ਮਹਿਤਪੁਰ, 20 ਫਰਵਰੀ (ਸਾਬੀ ਝੰਡ): ਨਗਰ ਪੰਚਾਇਤ ਮਹਿਤਪੁਰ ’ਚ 10 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਸਰਤਾਜ ਸਿੰਘ ਬਾਜਵਾ ਨੇ ਚੋਣ ਜਿੱਤਣ ਤੋਂ ਬਾਅਦ
ਨਕੋਦਰ ਤਹਿਸੀਲ ਪ੍ਰਵੀਨ ਸਿੱਬਲ ਤਹਿਸੀਲਦਾਰ ਪਾਸੋਂ ਸਰਟੀਫਿਕੇਟ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਵੋਟਰਾਂ ਤੇ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਉਹ 10 ਨੰਬਰ ਵਾਰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਨ, ਜਿਨ੍ਹਾਂ ਨੇ ਉਨ੍ਹਾਂ ’ਤੇ ਯਕੀਨ ਕਰਕੇ ਉਸ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤੇ ਉਹ ਵਾਅਦਾ ਕਰਦਾ ਹੈ ਕਿ ਉਹ ਵਾਰਡ ਵਾਸੀਆਂ ਲਈ ਦਿਨ ਰਾਤ ਸੇਵਾ ਲਈ ਹਾਜ਼ਰ ਰਹੇਗਾ ।