਬੰਦੀ ਦੇ ਅਚਾਨਕ ਲਾਕਡਾਊਨ ਲਾ ਦਿੱਤਾ ਜੋ ਕਿ 76 ਦਿਨ ਲਗਾਤਾਰ ਚੱਲਿਆ। ਉਸ ਲਾਕਡਾਊਨ ਨਾਲ ਸਾਡੇ ਜੀਵਨ ਦੇ ਹਰੇਕ ਖੇਤਰ ’ਤੇ ਬਹੁਤ ਮਾੜਾ ਅਸਰ ਪਿਆ। ਇਸ ਨਾਲ ਦੇਸ਼ ਦੀ ਅਰਥਵਿਵਸਥਾ ਬਹੁਤ ਬੁਰੀ ਤਰ੍ਹਾਂ ਨਾਲ ਹਿੱਲ ਗਈ ਜੋ ਕਿ ਅੱਜ ਤੱਕ ਮਨਫੀ ਵਿੱਚ ਚੱਲ ਰਹੀ ਹੈ। ਲਾਕਡਾਊਨ ਨਾਲ ਸਾਡੇ ਜੀਵਨ ਦੇ ਜ਼ਰੂਰੀ ਪਹਿਲੂ, ਵਿੱਦਿਆ, ਸਿਹਤ, ਕਾਰੋਬਾਰ ਆਦਿ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਇਸ ਨਾਲ ਲੋਕਾਂ ’ਚ ਸਹਿਮ ਦਾ ਮਾਹੋਲ ਬਣਨਾ ਸੁਭਾਵਿਕ ਸੀ। ਉਪਰੋਂ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਆਉਣ ਲੱਗ ਪਈਆਂ। ਯੂਰਪ ਤੋਂ ਆਈਆਂ ਭਿਆਨਕ ਖ਼ਬਰਾਂ ਸੁਣ ਕੇ ਲੋਕ ਸੋਚਣ ਲੱਗ ਪਏ ਕਿ ਜੇ ਸਿਹਤ ਸਹੂਲਤਾਂ ਵਿੱਚ ਮੋਹਰੀ ਦੇਸ਼ਾਂ ਵਿੱਚ ਸਥਿਤੀ ਭਿਆਨਕ ਹੋ ਸਕਦੀ ਹੈ ਤਾਂ ਸਾਡੇ ਦੇਸ਼ ਵਿੱਚ ਕੀ ਵਾਪਰੇਗਾ ਜਿੱਥੇ ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਨਹੀਂ ਹਨ ਤੇ ਵੈਸੇ ਵੀ ਸਰਕਾਰ ਨੇ ਇਨ੍ਹਾਂ ਦਾ ਮਾੜਾ ਹਾਲ ਕਰ ਰੱਖਿਆ ਹੈ।
ਫਿਰ ਜਦੋਂ ਕੋਵਿਡ-19 ਮਹਾਮਾਰੀ ਲਈ ਟੀਕਾ ਬਣਨ ਦੀ ਖਬਰ ਆਈ, ਜੋ ਕਿ ਪਹਿਲਾਂ ਜਲਦ ਆਉਣਾ ਸੰਭਵ ਨਹੀਂ ਸੀ ਲਗ ਰਿਹਾ, ਤਾਂ ਲੋਕ ਇਸ ਨੂੰ ਬੜੀ ਬੇਸਬਰੀ ਨਾਲ ਉਡੀਕਣ ਲੱਗੇ। ਲਗਭਗ 300 ਉਮੀਦਵਾਰ ਵੈਕਸੀਨ ਦੇ ਚਰਚੇ ਹੋਣ ਲੱਗ ਪਏ ਕਿ ਇਨ੍ਹਾਂ ਵਿਚੋਂ ਕੋਈ ਪ੍ਰਵਾਨ ਚੜ੍ਹਣੀ ਸੀ। ਦੁਨੀਆਂ ’ਚ ਮਹਾਮਾਰੀ ਖ਼ਿਲਾਫ਼ ਟੀਕੇ ਲਗਣੇ ਸ਼ੁਰੂ ਹੋਏ। ਸਾਡੇ ਦੇਸ਼ ਵਿੱਚ ਕੋਵੈਕਸੀਨ ਤੇ ਕੋਵੀਸ਼ੀਲਡ ਲੱਗਣੀ ਸ਼ੁਰੂ ਹੋਈ ਹੈ। ਇਨ੍ਹਾਂ ਵਿਚੋਂ ਕੋਵੀਸ਼ੀਲਡ ਐਸਟਰਾਜੈਨਿਕਾ ਤੇ ਆਕਸਫੋਰਡ ਯੂਨੀਵਰਸਿਟੀ ਨੇ ਤਿਆਰ ਕੀਤੀ ਹੈ ਜਦੋਂ ਕਿ ਭਾਰਤ ਨੇ ਇਹ ਦਾਅਵਾ ਜਤਾਇਆ ਹੈ ਕਿ ਉਸ ਨੇ ਇੱਥੇ ਕੋਵੈਕਸੀਨ ਤਿਆਰ ਕੀਤੀ ਹੈ। ਹੁਣ ਮੰਗਲਵਾਰ ਨੂੰ ਡਬਲਿਊਐਚਓ ਨੇ ਕੋਵੀਸ਼ੀਲਡ ਨੂੰ ਮਾਨਤਾ ਦੇ ਦਿੱਤੀ ਹੈ ਜਿਸ ਕਰਕੇ ਉਸ ਬਾਰੇ ਕੋਈ ਕਿੰਤੂ ਪ੍ਰੰਤੂ ਨਹੀਂ ਰਿਹਾ। ਪਰ ਕੋਵੈਕਸੀਨ ਸਬੰਧੀ ਮੁਕੰਮਲ ਅੰਕੜੇ ਹਾਲੇ ਤੱਕ ਜਨਤਕ ਨਹੀਂ ਹੋਏ ਜਿਸ ਕਰਕੇ ਕਈ ਵਕਾਰੀ ਡਾਕਟਰੀ ਸੰਸਥਾਵਾਂ ਇਸ ਦੀ ਭਰੋਸੇਯੋਗਤਾ ’ਤੇ ਸਵਾਲ ਉਠਾ ਰਹੀਆਂ ਹਨ। ਦੂਜੇ ਪਾਸੇ ਸਾਡੀ ਸਰਕਾਰ ਇਸ ਨੂੰ ਆਤਮਨਿਰਭਰ ਭਾਰਤ ਵਜੋਂ ਦਿਖਾਉਣ ਲਈ ਸਰਗਰਮ ਹੈ। ਕੌਮਾਂਤਰੀ ਪ੍ਰਵਾਨਗੀ ਨਾ ਆਉਣ ਨੇ ਲੋਕਾਂ ਵਿੱਚ ਕੋਵੈਕਸੀਨ ਲਗਵਾਉਣ ਪ੍ਰਤੀ ਸੰਸੇ ਖੜੇ ਕੀਤੇ ਹਨ। ਗਲੋਬਲ ਹੈਲਥ ਸੈਂਟਰ ਦੇ ਡਾਇਰੈਕਟਰ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਉਨ੍ਹਾਂ ਨੂੰ ਕੋਵੈਕਸੀਨ ਦੇ ਅੰਕੜੇ ਮਿਲਣਗੇ ਤਾਂ ਹੀ ਉਹ ਇਸ ਬਾਰੇ ਆਪਣੀ ਰਾਏ ਦੇ ਸਕਣਗੇ। ਸਾਡੇ ਵਾਸਤੇ ਇਹ ਬੜੀ ਦੁੱਖ ਭਰੀ ਸਥਿਤੀ ਹੈ ਕਿ ਇਕ ਪਾਸੇ ਇਹ ਟੀਕਾ ਜ਼ਰੂਰੀ ਚਾਹੀਦਾ ਹੈ ਤੇ ਦੂਜੇ ਪਾਸੇ ਇਸ ਬਾਰੇ ਝਿੱਝਕ ਪੈਦਾ ਹੋ ਗਈ ਹੈ।
