ਕੋਟ ਈਸੇ ਖਾਂ/20 ਫਰਵਰੀ/ਜੋਗਿੰਦਰਪਾਲ ਮਾਲੜਾ : ਕੋਟ ਈਸੇ ਖਾਂ ਦੇ ਵਿੱਚ 13 ਵਾਰਡਾਂ ਤੋਂ ਸਮੂਹ ਪਾਰਟੀਆਂ ਦੇ ਉਮੀਦਵਾਰਾਂ ਨੇ ਆਪੋ ਆਪਣੀ ਕਿਸਮਤ ਅਜਮਾਈ ਸੀ. ਸ ਦੇ ਵਿੱਚ 9 ਸੀਟਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਜਿਸ ਦੇ ਵਿੱਚੋ ਵਾਰਡ ਨੰਬਰ 3 ਦੀ ਬੀਬੀ ਛਿੰਦਰ ਕੌਰ ਪਤਨੀ ਪ੍ਰਕਾਸ਼ ਸਿੰਘ ਰਾਜਪੂਤ ਨੇ ਆਪਣੀ ਵਿਰੋਧੀ ਪਰਮਜੀਤ ਕੌਰ ਚੁੰਬਰ ਸਾਬਕਾ ਸਰਪੰਚ ਨੂੰ ਸਭ ਤੋਂ ਵੱਧ 328 ਵੋਟਾਂ ਦੇ ਫਰਕ ਦੇ ਨਾਲ ਹਰਾਂ ਕੇ ਆਪਣੀ ਜਿੱਤ ਦਰਜ਼ ਕੀਤੀ ਜੋ ਕਿ ਕੋਟ ਈਸੇ ਖਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਕਿ ਇਸ ਸਾਧਾਰਨ ਅਤੇ ਛੋਟੇ ਪਰਿਵਾਰ ਦੇ ਵਿੱਚੋ ਉੱਠ ਕੇ ਵਿਰੋਧੀ ਨੂੰ ਇੰਨੇ ਵੱਡੇ ਫਰਕ ਨਾਲ ਹਰਾਉਣਾ ਇੱਕ ਮਾਣ ਵਾਲੀ ਗੱਲ ਬਣ ਗਈ ਤੇ ਪ੍ਰਕਾਸ਼ ਰਾਜਪੂਤ ਦੇ ਘਰ ਵਧਾਇਆ ਦੇਣ ਵਾਲਿਆਂ ਦਾ ਤਾਤਾਂ ਲੱਗਾ ਰਿਹਾ.ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਛਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਪ੍ਰਕਾਸ਼ ਸਿੰਘ ਰਾਜਪੂਤ ਨੇ ਕਿਹਾ ਕਿ ਇਹ ਜਿੱਤ ਮੇਰੀ ਨਹੀ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਕੋਟ ਈਸੇ ਖਾਂ ਵਿੱਚੋ ਮਿਲੇ ਪਿਆਰ ਦੀ ਜਿੱਤ ਹੈ. ਉਨ੍ਹਾਂ ਨੇ ਕਿਹਾ ਕਿ ਜਿਵੇ ਸਾਨੂੰ ਵਾਰਡ ਵਾਸੀਆਂ ਨੇ ਜੋ ਮਾਣ ਬਖਸ਼ਿਆਂ ਹੈ ਉਸ ਤੇ ਅਸੀ ਸਦਾ ਉਨ੍ਹਾਂ ਦੇ ਰਿਣੀ ਰਹਾਂਗੇ ਤੇ ਵਾਰਡ ਦਾ ਹਰ ਪੱਖੋ ਵਿਕਾਸ ਕਰਵਾਉਣ ਲਈ ਹਮੇਸ਼ਾ ਤਤਪਰ ਰਹਾਂਗੇ, ਕਿਸੇ ਕਿਸ ਦੀ ਕੋਈ ਕਸਰ ਨਹੀ ਛੱਡਾਂਗੇ