Wednesday, April 14, 2021 ePaper Magazine
BREAKING NEWS
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂਵੰਨਡੇਅ ਰੈਂਕਿੰਗ 'ਚ ਬਾਬਰ ਆਜ਼ਮ ਪਹੁੰਚੇ ਸਿਖਰ 'ਤੇ, ਖ਼ਤਮ ਕੀਤੀ ਕੋਹਲੀ ਦੀ ਬਾਦਸ਼ਾਹਤਆਈਪੀਐਲ : ਰੋਮਾਂਚਕ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕੇਕੇਆਰ ਨੂੰ 10 ਦੌੜਾਂ ਨਾਲ ਹਰਾਇਆਕੋਰੋਨਾ ਸੰਕਟ : ਹਰ ਹਫ਼ਤੇ 125 ਕਰੋੜ ਡਾਲਰ ਦੇ ਨੁਕਸਾਨ ਦੀ ਸੰਭਾਵਨਾਫਾਜ਼ਿਲਕਾ ਜ਼ਿਲ੍ਹੇ ਅੰਦਰ 700 ਕੁਇੰਟਲ ਕਣਕ ਦੀ ਹੋਈ ਖਰੀਦ50 ਫੀਸਦੀ ਤੋਂ ਵੱਧ ਐਸ.ਸੀ. ਵਸੋਂ ਵਾਲੇ ਪਿਡਾਂ ਦੇ ਆਧੁਨਿਕੀਕਰਨ ਲਈ 100 ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਸੰਚਾਲਨ ਨੂੰ ਲੈ ਕੇ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ : ਬਲਬੀਰ ਸਿੰਘ ਸਿੱਧੂਅਨੁਸੂਚਿਤ ਜਾਤੀ ਵਰਗ ਵਿੱਚੋਂ ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ : ਕੈਂਥ

ਰਾਜਨੀਤੀ

ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਸੁਣ ਰਹੇ ਮੋਦੀ : ਪ੍ਰਿਯੰਕਾ ਗਾਂਧੀ

February 21, 2021 02:52 PM

ਲਖਨਊ, 20 ਫਰਵਰੀ (ਏਜੰਸੀਆਂ) : ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਪੁਰਾਤਨ ਕਹਾਣੀਆਂ ਦੇ ‘ਹੰਕਾਰੀ ਰਾਜੇ’ ਨਾਲ ਕਰਦਿਆਂ ਅੱਜ ਕਿਹਾ ਉਹ ਸਮਝ ਨਹੀਂ ਰਹੇ ਕਿ ‘ਜਵਾਨ’, ਜੋ ਦੇਸ਼ ਦੀ ਰੱਖਿਆ ਕਰਦੇ ਹਨ, ਕਿਸਾਨਾਂ ਦੇ ਪੁੱਤਰ ਵੀ ਹਨ। ਮੁਜੱਫਰਨਗਰ ’ਚ ਮਹਾਪੰਚਾਇਤ ’ਚ ਹਾਜ਼ਰ ਹਜਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਨੇਤਾ ਨੇ ਵੱਖ-ਵੱਖ ਮੁੱਦਿਆਂ ਜਿਵੇਂ ਪੈਟਰੋਲ ਦੇ ਡੀਜਲ ਦੀਆਂ ਵਧਦੀਆਂ ਕੀਮਤਾਂ ਆਦਿ ਨੂੰ ਲੈ ਕੇ ਪ੍ਰਧਾਨ ਮੰਤਰੀ ’ਤੇ ਹਮਲਾ ਕਰਦਿਆਂ ਕਥਿਤ ਦੋਸ਼ ਲਾਇਆ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦਕਰਨ ਦੀ ਮੰਗ ਕਰ ਰਹੇ ਕਿਸਾਨਾਂ ਦੀ ਆਵਾਜ ਨੂੰ ਨਹੀਂ ਸੁਣ ਰਹੇ ਕਿਉਂਕਿ ਉਨ੍ਹਾਂ ਦੀ ਰਾਜਨੀਤੀ ਸਿਰਫ ਉਨ੍ਹਾਂ (ਪ੍ਰਧਾਨ ਮੰਤਰੀ) ਅਤੇ ਉਨ੍ਹਾਂ ਦੇ ਅਰਬਪਤੀ ਮਿੱਤਰਾਂ ਦੁਆਲੇ ਕੇਂਦਰਤ ਹੈ। ਉਨ੍ਹਾਂ ਕਿਹਾ, ‘ਪੁਰਾਣੀਆਂ ਕਹਾਣੀਆਂ ’ਚ ਹੰਕਾਰੀ ਰਾਜੇ ਹੁੰਦੇ ਸਨ, ਜਿਵੇਂ-ਜਿਵੇਂ ਉਨ੍ਹਾਂ ਦੀ ਸੱਤਾ ਵਧਦੀ ਜਾਂਦੀ ਸੀ, ਉਹ ਆਪਣੇ ਮਹਿਲਾਂ ’ਚ ਸਿਮਟਦੇ ਜਾਂਦੇ ਸਨ। ਲੋਕ ਉਨ੍ਹਾਂ ਸਾਹਮਣੇ ਸੱਚ ਕਹਿਣ ਤੋਂ ਡਰਨ ਲੱਗਦੇ ਸਨ। ਅਜਿਹਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਵੀ ਉਨ੍ਹਾਂ ਹੰਕਾਰੀ ਰਾਜਿਆਂ ਵਰਗੇ ਹੀ ਬਣ ਗਏ ਹਨ।’ ਪਿ੍ਰਯੰਕਾ ਗਾਂਧੀ ਨੇ ਦਾਅਵਾ ਕੀਤਾ ਕਿ ਨਵੇਂ ਖੇਤੀ ਕਾਨੂੰਨਾਂ ਨਾਲ ‘ਸਰਕਾਰੀ ਮੰਡੀਆਂ’ ਤੇ ਐੱਮਐੱਸਪੀ ਖਤਮ ਹੋ ਜਾਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਰਾਜਨੀਤੀ ਖ਼ਬਰਾਂ

ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ 'ਤੇ ਹਮਲਾ, ਕਿਹਾ- 'ਟੀਕੇ ਦੀ ਘਾਟ ਸਮੱਸਿਆ ਹੈ, ਉੱਤਸਵ ਨਹੀਂ'

'ਪ੍ਰੀਖਿਆ ਪਰ ਚਰਚਾ' ਨੂੰ ਲੈਕੇ ਬੋਲੇ ਰਾਹੁਲ : ਪ੍ਰਧਾਨ ਮੰਤਰੀ ਮਹਿੰਗਾਈ ਅਤੇ ਖਰਚਿਆਂ 'ਤੇ ਵੀ ਕਰਨ ਚਰਚਾ

ਰਾਫੇਲ ਸੌਦੇ 'ਚ ਸਾਹਮਣੇ ਆਇਆ ਕਮਿਸ਼ਨਖੋਰੀ ਦਾ ਸੱਚ : ਕਾਂਗਰਸ

ਪੱਛਮੀ ਬੰਗਾਲ : ਪਹਿਲੇ ਗੇੜ ’ਚ 80 ਪ੍ਰਤੀਸ਼ਤ ਵੋਟਾਂ ਪਈਆਂ

ਰਾਹੁਲ ਨੇ ਵਧ ਰਹੀ ਮਹਿੰਗਾਈ ’ਤੇ ਕੇਂਦਰ ਨੂੰ ਘੇਰਿਆ

ਰਾਹੁਲ ਬੋਲੇ : 'ਵਾਰ-ਵਾਰ ਦੁਹਰਾਉਣ ਤੇ ਵੀ, ਝੂਠ ਝੂਠ ਹੀ ਰਹਿੰਦਾ ਹੈ'

ਭਾਜਪਾ ਲੋਕਾਂ ਨੂੰ ਵੰਡਣ ਲਈ ਨਫ਼ਰਤ ਫੈਲਾਉਂਦੀ ਹੈ : ਰਾਹੁਲ ਗਾਂਧੀ

ਲੱਖਾਂ ਈਪੀਐਫ ਖਾਤੇ ਬੰਦ ਹੋਣਾ ਕੇਂਦਰ ਦੀ ਰੁਜ਼ਗਾਰ ਮਿਟਾਓ ਮੁਹਿੰਮ ਦੀ ਇੱਕ ਹੋਰ ਪ੍ਰਾਪਤੀ : ਰਾਹੁਲ

ਚਿਦੰਬਰਮ ਬੋਲੇ : ਸਰਕਾਰ ਮੰਗ ਅਨੁਸਾਰ ਟੀਕਾਕਰਨ ਦੀ ਦੇਵੇ ਆਗਿਆ

ਸਰਕਾਰ ‘ਲਾਭ ਦਾ ਨਿੱਜੀਕਰਨ’ ਅਤੇ ‘ਨੁਕਸਾਨ ਦਾ ਰਾਸ਼ਟਰੀਕਰਨ’ ਕਰ ਰਹੀ : ਰਾਹੁਲ