ਹਾਲੇ ਪੰਜ ਦਿਨ ਤੱਕ ਪਹਿਲਾਂ ਦੀ ਸਥਿਤੀ ਇਹ ਸੀ ਕਿ, ਸਰਕਾਰ ਨੇ ਪਹਿਲਾਂ 3 ਕਰੋੜ ਲੋਕਾਂ ਨੂੰ ਟੀਕਾ ਲਗਾਉਣ ਦਾ ਪ੍ਰੋਗਰਾਮ ਬਣਾਇਆ ਸੀ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਇਕ ਕਰੋੜ ਹੈਲਥ ਵਰਕਰਾਂ ਅਤੇ ਫਿਰ ਦੋ ਕਰੋੜ ਪਹਿਲੀ ਪੰਗਤੀ ਦੇ ਵਰਕਰਾਂ ਨੂੰ ਟੀਕੇ ਲਾਉਣਾ ਮਿਥਿਆ ਗਿਆ ਸੀ ਪਰ ਅਫਸੋਸ ਦੀ ਗੱਲ ਹੈ ਕਿ ਹੈਲਥ ਵਰਕਰ ਹੀ ਟੀਕਾ ਲਗਵਾਉਣ ਨਹੀਂ ਆ ਰਹੇ। ਇਸ ਨਾਲ ਬੜੀ ਅਜੀਬ ਸਥਿਤੀ ਪੈਦਾ ਹੋ ਗਈ ਹੈ।
ਦੂਜੀ ਡੋਜ਼ ਵਾਲਿਆਂ ਨੇ, ਜੋ ਕਿ 27 ਦਿਨਾਂ ਬਾਅਦ ਲੱਗਣੀ ਹੈ, ਹੋਰ ਵੀ ਹੈਰਾਨੀ ਪੈਦਾ ਕੀਤੀ ਹੈ ਕਿਉਂਕਿ ਇਨ੍ਹਾਂ ਵਿੱਚ 10 ਵਿਚੋਂ ਇਕ ਨੂੰ ਹੀ ਦੂਜੀ ਡੋਜ਼ ਲੱਗੀ ਹੈ ਮਤਲਬ ਕਿ ਬਹੁਤ ਘੱਟ ਗਿਣਤੀ ’ਚ ਹੈਲਥ ਵਰਕਰ ਦੂਜੀ ਡੋਜ਼ ਲਗਵਾਉਣ ਲਈ ਆਏ। 82.04 ਲੱਖ ਹੈਲਥ ਵਰਕਰਾਂ ਨੂੰ ਪਹਿਲੀ ਡੋਜ਼ ਲੱਗੀ ਹੈ ਜਦੋਂਕਿ ਪਿਛਲੇ ਐਤਵਾਰ ਤੱਕ ਦਾ ਅੰਕੜਾ ਦੱਸਦਾ ਹੈ ਕਿ ਦੂਜੀ ਡੋਜ਼ ਲੈਣ ਵਾਲਿਆਂ ’ਚ ਭਾਰੀ ਗਿਰਾਵਟ ਹੈ ਜਦੋਂ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗਣ ਨਾਲ ਹੀ ਕੋਰਸ ਮੁਕੰਮਲ ਹੁੰਦਾ ਹੈ।
ਮਿੱਥੇ ਹੋਏ ਨਿਸ਼ਾਨੇ ਮੁਤਾਬਕ ਜੇ ਲੋਕ ਵੈਕਸੀਨ ਲਗਵਾਉਣ ਨਹੀਂ ਆ ਰਹੇ ਤਾਂ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਤੇ ਨਵੀਂ ਰਣਨੀਤੀ ਬਣਾਉਣੀ ਚਾਹੀਦੀ ਹੈ। ਇਹ ਬਹੁਤ ਮੰਦਭਾਗਾ ਹੈ ਕਿ ਲੋਕ ਟੀਕਾ ਲਗਵਾਉਣ ਆ ਨਹੀਂ ਰਹੇ ਤੇ ਸਰਕਾਰ ਕੋਈ ਸਪਸ਼ਟੀਕਰਨ ਦੇ ਨਹੀਂ ਰਹੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